ਪੰਜਾਬ ਦੇ ਇਹਨਾਂ ਇਲਾਕਿਆਂ ਚ’ ਹੜ੍ਹ ਦਾ ਆਉਣ ਦਾ ਵੱਡਾ ਖੱਤਰਾ,ਚਿੰਤਾ ਚ’ ਪਏ ਪੰਜਾਬੀ

ਪਹਾੜੀ ਖੇਤਰਾਂ ’ਚ ਹੋ ਰਹੀ ਬਾਰਿਸ਼ ਦੇ ਮੱਦੇਨਜ਼ਰ ਰਾਵੀ ਦਰਿਆ ਦਾ ਜਲ ਪੱਧਰ ਕਾਫੀ ਵੱਧ ਗਿਆ ਹੈ। ਇਸ ਦੌਰਾਨ ਪੰਜਾਬ ਦੇ ਕਈ ਸਰਹੱਦੀ ਖੇਤਰਾਂ ’ਚ ਹੜ੍ਹ ਦੀ ਸੰਭਾਵਨਾ ਵੱਧ ਗਈ ਹੈ। ਵੱਖ-ਵੱਖ ਪਿੰਡਾਂ ’ਚ ਲੋਕਾਂ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਐੱਸਡੀਐੱਮ ਦੀਪਕ ਭਾਟੀਆ ਮੁਤਾਬਕ ਅੱਜ ਰਾਤ ਸਰਹੱਦੀ ਖੇਤਰਾਂ ’ਚ ਰਾਵੀ ਦਰਿਆ ’ਚ ਕਰੀਬ 2.50 cusik ਪਾਣੀ ਆਉਣ ਦੀ ਸੰਭਾਵਨਾ ਹੈ।

ਇਸ ਲਈ ਆਮ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਂਦਾ ਹੈ ਕਿ ਉਹ ਦਰਿਆ ਦੇ ਕਿਨਾਰੇ ਨਾ ਜਾਣ ਕਿਉਂ ਕਿ ਹੜ੍ਹ ਦੇ ਹਾਲਾਤ ਪੈਦਾ ਹੋ ਸਕਦੇ ਹਨ। ਕਿਸੇ ਵੀ ਐਮਰਜੈਂਸੀ ਲਈ ਅਜਨਾਲਾ ’ਚ ਫਲਡ ਕੰਟਰੋਲ ਰੂਮ (flood control room) ਸਥਾਪਿਤ ਕੀਤਾ ਗਿਆ ਹੈ। ਹੈਲਪਲਾਈਨ ਨੰਬਰ 01858221102 ’ਤੇ 24 ਘੰਟੇ ਸੰਪਰਕ ਕੀਤਾ ਜਾ ਸਕਦਾ ਹੈ।

ਪੰਜਾਬ ਦੇ ਕਈ ਸ਼ਹਿਰਾਂ ਜਲੰਧਰ, ਕਪੂਰਥਲਾ, ਲੁਧਿਆਣਾ ਆਦਿ ’ਚ ਅੱਜ ਜੰਮ ਕੇ ਬਾਰਿਸ਼ ਹੋਈ। ਪਹਾੜੀ ਇਲਾਕਿਆਂ ਦੀ ਗੱਲ ਕਰੀਏ ਤਾਂ ਜੰਮੂ ’ਚ 24 ਘੰਟੇ ਤੋਂ ਭਾਰੀ ਬਾਰਿਸ਼ ਦਾ ਸਿਲਸਿਲਾ ਜਾਰੀ ਹੈ। 32 ਸਾਲ ਸ਼ਹਿਰ ’ਚ ਬਾਰਿਸ਼ ਦਾ ਰੌਦਰ ਰੂਪ ਦੇਖਣ ਨੂੰ ਮਿਲਿਆ ਹੈ।

ਦੱਸਣਯੋਗ ਹੈ ਕਿ ਸ਼ਹਿਰ ’ਚ 1989 ਤੋਂ ਬਾਅਦ ਜੁਲਾਈ ਮਹੀਨੇ ’ਚ ਹੁਣ ਤਕ ਦੀ ਸਭ ਤੋਂ ਵੱਧ 150.6 ਮਿਮੀ ਬਾਰਿਸ਼ ਦਰਜ ਕੀਤੀ ਗਈ ਹੈ। ਇਹ ਸਿਲਸਿਲਾ ਅਜਿਹਾ ਹੀ ਰਿਹਾ ਤਾਂ ਸੱਤ ਜੁਲਾਈ 1986 ’ਚ ਹੋਈ 172.6 ਮਿਮੀ ਬਾਰਿਸ਼ ਦਾ ਰਿਕਾਰਡ ਟੁੱਟ ਸਕਦਾ ਹੈ। ਉੱਥੇ ਹੀ ਕਸ਼ਮੀਰ ਘਾਟੀ ਦੇ ਗਾਂਦਰਬਲ ’ਚ ਬਾਦਲ ਫਟਣ ਨਾਲ ਕਈ ਘਰਾਂ ’ਚ ਪਾਣੀ ਆ ਗਿਆ ਹੈ। ਧਰਮਸ਼ਾਲਾ ’ਚ ਅੱਜ ਬਾਦਲ ਫਟਣ ਨਾਲ ਵੱਡੀ ਗਿਣਤੀ ’ਚ ਵਾਹਨ ਪਾਣੀ ’ਚ ਵਹਿ ਗਏ ਹਨ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published. Required fields are marked *