ਮਰਨ ਲਗਾ ਪਤੀ ਆਪਣੀ ਘਰਵਾਲੀ ਲਈ ਜੋ ਗਲ੍ਹ ਲਿਖ ਗਿਆ ਪੂਰੀ ਦੁਨੀਆ ਤੇ ਹੋ ਗਈ ਚਰਚਾ-ਦੇਖੋ ਪੂਰੀ ਖ਼ਬਰ

ਕੋਰੋਨਾ ਵਾਇਰਸ ਦੀ ਆਈ ਹੋਈ ਬਿਮਾਰੀ ਨੇ ਇਸ ਸੰਸਾਰ ਦੇ ਵਿਚ ਬਹੁਤ ਸਾਰੇ ਲੋਕਾਂ ਨੂੰ ਆਪਣਿਆਂ ਤੋਂ ਦੂਰ ਕਰ ਦਿੱਤਾ। ਅਜੇ ਤੱਕ ਵੀ ਇਸ ਬਿਮਾਰੀ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਆਏ ਦਿਨ ਇਸ ਲਾਗ ਦੀ ਬਿਮਾਰੀ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਦੇ ਵਿੱਚ ਵਾਧਾ ਨਿਰੰਤਰ ਜਾਰੀ ਹੈ।

ਭਾਵੇਂ ਇਸ ਤੋਂ ਬਚਾਅ ਦੇ ਵਾਸਤੇ ਕਈ ਤਰ੍ਹਾਂ ਦੇ ਤੌਰ ਤਰੀਕੇ ਅਪਣਾਏ ਜਾ ਰਹੇ ਹਨ ਪਰ ਫਿਰ ਵੀ ਲੋਕਾਂ ਦੀ ਜਾਨ ਨੂੰ ਬਚਾਉਣ ਦੀਆਂ ਇਹ ਕੋਸ਼ਿਸ਼ਾਂ ਵੀ ਘੱਟ ਪੈ ਰਹੀਆਂ ਹਨ।ਇਸ ਬਿਮਾਰੀ ਦੇ ਦੌਰਾਨ ਕਈ ਤਰ੍ਹਾਂ ਦੀਆਂ ਖਬਰਾਂ ਸੁਣਨ ਨੂੰ ਮਿਲੀਆਂ। ਅਮਰੀਕਾ ਦੇ ਟੈਕਸਾਸ ਵਿਖੇ ਇੱਕ ਮੈਕਲੀਨ ਮੈਡੀਕਲ ਸੈਂਟਰ ਵਿਚ ਕੰਮ ਕਰਦੇ 45 ਸਾਲਾਂ ਬਿਲੀ ਲੋਰੇਡੋ ਦੀ 13 ਦਸੰਬਰ ਨੂੰ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ।

ਉਸ ਨੇ ਮਰਨ ਤੋਂ ਪਹਿਲਾਂ ਆਖਰੀ ਵਾਰ ਆਪਣੀ ਪਤਨੀ ਸੋਨਿਆ ਕਾਯਪੂਰੋਸ ਨੂੰ ਈ-ਮੇਲ ਰਾਹੀਂ ਇਕ ਚਿੱਠੀ ਲਿਖੀ ਸੀ। ਬਿਲੀ ਨੇ ਆਪਣੇ ਪੱਤਰ ਦੇ ਵਿੱਚ ਲਿਖਿਆ ਕਿ ਮਰਨ ਤੋਂ ਪਹਿਲਾਂ ਤੈਨੂੰ ਮੈਂ ਆਪਣੇ ਦਿਲ ਦੀ ਗੱਲ ਕਹਿਣਾ ਚਾਹੁੰਦਾ ਹਾਂ। ਮੈਂ ਤੈਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਤੇਰੇ ਨਾਲ ਸ਼ਾਨਦਾਰ ਜ਼ਿੰਦਗੀ ਬਤੀਤ ਕੀਤੀ ਅਤੇ ਦੁਨੀਆ ਦੀ ਕਿਸੇ ਵੀ ਕੀਮਤੀ ਚੀਜ਼ ਨਾਲ ਉਸ ਦਾ ਸੌਦਾ ਨਹੀਂ ਕਰਾਂਗਾ।

ਮੈਂ ਇਹ ਵੀ ਚਾਹੁੰਦਾ ਹਾਂ ਕਿ ਤੁਸੀਂ ਖੁਸ਼ ਰਹੋ, ਮੇਰੇ ਬਿਨ੍ਹਾਂ ਅਤੇ ਬਿਨਾਂ ਕਿਸੇ ਪਛਤਾਵੇ ਦੇ ਆਪਣੀ ਜ਼ਿੰਦਗੀ ਜੀਓ। ਸਾਡੇ ਦੋਵਾਂ ਦਾ ਇਕੱਠੇ ਬਿਤਾਇਆ ਸਮਾਂ ਸ਼ਾਨਦਾਰ ਸੀ। ਬਿਲੀ ਦੀ ਇਸ ਚਿੱਠੀ ਦਾ ਪ੍ਰਗਟਾਵਾ ਉਸ ਦੇ ਵੱਡੇ ਭਰਾ ਪੈਡ੍ਰੋ ਲੋਰੇਡੋ ਨੇ ਅਮਰੀਕਾ ਦੇ ਇਕ ਪ੍ਰਸਿੱਧ ਪ੍ਰੋਗਰਾਮ ਗੁੱਡ ਮਾਰਨਿੰਗ ਅਮਰੀਕਾ ਜ਼ਰੀਏ ਕੀਤਾ। ਜਿੱਥੇ ਪੈਡ੍ਰੋ ਲੋਰੇਡੋ ਨੇ ਆਖਿਆ ਕਿ ਉਸ ਦੇ ਭਰਾ ਨੇ ਇਹ ਚਿੱਠੀ ਆਕਸੀਜਨ ਲਗਾਉਣ ਤੋਂ ਪਹਿਲਾਂ ਆਪਣੀ ਪਤਨੀ ਲਈ ਲਿਖੀ ਅਤੇ ਉਸ ਦੇ ਭਰਾ ਵੱਲੋਂ ਲਿਖੇ ਗਏ ਇਸ

ਪੱਤਰ ਨੇ ਉਸ ਦੀ ਪਤਨੀ ਦਾ ਦਿਲ ਤੋ- ੜ ਕੇ ਰੱਖ ਦਿੱਤਾ। ਬੇਸ਼ਕ ਬਿਲੀ ਇਕ ਰੋਮਾਂਟਿਕ ਵਿਅਕਤੀ ਸੀ ਜੋ ਹਮੇਸ਼ਾ ਹੀ ਆਪਣੀ ਪਤਨੀ ਨੂੰ ਪੱਤਰ ਭੇਜਦਾ ਰਹਿੰਦਾ ਸੀ। ਬੀਤੇ ਸਾਲ ਨਵੰਬਰ ਮਹੀਨੇ ਦੇ ਵਿਚ ਉਸ ਦਾ ਕੋਰੋਨਾ ਟੈਸਟ ਪਾਜ਼ੇਟਿਵ ਪਾਇਆ ਗਿਆ ਸੀ ਅਤੇ ਥੈਂਕਸ ਗਿਵਿੰਗ ਵਾਲੇ ਦਿਨ ਉਹ ਜ਼ਿਆਦਾ ਗੰ-ਭੀ- ਰ ਹੋ ਗਿਆ ਜਿਸ ਕਾਰਨ ਉਸ ਨੂੰ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ 13 ਦਸੰਬਰ ਨੂੰ ਉਸ ਦੀ ਮੌਤ ਹੋ ਗਈ ਸੀ।

Leave a Reply

Your email address will not be published. Required fields are marked *