ਪੰਜਾਬ ਚ 20 ਜੁਲਾਈ ਤੋਂ ਹੋ ਗਿਆ ਇਹ ਖੁਲਣ ਦਾ ਐਲਾਨ – ਆਈ ਇਹ ਚੰਗੀ ਖਬਰ

ਪੰਜਾਬ ਸੂਬੇ ਵਿੱਚ ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਾਗੂ ਕੀਤੀਆਂ ਗਈਆਂ ਹਦਾਇਤਾਂ ਵਿੱਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਗਈ ਸੀ। ਤਾਂ ਜੋ ਲੋਕਾਂ ਦੀ ਜ਼ਿੰਦਗੀ ਮੁੜ ਪਟੜੀ ਤੇ ਆ ਸਕੇ। ਸਰਕਾਰ ਵੱਲੋਂ ਜਿੱਥੇ ਕਰੋਨਾ ਟੀਕਾਕਰਨ ਦੀ ਸਮਰੱਥਾ ਨੂੰ ਵਧਾ ਦਿੱਤਾ ਗਿਆ ਉਥੇ ਹੀ ਕਰੋਨਾ ਕੇਸਾਂ ਵਿਚ ਕਮੀ ਦਰਜ ਕਰਦੇ ਹੋਏ, ਸਾਰੇ ਅਦਾਰਿਆਂ ਨੂੰ ਮੁੜ ਖੋਲ੍ਹਿਆ ਜਾ ਰਿਹਾ ਹੈ।

ਉੱਥੇ ਹੀ ਵਿੱਦਿਅਕ ਅਦਾਰਿਆਂ ਦੇ ਵਿੱਚ ਵੀ ਵੱਡੀਆਂ ਕਲਾਸਾਂ ਦੇ ਬੱਚਿਆਂ ਨੂੰ ਆਉਣ ਦੀ ਇਜ਼ਾਜ਼ਤ ਦੇ ਦਿੱਤੀ ਗਈ ਹੈ ਜਿਸ ਵਿੱਚ 18 ਸਾਲ ਤੋ ਉੱਪਰ ਉਮਰ ਵਰਗ ਦੇ ਵਿਦਿਆਰਥੀਆਂ, ਅਧਿਆਪਕ ਅਤੇ ਨਾਨਟੀਚਿੰਗ ਸਟਾਫ ਦਾ ਪੂਰਨ ਟੀਕਾਕਰਨ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਹੈ।ਸੂਬਾ ਸਰਕਾਰ ਵੱਲੋਂ ਜਿਥੇ 20 ਜੁਲਾਈ ਤੱਕ ਲਈ ਹਦਾਇਤਾਂ ਵਿੱਚ ਢਿੱਲ ਦਿੱਤੀ ਗਈ ਸੀ, ਹੁਣ 20 ਜੁਲਾਈ ਤੋਂ ਇਹਨਾਂ ਜਗ੍ਹਾ ਦੇ ਖੁੱਲ੍ਹਣ ਦਾ ਐਲਾਨ ਵੀ ਕਰ ਦਿਤਾ ਗਿਆ ਹੈ।

ਪੰਜਾਬ ਵਿੱਚ ਕਰੋਨਾ ਸਥਿਤੀ ਨੂੰ ਕਾਬੂ ਹੇਠ ਦੇਖਦੇ ਹੋਏ ਪੰਜਾਬ ਦੇ ਚਿੜੀਆਂ ਘਰਾਂ ਨੂੰ ਵੀ 20 ਜੁਲਾਈ ਤੋਂ ਖੋਲ੍ਹਿਆ ਜਾ ਰਿਹਾ ਹੈ। ਕਿਉਂਕਿ ਕਰੋਨਾ ਦੇ ਕਾਰਨ ਲੋਕਾਂ ਦੀ ਸੁਰੱਖਿਆ ਲਈ ਇਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਚਿੜੀਆਘਰ ਦੇ ਡਾਇਰੈਕਟਰ ਨਰੇਸ਼ ਮਹਾਜਨ ਨੇ ਸਟਾਫ ਨੂੰ ਕਿਹਾ ਹੈ ਕਿ ਉਥੇ ਆਉਣ ਵਾਲੇ ਹਰ ਵਿਅਕਤੀ ਦਾ ਧਿਆਨ ਰੱਖਿਆ ਜਾਵੇ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਜਿੱਥੇ ਕਰੋਨਾ ਸਬੰਧੀ ਸਾਰੇ ਨਿਰਦੇਸ਼ ਜਾਰੀ ਕੀਤੇ ਗਏ ਹਨ ਉਥੇ ਹੀ ਸੈਨੇਟਾਈਜ਼ਰ ਦਾ ਖਾਸ ਪ੍ਰਬੰਧ ਕੀਤਾ ਜਾ ਰਿਹਾ ਹੈ ਜਿਸ ਵਾਸਤੇ ਤਿਆਰੀਆਂ ਚੱਲ ਰਹੀਆਂ ਹਨ। ਉਥੇ ਹੀ ਭੀੜ ਨੂੰ ਸੀਮਤ ਰੱਖੇ ਜਾਣ ਅਤੇ ਚਿੜੀਆਘਰ ਦਾ ਸਮਾਂ ਸਵੇਰੇ 9:30 ਵਜੇ ਤੋਂ ਸ਼ਾਮ 4:30 ਵਜੇ ਤੱਕ ਲਾਗੂ ਕੀਤਾ ਗਿਆ ਹੈ। ਚਿੜੀਆਘਰ ਵਿੱਚ ਆਉਣ ਵਾਲੇ ਲੋਕਾਂ ਨੂੰ ਹੁਣ ਨਵੇਂ ਨਿਯਮਾਂ ਵਿੱਚੋਂ ਲੰਘਣਾ ਪਵੇਗਾ। ਜਿੱਥੇ ਆਉਣ ਵਾਲੇ ਲੋਕਾਂ ਲਈ ਸਿਰਫ ਦੋ ਘੰਟੇ ਲਈ ਹੀ ਟਿਕਟਾਂ ਜਾਰੀ ਕੀਤੀਆਂ ਜਾਣਗੀਆਂ। ਤਾਂ ਜੋ ਵਧੇਰੇ ਸਮਾਂ ਨਾ ਬੈਠ ਸਕਣ ਅਤੇ ਭੀੜ ਵਿੱਚ ਵਾਧਾ ਨਾ ਹੋਵੇ।

ਇਸ ਸਮੇਂ 60 ਸਾਲ ਤੋਂ ਉੱਪਰ ਉਮਰ ਦੇ ਲੋਕਾਂ ਅਤੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਚਿੜੀਆ ਘਰ ਵਿੱਚ ਨਾ ਆਉਣ ਲਈ ਆਖਿਆ ਜਾ ਰਿਹਾ ਹੈ। 20 ਜੁਲਾਈ ਤੋਂ ਖੁੱਲਣ ਵਾਲੇ ਚਿੜੀਆਘਰ ਵਿਚ ਜਾਣ ਵਾਲੇ ਲੋਕਾਂ ਨੂੰ ਸਮਾਜਿਕ ਦੂਰੀ ਅਤੇ ਮਾਸਕ ਦਾ ਵਿਸ਼ੇਸ਼ ਧਿਆਨ ਰੱਖਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

Leave a Reply

Your email address will not be published.