ਹੁਣੇ ਹੁਣੇ ਗੈਸ ਸਿਲੰਡਰ ਵਾਲਿਆਂ ਲਈ ਆਈ ਰਾਹਤ ਵਾਲੀ ਖ਼ਬਰ-ਲੱਗਣਗੀਆਂ ਮੌਜ਼ਾਂ

LPG ਦੀਆਂ ਵਧਦੀਆਂ ਕੀਮਤਾਂ ਨੇ ਲੋਕਾਂ ਦੇ ਰਸੋਈ ਬਜਟ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇੱਕ ਪਾਸੇ ਪੈਟਰੋਲ-ਡੀਜ਼ਲ ਦੀ ਮਹਿੰਗਾਈ ਤੇ ਦੂਜੇ ਪਾਸੇ ਐਲਪੀਜੀ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਦਿੱਲੀ ਵਿੱਚ ਐਲਪੀਜੀ ਸਿਲੰਡਰ ਦੀ ਕੀਮਤ 843 ਰੁਪਏ ਤੱਕ ਪਹੁੰਚ ਗਈ ਹੈ। ਇਸ ਦੌਰਾਨ ਅਸੀਂ ਤੁਹਾਨੂੰ ਕੁਝ ਅਜਿਹੇ ਆਪਸ਼ਨ ਦੱਸ ਰਹੇ ਹਾਂ ਜਿਨ੍ਹਾਂ ਨੂੰ ਅਪਨਾ ਕੇ ਤੁਸੀਂ ਮਹਿੰਗੀ LPG ਤੋਂ ਛੁਟਕਾਰਾ ਪਾ ਸਕਦੇ ਹੋ।

ਐਲਪੀਜੀ ਨਾਲੋਂ ਸਸਤੇ ਇਲੈਕਟ੍ਰਿਕ ਉਪਕਰਣ- ਐਲਪੀਜੀ ਦੀ ਤੁਲਨਾ ‘ਚ ਇਲੈਕਟ੍ਰਿਕ ਕੂਕਰ, ਇੰਡਕਸ਼ਨ ਜਾਂ ਇਲੈਕਟ੍ਰਿਕ ਸਟੋਵ ਬਹੁਤ ਕਫਾਇਤੀ ਹੁੰਦੇ ਹਨ। ਇਸ ਦੇ ਨਾਲ ਹੀ ਪੀਐਨਜੀ ਵੀ ਐਲਪੀਜੀ ਨਾਲੋਂ ਲਗਪਗ 60 ਪ੍ਰਤੀਸ਼ਤ ਸਸਤੀ ਪੈ ਰਹੀ ਹੈ।

ਇਲੈਕਟ੍ਰਿਕ ਚੁੱਲ੍ਹੇ ਦੀ ਕੀਮਤ ਘੱਟ – ਦਿੱਲੀ ਵਿੱਚ ਬਿਜਲੀ ਦਰ 8 ਰੁਪਏ ਪ੍ਰਤੀ ਯੂਨਿਟ ਹੈ। ਜਦੋਂ ਕਿ ਗੈਸ ਸਿਲੰਡਰ ਦੀ ਕੀਮਤ 843 ਰੁਪਏ ਹੈ। ਅਜਿਹੀ ਸਥਿਤੀ ਵਿਚ 10.15 ਰੁਪਏ ਦੀ ਐਲਪੀਜੀ ਦੀ ਵਰਤੋਂ 10 ਲੀਟਰ ਪਾਣੀ ਨੂੰ ਉਬਾਲਣ ਲਈ ਕੀਤੀ ਜਾਂਦੀ ਹੈ ਤੇ ਜੇ ਇਹ ਬਿਜਲੀ ਦੇ ਚੁੱਲ੍ਹੇ ‘ਤੇ ਗਰਮ ਕੀਤਾ ਜਾਵੇ ਤਾਂ 9.46 ਰੁਪਏ ਦੀ ਬਿਜਲੀ ਖਪਤ ਹੁੰਦੀ ਹੈ। ਇਸ ਤਰੀਕੇ ਨਾਲ ਤੁਸੀਂ ਬਹੁਤ ਸਾਰਾ ਪੈਸਾ ਬਚਾ ਸਕਦੇ ਹੋ। ਇਹ ਵੀ ਦੱਸ ਦਈਏ ਕਿ ਕਈ ਸੂਬੇ ਇਨ੍ਹਾਂ ‘ਤੇ ਸਬਸਿਡੀ ਵੀ ਦਿੰਦੀ ਹੈ।

ਐਲਪੀਜੀ ਛੇ ਮਹੀਨਿਆਂ ਵਿੱਚ 140 ਰੁਪਏ ਪ੍ਰਤੀ ਸਿਲੰਡਰ ਮਹਿੰਗੀ ਹੋਈ – ਅਹਿਮ ਗੱਲ ਇਹ ਹੈ ਕਿ 1 ਜੁਲਾਈ 2021 ਨੂੰ ਐਲਪੀਜੀ ਸਿਲੰਡਰ ਦੀ ਕੀਮਤ 140 ਰੁਪਏ ਵਧ ਕੇ 834 ਰੁਪਏ ਹੋ ਗਈ। ਸਾਲ 2020 ਵਿਚ ਸਰਕਾਰ ਨੇ LPG ‘ਤੇ ਦਿੱਤੀ ਜਾਂਦੀ ਸਬਸਿਡੀ ਖ਼ਤਮ ਕਰ ਦਿੱਤੀ ਸੀ। ਇਸ ਕਰਕੇ ਖਪਤਕਾਰਾਂ ਨੂੰ ਲਗਪਗ ਪੂਰੀ ਕੀਮਤ ਦਾ ਭੁਗਤਾਨ ਕਰਨਾ ਪੈਂਦਾ ਹੈ। ਅਜਿਹੀ ਸਥਿਤੀ ਵਿੱਚ ਗਾਹਕਾਂ ਦੀਆਂ ਜੇਬਾਂ ‘ਤੇ ਕਾਫ਼ੀ ਪ੍ਰਭਾਵ ਪੈਂਦਾ ਹੈ।

ਪੀਐਨਜੀ ਨੂੰ ਮਿਲੇਗਾ ਲਾਭ – ਐਲਪੀਜੀ ਮਹਿੰਗਾਈ ਨੇ ਪੀਐਨਜੀ ਦੇ ਵਿਕਲਪ ਨੂੰ ਅੱਗੇ ਵਧਾ ਦਿੱਤਾ ਹੈ। ਖਪਤਕਾਰ ਇਸ ਵੱਲ ਆਕਰਸ਼ਤ ਹੋਣਗੇ। ਐਲਪੀਜੀ ਦੀ ਕੀਮਤ ਵਿੱਚ ਵਾਧੇ ਤੋਂ ਬਾਅਦ ਐਲਪੀਜੀ ਅਤੇ ਪੀਐਨਜੀ ਦੇ ਵਿਚਕਾਰ ਕੀਮਤ ਵਿੱਚ ਅੰਤਰ ਹੋਰ ਵਧ ਗਿਆ ਹੈ।

ਕਿੱਲੋ ਕੈਲੋਰੀ ਦੇ ਪੱਧਰ ਦੀ ਤੁਲਨਾ ਕਰਦਿਆਂ, ਪੀਐਨਜੀ ਹੁਣ ਐਲਪੀਜੀ ਨਾਲੋਂ 60 ਪ੍ਰਤੀਸ਼ਤ ਸਸਤਾ ਹੋ ਗਿਆ ਹੈ। ਪਰ ਜੇ ਅਸੀਂ ਸਹੂਲਤਾਂ ਦੀ ਗੱਲ ਕਰੀਏ ਤਾਂ ਫਿਲਹਾਲ ਪੀਐਨਜੀ ਗੈਸ ਨਾਲ ਵੱਧ ਤੋਂ ਵੱਧ ਲੋਕਾਂ ਤਕ ਪਹੁੰਚਣਾ ਸੰਭਵ ਨਹੀਂ ਹੈ।

Leave a Reply

Your email address will not be published.