ਧੀ ਤੇ ਪੁੱਤ ਨੂੰ ਮਿਲਿਆ 10 ਸਾਲ ਬਾਅਦ ਪਿਓ,ਗਰੀਬ ਪਿਓ ਦੀ ਹਾਲਤ ਦੇਖ ਰੋ-ਰੋ ਸੁੱਕੇ ਹੰਝੂ

ਅਜਾਦੀ ਦੇ 70 ਸਾਲ ਬੀਤ ਜਾਣ ਤੋ ਬਾਅਦ ਵੀ ਕਈ ਲੋਕਾ ਨੂੰ ਗੁਲਾਮੀ ਵਾਲੀ ਜਿੰਦਗੀ ਜਿਊਣੀ ਪੈ ਰਹੀ ਹੈ ਤਾਜਾ ਮਾਮਲਾ ਜਿਲਾ ਫਾਜਿਲਕਾ ਦੇ ਪਿੰਡ ਰੂੜੀਆਵਾਲੀ ਤੋ ਸਾਹਮਣੇ ਆਇਆ ਹੈ ਜਿੱਥੋਂ ਦੇ ਵਸਨੀਕ ਕਿੰਦਰ ਸਿੰਘ ਨੂੰ ਆਪਣੀ ਜਿੰਦਗੀ ਦੇ 11 ਸਾਲ ਗੁਲਾਮ ਬਣ ਕੇ ਕੱਢਣੇ ਪਏ ਦਰਅਸਲ ਕਿੰਦਰ ਸਿੰਘ ਨੂੰ ਰਾਜਸਥਾਨ ਦੇ 13 ਐੱਮ ਡੀ ਦੇ ਪਿੰਡ ਦੇ ਵਿੱਚ ਬੰਧੂਆ ਮਜਦੂਰ ਬਣਾ ਕੇ ਰੱਖਿਆਂ ਗਿਆ ਸੀ

ਜਿੱਥੋਂ ਕਿ ਹੁਣ ਉਸ ਨੂੰ ਆਜ਼ਾਦ ਕਰਵਾ ਕੇ ਵਾਪਿਸ ਪਿੰਡ ਰੂੜੀਆਵਾਲੀ ਲਿਆਂਦਾ ਗਿਆ ਹੈ ਜਾਣਕਾਰੀ ਦਿੰਦਿਆਂ ਹੋਇਆਂ ਕਿੰਦਰ ਸਿੰਘ ਪਰਿਵਾਰਿਕ ਮੈਬਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੋਸ਼ਲ ਮੀਡੀਆ ਤੇ ਇਕ ਵੀਡਿਉ ਮਿਲੀ ਜਿਸ ਰਾਹੀ ਉਨ੍ਹਾ ਕਿੰਦਰ ਸਿੰਘ ਨੂੰ ਪਛਾਣ ਲਿਆ ਤੇ ਸਿੱਖ ਜਥੇਬੰਦੀਆਂ ਦੀ ਮਦਦ ਨਾਲ ਉਸ ਨੂੰ ਵਾਪਿਸ ਆਪਣੇ ਕੋਲ ਲੈ ਕੇ ਆਏ ਉਨ੍ਹਾਂ ਦੱਸਿਆ ਕਿ ਪਿੰਡ ਦੇ ਸਾਬਕਾ ਸਰਪੰਚ ਰਮੇਸ਼ ਕੁਮਾਰ ਨੇ ਕਿੰਦਰ ਸਿੰਘ ਨੂੰ ਗੁਲਾਮ ਬਣਾਇਆ ਹੋਇਆਂ ਸੀ

ਤੇ ਜਦ ਅਸੀ ਉੱਥੇ ਕਿੰਦਰ ਸਿੰਘ ਨੂੰ ਲੈਣ ਵਾਸਤੇ ਪੁੱਜੇ ਤਾ ਉਹਨਾਂ ਅੱਗਿਉ ਸਾਡੇ ਨਾਲ ਗਲਤ ਭਾਸ਼ਾ ਵਰਤੀ ਉਨ੍ਹਾਂ ਦੱਸਿਆ ਕਿ ਕਿੰਦਰ ਸਿੰਘ ਦੀ ਹਾਲਤ ਬਹੁਤ ਤਰਸਯੋਗ ਹੈ ਜੋ ਕਿ ਆਪਣੇ ਮੂੰਹੋਂ ਦੱਸਦਾ ਹੈ ਕਿ ਸਾਰਾ ਕੰਮ ਉਸੇ ਤੋ ਕਰਵਾਇਆਂ ਜਾਦਾ ਸੀ ਤੇ ਜੇਕਰ ਕਿਤੇ

ਉਸ ਕੋਲੋ ਕੋਈ ਗਲਤੀ ਹੋ ਜਾਦੀ ਸੀ ਤਾ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾਦੀ ਸੀ ਅਤੇ ਉਸ ਨੂੰ ਹੇਠਾ ਫਰਸ਼ ਤੇ ਪਸ਼ੂਆ ਕੋਲ ਹੀ ਸੌਣਾਂ ਪੈਂਦਾ ਸੀ ਉਹਨਾਂ ਪੁਲਿਸ ਪ੍ਰਸ਼ਾਸਨ ਤੋ ਮੰਗ ਕੀਤੀ ਕਿ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਕਿੰਦਰ ਸਿੰਘ ਤੇ ਤਸ਼ੱਦਦ ਕਰਨ ਵਾਲੇ ਦੋਸ਼ੀਆਂ ਖਿਲਾਫ ਕਾਰਵਾਈ ਕਰਕੇ ਸਖਤ ਸਜਾ ਦਿੱਤੀ ਜਾਵੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Leave a Reply

Your email address will not be published.