ਪੰਜਾਬ ਚ’ ਇਹਨਾਂ ਥਾਂਵਾਂ ਤੇ ਹੜ੍ਹ ਆਉਣ ਦਾ ਵੱਡਾ ਖਤਰਾ-ਹੋ ਜਾਓ ਸਾਵਧਾਨ

ਦੇਸ਼ ਅੰਦਰ ਜਿਥੇ ਲੋਕਾਂ ਨੂੰ ਭਾਰੀ ਗਰਮੀ ਅਤੇ ਪਾਣੀ ਦੀ ਕਮੀ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਸੀ। ਉਥੇ ਹੀ ਪਿਛਲੇ ਦਿਨੀਂ ਹੋਈ ਬਰਸਾਤ ਕਾਰਨ ਲੋਕਾਂ ਨੂੰ ਇਸ ਤੋਂ ਰਾਹਤ ਮਿਲੀ ਹੈ। ਜਿਸ ਸਦਕਾ ਕਿਸਾਨਾਂ ਨੂੰ ਝੋਨੇ ਦੀ ਫਸਲ ਲਈ ਵੀ ਭਰਪੂਰ ਮਾਤਰਾ ਵਿੱਚ ਪਾਣੀ ਮਿਲ ਰਿਹਾ ਹੈ। ਪਰ ਪਹਾੜੀ ਖੇਤਰਾਂ ਵਿਚ ਪਿਛਲੇ ਕੁਝ ਦਿਨਾਂ ਤੋਂ ਹੋਈ ਬਰਸਾਤ ਕਾਰਨ ਪੰਜਾਬ ਵਿੱਚ ਇਸ ਪਾਣੀ ਦਾ ਪ੍ਰਭਾਵ ਦੇਖਿਆ ਜਾ ਰਿਹਾ ਹੈ।

ਕਿਉਂਕਿ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਵਧ ਜਾਣ ਕਾਰਨ ਹੜ੍ਹਾਂ ਵਰਗੀ ਸਥਿਤੀ ਪੈਦਾ ਹੋ ਗਈ ਹੈ ਜਿਸ ਦਾ ਅਸਰ ਪੰਜਾਬ ਦੇ ਕਈ ਇਲਾਕਿਆਂ ਵਿੱਚ ਵੇਖਿਆ ਜਾ ਰਿਹਾ ਹੈ ਜਿਥੇ ਹੜ੍ਹ ਆਉਣ ਕਾਰਨ ਬਹੁਤ ਸਾਰੇ ਕਿਸਾਨਾਂ ਦੀ ਫ਼ਸਲ ਪ੍ਰਭਾਵਿਤ ਹੁੰਦੀ ਹੈ।ਹੁਣ ਪੰਜਾਬ ਦੇ ਇਸ ਦਰਿਆ ਦੇ ਨਾਲ ਲਗਦੇ ਇਲਾਕਿਆਂ ਚ ਹੜਾਂ ਦਾ ਖਤਰਾ ਦੱਸਿਆ ਗਿਆ ਹੈ ਜਿਸ ਬਾਰੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਹੁਣ ਸਾਹਮਣੇ ਆਈ ਜਾਣਕਾਰੀ ਅਨੁਸਾਰ ਸਤਲੁਜ ਦਰਿਆ ਦੇ ਨਾਲ ਲਗਦੇ ਇਲਾਕਿਆਂ ਵਿਚ ਹੜ੍ਹ ਦਾ ਖਤਰਾ ਵਧ ਗਿਆ ਹੈ। ਜਿੱਥੇ ਸੱਤਲੁਜ ਦੇ ਕਿਨਾਰਿਆਂ ਤੇ ਵਸੇ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਰਹਿਣ ਵਾਸਤੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਕਿਉਂਕਿ ਬੀਤੇ ਦਿਨੀਂ ਹਿਮਾਚਲ ਦੇ ਵਿਚ ਹੋਈ ਭਾਰੀ ਬਰਸਾਤ ਅਤੇ ਬੱਦਲ ਫਟਣ ਕਾਰਨ ਹੜ੍ਹ ਵਾਲੀ ਸਥਿਤੀ ਪੈਦਾ ਹੋ ਗਈ ਹੈ ਜਿਸ ਕਾਰਨ ਪੰਜਾਬ ਦੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧਿਆ ਹੈ।

ਉਥੇ ਹੀ ਸਤਲੁਜ ਦਰਿਆ ਦੇ ਵਿਚ ਪਾਣੀ ਦਾ ਪੱਧਰ ਜਿੱਥੇ ਅਜੇ ਕੰਟਰੋਲ ਹੇਠ ਵੇਖਿਆ ਜਾ ਰਿਹਾ ਹੈ ਪਰ ਉਸ ਦੇ ਨਾਲ ਲਗਦੇ ਇਲਾਕੇ ਕਾਫੀ ਹੱਦ ਤੱਕ ਖਸਤਾ ਹਾਲਤ ਵਿੱਚ ਹੋਣ ਕਾਰਨ ਖ਼ਤਰਾ ਵੱਧ ਗਿਆ ਹੈ। ਫਿਰੋਜ਼ਪੁਰ ਦੇ ਵਿੱਚ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਉਪਰ ਪੁਖਤਾ ਇੰਤਜ਼ਾਮ ਨਾ ਕੀਤੇ ਗਏ ਤਾਂ ਆਉਣ ਵਾਲੇ ਦਿਨਾਂ ਵਿੱਚ ਮੁਸ਼ਕਿਲ ਹੋ ਸਕਦੀ ਹੈ। ਸਾਲ 2019 ਦੇ ਵਿੱਚ ਵੀ ਜਲੰਧਰ, ਕਪੂਰਥਲਾ, ਫਿਰੋਜ਼ਪੁਰ ਦੇ ਅਧੀਨ ਆਉਣ ਵਾਲੇ ਬਹੁਤ ਸਾਰੇ ਪਿੰਡ ਪ੍ਰਭਾਵਤ ਹੋਏ ਸਨ।

ਫਿਰੋਜ਼ਪੁਰ ਦੇ ਵਿੱਚ ਸਤਲੁਜ ਦਰਿਆ ਦੇ ਕੰਡਿਆਂ ਉੱਪਰ ਕਾਫ਼ੀ ਖਸਤਾ ਹਾਲਤ ਹੋਣ ਕਾਰਨ ਡਰ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਪ੍ਰਸ਼ਾਸਨ ਨੂੰ ਵੀ ਇਸ ਵਲ ਧਿਆਨ ਦੇਣ ਲਈ ਆਖ ਦਿੱਤਾ ਗਿਆ ਹੈ। ਜਿੱਥੇ ਹੋਈ ਇਸ ਬਰਸਾਤ ਨਾਲ ਬਿਜਲੀ ਦੀ ਕਿੱਲਤ ਵਿਚ ਸੁਧਾਰ ਹੋਇਆ ਹੈ ਉਥੇ ਹੀ ਲੋਕਾਂ ਵਿੱਚ ਪਾਣੀ ਦੇ ਵਧ ਰਹੇ ਪੱਧਰ ਨੂੰ ਲੈ ਕੇ ਚਿੰਤਾ ਵੀ ਵਧ ਗਈ ਹੈ।

Leave a Reply

Your email address will not be published.