ਮਨੀਸ਼ਾ ਗੁਲਾਟੀ ਨੇ ਲਾਈਵ ਆ ਕੇ ਲਵਪ੍ਰੀਤ ਅਤੇ ਬੇਅੰਤ ਕੌਰ ਦੇ ਮਾਮਲੇ ਦੇ ਵਿੱਚ ਲਿਆ ਵੱਡਾ ਫ਼ੈਸਲਾ,ਦੇਖੋ ਤਾਜ਼ਾ ਵੀਡੀਓ

ਅੱਜ ਦੇ ਸਮੇਂ ਵਿੱਚ ਲੋਕ ਬਾਹਰਲੇ ਮੁਲਕਾਂ ਦੇ ਵੱਲ ਬਹੁਤੀ ਜ਼ਿਆਦਾ ਜਾ ਰਹੇ ਹਨ । ਜ਼ਿਆਦਾਤਰ ਲੋਕ ਆਈਲੈੱਟਸ ਕਰਕੇ ਜਾਂਦੇ ਹਨ ਅਤੇ ਕੁਝ ਬੈਂਡਾਂ ਵਾਲੀ ਕੁੜੀ ਨਾਲ ਵਿਆਹ ਕਰਵਾ ਕੇ ਬਾਹਰਲੇ ਮੁਲਖਾਂ ਵੱਲ ਜਾਣ ਦੀ ਸੋਚਦੇ ਹਨ ਪਰ ਕਈ ਵਾਰ ਕੁੜੀ ਜਾਂ ਮੁੰਡਾ ਬਾਹਰ ਜਾ ਕੇ ਧੋਖਾ ਦੇ ਜਾਂਦਾ ਹੈ । ਜਿਸ ਕਾਰਨ ਪੰਜਾਬ ਵਿੱਚ ਮੁੰਡੇ ਜਾਂ ਕੁੜੀ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ।

ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਬਰਨਾਲੇ ਦੇ ਧਨੌਲਾ ਹਲਕੇ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਕਿ ਇੱਕ ਮੁੰਡੇ ਨੇ ਆ-ਤ-ਮ-ਹੱ-ਤਿ-ਆ ਕਰ ਲਈ ਕਿਉਂਕਿ ਕੁੜੀ ਨੇ ਉਸ ਨੂੰ ਬਾਹਰ ਜਾ ਕੇ ਧੋਖਾ ਦੇ ਦਿੱਤਾ ਅਤੇ ਉਸਦੇ ਨਾਲ ਕੋਈ ਵੀ ਗੱਲ ਨਹੀਂ ਕਰਦੀ ਸੀ । ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਮੈਂ ਅੱਜ ਦੇ ਯੂਥ ਦੇ ਨਾਲ ਹਾਂ । ਇਸ ਨੇ ਦੱਸਿਆ ਕਿ ਮੈਂ ਪੰਜਾਬ ਦੇ ਯੂਥ ਨੂੰ ਬਿਲਕੁਲ ਵੀ ਰੁਲਣ ਨਹੀਂ ਦੇਵਾਂਗੀ ।

ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਬਰਨਾਲੇ ਦੇ ਜਿਸ ਮੁੰਡੇ ਨੇ ਬਾਹਰਲੇ ਮੁਲਕ ਵਿਚ ਗਈ ਆਪਣੀ ਪਤਨੀ ਦੇ ਕਾਰਨ ਖੁ-ਦ-ਕੁ-ਸ਼ੀ ਕੀਤੀ ਹੈ ਮੈਂ ਉਸ ਦੇ ਪਰਿਵਾਰ ਦੇ ਨੂੰ ਕੱਲ੍ਹ ਨੂੰ ਮਿਲ ਕੇ ਆਵਾਂਗੀ ।ਮਨੀਸ਼ਾ ਗੁਲਾਟੀ ਨੇ ਕਿਹਾ ਕਿ ਇਸ ਮਾਮਲੇ ਦੀ ਮੈਂ ਪੂਰੀ ਚੰਗੀ ਤਰ੍ਹਾਂ ਦੇ ਨਾਲ ਤਹਿਕੀਕਾਤ ਕਰਵਾਵਾਂਗੀ । ਇਸ ਨੇ ਕਿਹਾ ਕਿ ਜੋ ਵੀ ਇਸਦੇ ਵਿਚ ਦੋਸ਼ੀ ਪਾਇਆ ਗਿਆ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮੈਂ ਦਿਵਾਵਾਂਗੀ ।

ਮਨੀਸ਼ਾ ਗੁਲਾਟੀ ਨੇ ਕਿਹਾ ਕਿ ਜੇਕਰ ਬੇਅੰਤ ਕੌਰ ਇਸ ਕੇਸ ਦੇ ਵਿੱਚ ਦੋਸ਼ੀ ਨਾ ਪਾਈ ਗਈ ਤਾਂ ਵੂਮੈਨ ਕਮਿਸ਼ਨ ਹਮੇਸ਼ਾ ਉਹਦੇ ਨਾਲ ਖਡ਼੍ਹੀ ਰਹੇਗੀ ਤੇ ਉਸ ਦਾ ਸਾਥ ਦੇਵੇਗੀ । ਮਨੀਸ਼ਾ ਗੁਲਾਟੀ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਪੰਜਾਬ ਦੇ ਸਾਰੇ ਕਮਿਸ਼ਨਾਂ ਨੂੰ ਹੋਮ ਮਨਿਸਟਰੀ ਦੇ ਨਾਲ ਜੋੜ ਦਿੱਤਾ ਜਾਵੇ ਤਾਂ ਜੋ ਅਸੀਂ ਖੁੱਲ੍ਹ ਕੇ ਲੋਕਾਂ ਦੀ ਮੱਦਦ ਕਰ ਸਕੀਏ ।

Leave a Reply

Your email address will not be published.