ਵੱਡੀ ਖੁਸ਼ਖ਼ਬਰੀ – ਇਹਨਾਂ ਲੋਕਾਂ ਦੇ ਖਾਤਿਆਂ ਚ’ ਜਲਦ ਆਉਣ ਵਾਲੀ ਹੈ ਮੋਤੀ ਰਕਮ,ਹੋਜੋ ਤਿਆਰ

ਨਿੱਜੀ ਅਦਾਰਿਆਂ ‘ਚ ਕੰਮ ਕਰਨ ਵਾਲੇ ਸਥਾਈ ਮੁਲਾਜ਼ਮਾਂ ਦਾ PF ਅਕਾਊਂਟ ਜ਼ਰੂਰੀ ਹੁੰਦਾ ਹੈ। ਕਰਮਚਾਰੀ ਭਵਿੱਖ ਨਿਧੀ ਸੰਗਠਨ ਇਨ੍ਹਾਂ ਮੁਲਾਜ਼ਮਾਂ ਦੇ ਅਧਿਕਾਰਾਂ ਦੀ ਰੱਖਿਆ ਤੇ ਦੇਖ-ਰੇਖ ਕਰਦਾ ਹੈ। EPFO ਦੇ ਮੈਂਬਰਾਂ ਲਈ ਚੰਗੀ ਖ਼ਬਰ ਆ ਰਹੀ ਹੈ। ਇਸ ਮਹੀਨੇ ਇਨ੍ਹਾਂ ਦੇ PF ਖਾਤੇ ‘ਚ ਵਿਆਜ ਦਾ ਪੈਸਾ ਆਉਣ ਵਾਲਾ ਹੈ। ਖਬਰਾਂ ਅਨੁਸਾਰ ਸਰਕਾਰ ਨੇ ਵਿੱਤੀ ਵਰ੍ਹੇ 2020-21 ਲਈ 8.5 ਫ਼ੀਸਦ ਵਿਆਜ ਮਨਜ਼ੂਰੀ ਕਰ ਦਿੱਤਾ ਹੈ। ਇਹ ਪੈਸਾ ਜੁਲਾਈ ਦੇ ਅਖੀਰ ‘ਚ ਜਾਂ ਫਿਰ ਅਗਸਤ ਮਹੀਨੇ ਦੀ ਸ਼ੁਰੂਆਤ ‘ਚ ਮੁਲਾਜ਼ਮਾਂ ਦੇ ਖਾਤੇ ‘ਚ ਆ ਸਕਦਾ ਹੈ।

ਕਿਰਤ ਮੰਤਰਾਲੇ ਦੀ ਮਨਜ਼ੂਰੀ ਤੋਂ ਬਾਅਦ ਹੁਣ EPFO ਸਬਸਕ੍ਰਾਈਬਰਜ਼ ਨੂੰ 8.5 ਫ਼ੀਸਦ ਦੀ ਦਰ ਨਾਲ ਵਿਆਜ ਮਿਲੇਗਾ, ਉੱਥੇ ਹੀ ਪਿਛਲੇ ਸਾਲ KYC ‘ਚ ਹੋਈ ਗੜਬੜ ਕਾਰਨ ਕਈ ਸਬਸਕ੍ਰਾਈਬਰਜ਼ ਨੂੰ ਲੰਬੇ ਸਮੇਂ ਤਕ ਪੈਸਾ ਨਹੀਂ ਮਿਲਿਆ ਸੀ। ਇੱਧਰ ਸਰਕਾਰ ਨੇ ਵਿਆਜ ਦਰ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ। ਇਹ 8.5 ਫ਼ੀਸਦ ‘ਤੇ ਬਰਕਰਾਰ ਹੈ। ਤੁਹਾਨੂੰ ਦੱਸ ਦੇਈਏ ਕਿ ਪੀਐੱਮ ਮੋਦੀ ਦੇ ਕਾਰਜਕਾਲ ‘ਚ ਇਹ ਸਭ ਤੋਂ ਘੱਟ ਵਿਆਜ ਦਰ ਹੈ, ਪਿਛਲੇ 7 ਸਾਲਾਂ ‘ਚ ਏਨੀ ਘੱਟ ਵਿਆਜ ਦਰ 2020 ਤੇ 2021 ‘ਚ ਹੀ ਰਹੀ ਹੈ।


ਕਿਵੇਂ ਚੈੱਕ ਕਰੀਏ ਪੀਐੱਫ ਬੈਲੈਂਸ
1. ਮਿਸਡ ਕਾਲ
ਪੀਐੱਫ ਦਾ ਪੈਸਾ ਚੈੱਕ ਕਰਨ ਲਈ ਤੁਸੀਂ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ 011-22901406 ‘ਤੇ ਮਿਸਡ ਕਾਲ ਕਰ ਸਕਦੇ ਹੋ। ਅਜਿਹਾ ਕਰਨ ‘ਤੇ EPFO ਮੈਸੇਜ ਜ਼ਰੀਏ ਤੁਹਾਨੂੰ PF ਦੀ ਡਿਟੇਲ ਭੇਜ ਦੇਵੇਗਾ, ਪਰ ਇਸ ਦੇ ਲਈ ਤੁਹਾਡਾ UAN, ਪੈਨ ਤੇ ਆਧਾਰ ਲਿੰਕ ਹੋਣਾ ਜ਼ਰੂਰੀ ਹੈ।

2. ਆਨਲਾਈਨ ਬੈਲੈਂਸ ਚੈੱਕ ਕਰਨ ਦਾ ਤਰੀਕਾ
ਆਨਲਾਈਨ ਬੈਲੈਂਸ ਚੈੱਕ ਕਰਨ ਲਈ ਈਪੀਐੱਫਓ ਦੀ ਵੈੱਬਸਾਈਟ epfindia.gov.in ‘ਤੇ ਜਾ ਕੇ ਈ-ਪਾਸਬੁੱਕ ਦਾ ਬਦਲ ਚੁਣਓ। ਹੁਣ ਤੁਹਾਡੇ ਸਾਹਮਣੇ ਨਵਾਂ ਪੇਜ ਖੁੱਲ੍ਹੇਗਾ। ਇੱਥੇ ਆਪਣਾ ਯੂਜ਼ਰ ਨੇਮ (UAN ਨੰਬਰ), ਪਾਸਵਰਡ ਤੇ ਕੈਪਚਾ ਭਰ ਕੇ ਸਬਮਿਟ ਕਰ ਦਿਉ। ਫਿਰ ਤੁਸੀਂ ਨਵੇਂ ਪੇਜ ‘ਤੇ ਆ ਜਾਓਗੇ ਜਿਸ ਵਿਚ ਤੁਹਾਨੂੰ ਆਪਣੀ ਮੈਂਬਰ ਆਈਡੀ ਦੀ ਚੋਣ ਕਰਨੀ ਪਵੇਗੀ। ਇਸ ਤੋਂ ਬਾਅਦ ਤੁਹਾਨੂੰ ਆਪਣਾ ਈਪੀਐੱਫ ਬੈਲੈਂਸ ਪਤਾ ਚੱਲ ਜਾਵੇਗਾ।


3. ਉਮੰਗ ਐਪ ‘ਤੇ ਬੈਲੈਂਸ ਚੈੱਕ ਕਰਨ ਦਾ ਤਰੀਕਾ
ਉਮੰਗ ਐਪ ‘ਤੇ ਬੈਲੈਂਸ ਚੈੱਕ ਕਰਨ ਲਈ ਆਪਣਾ ਉਮੰਗ ਐਪ ਖੋਲ੍ਹੋ ਤੇ ਈਪੀਐੱਫਓ ‘ਤੇ ਕਲਿੱਕ ਕਰੋ। ਇੱਥੇ ਇੰਪਲਾਈ-ਸੈਂਟ੍ਰਿਕ ਸਰਵਿਸ ਦਾ ਬਦਲ ਚੁਣੋ। ਇੱਥੇ ਤੁਸੀਂ ‘ਵਿਊ ਪਾਸਬੁੱਕ’ ‘ਤੇ ਕਲਿੱਕ ਕਰ ਕੇ ਆਪਣਾ ਯੂਏਐੱਨ ਨੰਬਰ ਤੇ ਪਾਸਵਰਡ (OTP) ਭਰੋ। OTP ਭਰਨ ਤੋਂ ਬਾਅਦ ਤੁਹਾਨੂੰ ਆਪਣਾ ਪੀਐੱਫ ਬੈਲੈਂਸ ਪਤਾ ਚੱਲ ਜਾਵੇਗਾ।


4. SMS ਜ਼ਰੀਏ ਬੈਲੈਂਸ ਚੈੱਕ ਕਰਨ ਦਾ ਤਰੀਕਾ
SMS ਜ਼ਰੀਏ ਬੈਲੈਂਸ ਚੈੱਕ ਕਰਨ ਲਈ 7738299899 ‘ਤੇ EPFOHO ਲਿਖ ਕੇ ਭੇਜੋ। ਇਸ ਤੋਂ ਬਾਅਦ ਤੁਹਾਨੂੰ PF ਦੀ ਜਾਣਕਾਰੀ ਮੈਸੇਜ ਜ਼ਰੀਏ ਮਿਲ ਜਾਵੇਗੀ। ਹਿੰਦੀ ਭਾਸ਼ਾ ਵਿਚ ਜਾਣਕਾਰੀ ਲਈ EPFOHOUAN ਲਿਖ ਕੇ ਭੇਜੋ। ਇਸ ਤੋਂ ਇਲਾਵਾ ਤੁਸੀਂ ਅੰਗਰੇਜ਼ੀ, ਪੰਜਾਬੀ, ਮਰਾਠੀ, ਹਿੰਦੀ, ਕੰਨੜ, ਤੇਲਗੂ, ਤਾਮਿਲ, ਮਲਿਆਲਮ ਤੇ ਬੰਗਾਲੀ ‘ਚ ਵੀ ਆਪਣਾ ਬੈਲੈਂਸ ਜਾਣ ਸਕਦੇ ਹੋ। ਪਰ ਇਸ ਦੇ ਲਈ ਤੁਹਾਡਾ UAN, ਬੈਂਕ ਅਕਾਊਂਟ, ਪੈਨ ਤੇ ਆਧਾਰ ਨਾਲ ਲਿੰਕ ਹੋਣਾ ਜ਼ਰੂਰੀ ਹੈ।

Leave a Reply

Your email address will not be published.