ਪਿਛਲੇ ਕਈ ਦਿਨਾਂ ਤੋਂ ਗਰਮੀ ’ਚ ਝੁਲਸ ਰਹੇ ਪੰਜਾਬ ਅਤੇ ਹਰਿਆਣਾ ਦੀ ਕਿਸਾਨੀ ਅਤੇ ਆਮ ਜਨਤਾ ਨੂੰ ਆਉਣ ਵਾਲੇ 48 ਘੰਟਿਆਂ ’ਚ ਰਾਹਤ ਦੀ ਖ਼ਬਰ ਮਿਲ ਸਕਦੀ ਹੈ। ਮੌਸਮ ਵਿਭਾਗ ਚੰਡੀਗੜ੍ਹ ਨੇ ਮਾਨਸੂਨ ਦੇ ਸਰਗਰਮ ਹੋਣ ਸਬੰਧੀ ਵਿਸ਼ੇਸ਼ ਬੁਲੇਟਿਨ ਜਾਰੀ ਕੀਤਾ ਹੈ।
ਮੌਸਮ ਮਾਹਰਾਂ ਨੇ ਦਸਿਆ ਕਿ ਮਾਨਸੂਨ ਦੇ ਸਰਗਰਮ ਹੋਣ ਨਾਲ 18 ਜੁਲਾਈ ਤਕ ਪੰਜਾਬ ਅਤੇ ਹਰਿਆਣਾ ਦੇ ਉੱਤਰੀ, ਪੂਰਬੀ ਅਤੇ ਦਖਣੀ ਖੇਤਰਾਂ ’ਚ ਭਾਰੀ ਬਾਰਸ਼ ਹੋਣ ਨਾਲ ਮੌਸਮ ਦੇ ਮਿਜਾਜ਼ ’ਚ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ।
ਉਂਜ ਮਾਨਸੂਨ ਦੀ ਸੱਭ ਤੋਂ ਜ਼ਿਆਦਾ ਬਾਰਸ਼ ਜੁਲਾਈ ’ਚ ਹੁੰਦੀ ਹੈ ਪਰ ਜੁਲਾਈ ਦੇ 16 ਦਿਨ ਬੀਤ ਜਾਣ ਤੋਂ ਬਾਅਦ ਅਜੇ ਬਾਰਸ਼ ਬਹੁਤ ਘੱਟ ਹੋਈ ਹੈ। ਅੱਜ ਦਿਨ ਭਰ ਭਾਵੇਂ ਬੱਦਲ ਅੱਖ ਮਚੋਲੀ ਖੇਡਦੇ ਰਹੇ ਤੇ ਲੋਕ ਆਸ ਲਾ ਕੇ ਬੈਠੇ ਰਹੇ ਕਿ ਸ਼ਾਇਦ ਬਾਰਸ਼ ਹੋਵੇਗੀ ਪਰ ਹੁਣ ਖ਼ਬਰ ਇਹ ਹੈ ਕਿ ਅਗਲੇ 48 ਘੰਟਿਆਂ ’ਚ ਮਾਨਸੂਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਸਰਗਰਮ ਹੋ ਜਾਵੇਗਾ ਤੇ ਚੰਗੀ ਬਾਰਸ਼ ਹੋਵੇਗੀ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |
ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ