ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਮਸ਼ਹੂਰ ਪੰਜਾਬੀ ਗਾਇਕ ਤੇ ਸੁਰਾ ਤੇ ਸਿਕੰਦਰ ਜਨਾਬ ਸਰਦੂਲ ਸਿਕੰਦਰ ਜੀ ਕੱਲ ਇਸ ਫਾਨੀ ਦੁਨੀਆਂ ਨੂੰ ਹਮੇਸ਼ਾਂ ਦੇ ਲਈ ਅਲਵਿਦਾ ਆਖ ਕੇ ਇਸ ਜਗ ਤੋਂ ਅਕਾਲ ਚਲਾਣਾ ਕਰ ਗਏ ਤੇ ਜਿੱਥੇ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਜਾਨ ਦਾ ਗਹਿਰਾ ਸਦਮਾਂ ਲੱਗਾ ਹੈ ਉੱਥੇ ਹੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਨੂੰ ਵੀ ਉਹਨਾਂ ਦੇ ਜਾਨ ਦਾ ਦਿਲੋਂ ਗਮ ਹੈ |
ਗਾਇਕ ਸਰਦੂਲ ਸਿਕੰਦਰ ਜੀ ਨੇ ਆਪਣੇ ਗਾਇਕੀ ਸਫ਼ਰ ਦੇ ਵਿਚ ਪੰਜਾਬੀ ਮਾਂ ਬੋਲੀ ਨੂੰ ਆਪਣੇ ਮਿੱਠੇ ਬੋਲਾਂ ਦੇ ਨਾਲ ਗਾ ਕੇ ਮਾਨ ਦਿੱਤਾ ਤੇ ਆਪਣੇ ਪਿਆਰੇ ਗੀਤਾਂ ਦੇ ਨਾਲ ਪੰਜਾਬੀ ਅਤੇ ਪੰਜਾਬੀਅਤ ਤੇ ਰਾਜ ਕੀਤਾ ਤੇ ਤਾਹੀਂ ਉਹਨਾਂ ਦੇ ਜਾਨ ਮਗਰੋਂ ਅੱਜ ਬੱਚੇ-ਬੱਚੇ ਦੇ ਦਿਲ ਨੂੰ ਢਾਹ ਲੱਗੀ ਹੈ |
ਸਰਦੂਲ ਸਿਕੰਦਰ ਜੀ ਦੀ ਧਰਮ ਪਤਨੀ ਅਮਰ ਨੂਰੀ ਵੀ ਉਹਨਾਂ ਦੇ ਜਾਨ ਦਾ ਦਿਲੋਂ ਸੋਗ ਮਨਾ ਰਹੀ ਹੈ ਤੇ ਉਹਨਾਂ ਨੂੰ ਸਿਕੰਦਰ ਜੀ ਦੇ ਜਾਨ ਦਾ ਗਹਿਰਾ ਸਦਮਾਂ ਲੱਗਾ ਹੈ ਤੇ ਉਹਨਾਂ ਦਾ ਰੋ-ਰੋ ਕੇ ਬੁਰਾ ਹਾਲ ਹੈ |ਤੁਹਾਨੂੰ ਵੀ ਦਿਖਾਉਣੇ ਹਾਂ ਇਸ ਵੀਡੀਓ ਦੇ ਵਿਚ ਕਿ ਕਿਸ ਤਰਾਂ ਅਮਰ ਨੂਰੀ ਦੇ ਹੰਝੂ ਸਰਦੂਲ ਸਿਕੰਦਰ ਨੂੰ ਜੀ ਨੂੰ ਵਿਰਲਾਪ ਕੇ ਯਾਦ ਕਰ ਰਹੇ ਹਨ |
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |