ਬਰਨਾਲਾ ਦੇ ਨੌਜਵਾਨ ਲਵਪ੍ਰੀਤ ਸਿੰਘ ਵੱਲੋ ਕੀਤੀ ਗਈ ਖੁ ਦ ਕੁ ਸ਼ੀ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਇਸੇ ਦੌਰਾਨ ਲਵਪ੍ਰੀਤ ਸਿੰਘ ਦੇ ਪਿੰਡ ਵਾਸੀਆ ਅਤੇ ਕਿਸਾਨ ਯੂਨੀਅਨਾ ਦੇ ਵੱਲੋ ਇਕੱਤਰਤਾ ਕਰਦਿਆਂ ਹੋਇਆਂ ਲਵਪ੍ਰੀਤ ਸਿੰਘ ਦੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਗਿਆ |
ਕਿ ਪਿੰਡ ਵਾਸੀ ਅਤੇ ਕਿਸਾਨ ਯੂਨੀਅਨਾ ਹਰ ਸਮੇ ਉਨ੍ਹਾਂ ਦੇ ਨਾਲ ਹਨ ਇਸ ਮੌਕੇ ਪਿੰਡ ਦੇ ਸਰਪੰਚ ਨੇ ਆਖਿਆਂ ਕਿ ਲਵਪ੍ਰੀਤ ਸਿੰਘ ਵੱਲੋ ਕੀਤੀ ਗਈ ਖੁ ਦ ਕੁ ਸ਼ੀ ਲਈ ਉਸ ਦੀ ਪਤਨੀ ਬੇਅੰਤ ਕੌਰ ਜ਼ੁੰਮੇਵਾਰ ਹੈ ਜਿਸ ਦੇ ਕਈ ਸਬੂਤ ਸਾਹਮਣੇ ਆ ਚੁੱਕੇ ਹਨ ਪਰ ਹੁਣ ਉਹ ਲਵਪ੍ਰੀਤ ਸਿੰਘ ਤੇ ਨਸ਼ੇ ਕਰਨ ਸਬੰਧੀ ਝੂ ਠੇ ਇਲਜ਼ਾਮ ਲਗਾ ਕੇ ਬਚਣਾ ਚਾਹੁੰਦੀ ਹੈ ਉਨ੍ਹਾਂ ਆਖਿਆਂ ਕਿ ਲਵਪ੍ਰੀਤ ਸਿੰਘ ਦਾ ਪਰਿਵਾਰ ਅਤੇ
ਪਿੰਡ ਵਾਸੀ ਇਸ ਮਾਮਲੇ ਦੇ ਵਿੱਚ ਇਨਸਾਫ਼ ਚਾਹੁੰਦੇ ਹਨ ਅਤੇ ਜੇਕਰ ਪੁਲਿਸ ਪ੍ਰਸ਼ਾਸਨ ਨੇ ਸਹੀ ਕਾਰਵਾਈ ਨਾ ਕੀਤੀ ਤਾ ਸਾਰੇ ਪਿੰਡ ਵਾਸੀਆ ਵੱਲੋ ਵੱਡਾ ਸੰਘਰਸ਼ ਵਿੱਢਿਆ ਜਾਵੇਗਾ ਜਿਸ ਲਈ ਬਾਕਾਇਦਾ ਪਿੰਡ ਪੱਧਰ ਦੀ ਕਮੇਟੀ ਵੀ ਬਣਾਈ ਜਾ ਰਹੀ ਹੈ ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਲਵਪ੍ਰੀਤ ਦੇ ਚਾਚਾ ਹਿੰਦੀ ਧਨੌਲਾ ਨੇ ਆਖਿਆਂ ਕਿ
ਉਨ੍ਹਾ ਦੇ ਪਿੰਡ ਦੇ ਲੋਕਾਂ ਨੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਹਰ ਤਰਾ ਦਾ ਸਾਥ ਦੇਣ ਦਾ ਭਰੋਸਾ ਦਿੱਤਾ ਹੈ ਉਨ੍ਹਾਂ ਕਿਹਾ ਕਿ ਇਸ ਮਾਮਲੇ ਚ ਬਰਨਾਲਾ ਦੇ ਐੱਸ ਐੱਸ ਪੀ ਨੂੰ ਵੀ ਕਈ ਵਾਰ ਮਿਲ ਚੁੱਕੇ ਹਨ ਅਤੇ ਉਨ੍ਹਾਂ ਵਲੋਂ ਤਫ਼ਤੀਸ਼ ਦਾ ਲਾਰਾ ਲਗਾ ਦਿੱਤਾ ਜਾਂਦਾ ਹੈ ਪਰ ਜੇਕਰ ਪੁਲਿਸ ਨੇ ਇਸ ਮਾਮਲੇ ਚ ਜਲਦ ਪਰਚਾ ਦਰਜ ਨਾ ਕੀਤਾ ਤਾਂ ਉਹ ਜਲਦ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਸੰਘਰਸ਼ ਸ਼ੁਰੂ ਕਰਨਗੇ |
ਉਨ੍ਹਾ ਦੱਸਿਆ ਕਿ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮੁਨੀਸ਼ਾ ਗੁਲਾਟੀ ਦੇ ਘਰ ਆਉਣ ਦੇ ਬਾਅਦ ਵੀ ਕਾਰਵਾਈ ਚ ਕੋਈ ਫ਼ਰਕ ਨਹੀਂ ਪਿਆ ਹੈ ਅਤੇ ਫਾਈਲ ਪਹਿਲਾਂ ਜਿੱਥੇ ਪਈ ਸੀ ਹੁਣ ਵੀ ਉੱਥੇ ਹੀ ਪਈ ਹੈ ਉਨ੍ਹਾਂ ਨੇ ਕਿਹਾ ਕਿ ਜੇਕਰ ਬੇਅੰਤ ਨੂੰ ਲਵਪ੍ਰੀਤ ਦੇ ਨਾਲ ਇੰਨਾ ਹੀ ਪਿਆਰ ਸੀ ਤਾਂ ਉਹ ਉਸ ਦੀ ਮੌਤ ਦੇ ਬਾਅਦ ਪਰਿਵਾਰ ਨਾਲ ਸੰਪਰਕ ਕਰਦੀ ਅਤੇ ਕਹਿੰਦੀ ਕਿ ਲਵਪ੍ਰੀਤ ਦਾ ਸੰਸਕਾਰ ਉਸ ਦੇ ਆਉਣ ਦੇ ਬਾਅਦ ਕੀਤਾ ਜਾਵੇ ਜੇਕਰ ਉਹ ਚਾਹੁੰਦੀ ਤਾਂ ਕੈਨੇਡਾ ਤੋਂ ਐਮਰਜੈਂਸੀ ਫਲਾਈਟ ਲੈ ਕੇ ਪੰਜਾਬ ਆ ਸਕਦੀ ਸੀ |
ਉਨ੍ਹਾਂ ਨੇ ਕਿਹਾ ਕਿ ਬੇਅੰਤ ਕੌਰ ਦੇ ਇਕ ਰਿਸ਼ਤੇਦਾਰ ਨੇ ਸਾਡੇ ਨਾਲ ਸਮਝੌਤੇ ਦੇ ਲਈ ਸੰਪਰਕ ਕੀਤਾ ਸੀ ਪਰ ਇਹ ਸਮਝੌਤਾ ਸਾਡਾ ਪੁੱਤਰ ਵਾਪਿਸ ਦੇ ਕੇ ਹੋ ਸਕਦਾ ਹੈ ਉਨ੍ਹਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਚਾਰ ਦਿਨਾਂ ਤੱਕ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਸੰਘਰਸ਼ ਸ਼ੁਰੂ ਕਰਨਗੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ