ਹੁਣੇ ਹੁਣੇ ਮਸ਼ਹੂਰ ਪੰਜਾਬੀ ਗਾਇਕ ਦੇ ਘਰੇ ਵਾਪਰਿਆ ਇਹ ਵੱਡਾ ਕਾਂਡ , ਹੋ ਗਈ ਸਾਰੇ ਪਾਸੇ ਚਰਚਾ

ਦੇਸ਼ ਅੰਦਰ ਜਿੱਥੇ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਅਮਨ ਅਤੇ ਸ਼ਾਂਤੀ ਨੂੰ ਬਣਾਈ ਰੱਖਣ ਲਈ ਕਈ ਤਰ੍ਹਾਂ ਦੇ ਪੁਖਤਾ ਇੰਤਜ਼ਾਮ ਕੀਤੇ ਜਾਦੇ ਹਨ। ਪਰ ਪੰਜਾਬ ਵਿਚ ਆਏ ਦਿਨ ਹੀ ਵਾਪਰਣ ਵਾਲੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਜਿਸ ਨਾਲ ਪੰਜਾਬ ਵਿੱਚ ਮਾਹੌਲ ਵੀ ਤਨਾਅਪੂਰਨ ਹੋ ਜਾਂਦਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਿੱਥੇ ਸਹੀ ਸੇਧ ਦੇਣ ਲਈ ਸਰਕਾਰ ਵੱਲੋਂ ਇਕ ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਹੈ।

ਉਥੇ ਹੀ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਲੁਟ ਖੋਹ ਅਤੇ ਕੁਝ ਹੋਰ ਵਾਰਦਾਤਾਂ ਨੂੰ ਅੰਜਾਮ ਦੇ ਦਿੰਦੇ ਹਨ। ਉਨ੍ਹਾਂ ਦਾ ਗ਼ਲਤ ਰਸਤੇ ਤੇ ਜਾਣਾ ਅੱਗੇ ਜਾ ਕੇ ਸਮਾਜ ਲਈ ਹੋਰ ਵੀ ਖ-ਤ-ਰ-ਨਾ-ਕ ਹੋ ਜਾਂਦਾ ਹੈ।ਹੁਣ ਮਸ਼ਹੂਰ ਪੰਜਾਬੀ ਗਾਇਕ ਦੇ ਘਰ ਹਮਲਾ ਹੋਇਆ ਹੈ ਜਿਸ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ। ਪੰਜਾਬ ਅੰਦਰ ਵਾਪਰਣ ਵਾਲੀਆਂ ਅਜਿਹੀਆਂ ਘਟਨਾਵਾਂ ਵਿੱਚ ਉਸ ਸਮੇਂ ਵਾਧਾ ਹੋ ਗਿਆ ਜਦੋਂ ਅੰਮ੍ਰਿਤਸਰ ਦੇ ਮਸ਼ਹੂਰ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਨੂੰ ਭਗੋੜੇ ਚੱਲ ਰਹੇ ਗੈਂਗਸਟਰ ਪ੍ਰੀਤ ਸੇਖੋਂ ਵੱਲੋਂ 10 ਲੱਖ ਦੀ ਫਿਰੌਤੀ ਖਾਤਰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।

ਦੱਸ ਦਈਏ ਕਿ ਇਹ ਗੈਂਗਸਟਰ ਪ੍ਰੀਤ ਸੇਖੋਂ ਵੱਲੋਂ 9 ਅਕਤੂਬਰ 2020 ਨੂੰ ਰਣਜੀਤ ਐਵੇਨਿਊ ਦੇ ਇਕ ਹੋਟਲ ਵਿਚ ਕੰਮ ਕਰਨ ਵਾਲੇ ਬਾਊਸਰ ਉੱਪਰ ਅੰਨ੍ਹੇਵਾਹ ਗੋਲੀਆਂ ਚਲਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।ਇਸ ਘਟਨਾ ਤੋਂ ਬਾਅਦ 27 ਮਈ ਨੂੰ ਵੀ ਤਰਨਤਾਰਨ ਦੇ ਪੱਟੀ ਦੋਹਰੇ ਕ-ਤ-ਲ ਕਾਂਡ ਵਿੱਚ ਇਸ ਪ੍ਰੀਤ ਸੇਖੋਂ ਵੱਲੋਂ ਅੰਜਾਮ ਦਿੱਤਾ ਗਿਆ ਸੀ।

ਜਿਸ ਵਿੱਚ ਦਰਗਾਹ ਤੇ ਮੱਥਾ ਟੇਕਣ ਆਏ ਅਮਨਦੀਪ ਸਿੰਘ ਫੋਜੀ ਅਤੇ ਉਸਦੇ ਇੱਕ ਸਾਥੀ ਪ੍ਰਦੀਪ ਨੂੰ ਗੋਲੀਆਂ ਮਾਰੀਆਂ ਗਈਆਂ ਸਨ। ਇਨ੍ਹਾਂ ਘਟਨਾਵਾਂ ਨੂੰ ਲੈ ਕੇ ਪੁਲਿਸ ਵੱਲੋਂ ਕਈ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸ ਗੈਂਗਸਟਰ ਸੇਖੋਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਿਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ।

ਇਸ ਪ੍ਰੀਤ ਸੇਖੋਂ ਨੇ ਹੁਣ ਫਿਰ ਫੋਨ ਤੇ ਫਿਰੌਤੀ ਦੀ ਮੰਗ ਕਰਨ ਲਈ ਨਾਮਜ਼ਦ ਕੀਤਾ ਗਿਆ ਹੈ ਅਤੇ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਬਾਰੇ ਪ੍ਰੇਮ ਢਿੱਲੋਂ ਦੇ ਪਿਤਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਨ੍ਹਾਂ ਦੇ ਕੈਨੇਡਾ ਬੈਠੇ ਬੇਟੇ ਨੂੰ ਗੈਂਸਟਰ ਪ੍ਰੀਤ ਸੇਖੋਂ ਵੱਲੋਂ ਫੋਨ ਕਰਕੇ ਫਿਰੌਤੀ ਦੀ ਮੰਗ ਕੀਤੀ ਗਈ ਸੀ। ਉਸ ਪਿੱਛੋਂ 13 ਜੁਲਾਈ ਦੀ ਰਾਤ ਨੂੰ ਇਕ ਸਵਿਫਟ ਕਾਰ ਵਿੱਚ ਬੈਠੇ ਦੋ ਬਦਮਾਸ਼ਾਂ ਵੱਲੋਂ ਉਨ੍ਹਾਂ ਦੇ ਘਰ ਉਪਰ ਗੋਲੀਆਂ ਚਲਾ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ।

Leave a Reply

Your email address will not be published.