ਹੁਣ ਕਨੇਡਾ ਤੋਂ ਆ ਗਈ ਵੱਡੀ ਮਾੜੀ ਖਬਰ ਇਹ ਹਜਾਰਾਂ ਲੋਕ ਹੋਣਗੇ ਡਿਪੋਟ

ਕਰੋਨਾ ਦੇ ਦੌਰ ਵਿੱਚ ਸਾਰੀ ਦੁਨੀਆਂ ਨੇ ਬਹੁਤ ਮੁਸ਼ਕਿਲ ਸਮਾਂ ਵੇਖਿਆ ਹੈ। ਇਸ ਕਾਨੂੰਨ ਦੇ ਕਾਰਨ ਬਹੁਤ ਸਾਰੀ ਦੁਨੀਆਂ ਪ੍ਰਭਾਵਤ ਹੋਈ ਅਤੇ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਇਸ ਨਾਮੁਰਾਦ ਬਿਮਾਰੀ ਕਰੋਨਾ ਨੇ ਲੈ ਲਈ ਹੈ। ਉਥੇ ਹੀ ਲੋਕਾਂ ਦੇ ਇਲਾਜ ਵਾਸਤੇ ਹਸਪਤਾਲਾਂ ਦੇ ਡਾਕਟਰਾਂ ਨੂੰ ਵੀ ਰੱਬ ਦਾ ਦਰਜਾ ਦਿੱਤਾ ਜਾ ਰਿਹਾ ਹੈ, ਜਿਨ੍ਹਾਂ ਦੀ ਬਦੌਲਤ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਬੱਚ ਸਕੀ।

ਇਸ ਕਰੋਨਾ ਦੇ ਵਿੱਚ ਜਿੱਥੇ ਹਸਪਤਾਲ ਦੇ ਸਟਾਫ ਸਫ਼ਾਈ ਕਰਮਚਾਰੀਆਂ ਅਤੇ ਪੁਲਸ ਪ੍ਰਸ਼ਾਸਨ ਨੂੰ ਸਾਰੀ ਦੁਨੀਆਂ ਵੱਲੋਂ ਕਰੋਨਾ ਯੋਧਿਆਂ ਦਾ ਨਾਮ ਦਿੱਤਾ ਗਿਆ ਹੈ। ਜਿਨ੍ਹਾਂ ਉਪਰ ਫੁੱਲਾਂ ਦੀ ਬਰਸਾਤ ਵੀ ਕੀਤੀ ਜਾ ਰਹੀ ਸੀ। ਹੁਣ ਕਰੋਨਾ ਵਿਚ ਆਈ ਕਮੀ ਤੋਂ ਬਾਅਦ ਇਨ੍ਹਾਂ ਯੋਧਿਆਂ ਦਾ ਨਾਮ ਵੀ ਨਹੀਂ ਲਿਆ ਜਾ ਰਿਹਾ। ਸਾਰੇ ਦੇਸ਼ਾਂ ਵਿੱਚ ਇਹਨਾ ਯੋਧਿਆਂ ਵੱਲੋਂ ਦਿਨ-ਰਾਤ ਇੱਕ ਕਰ ਕੇ ਕਰੋਨਾ ਪੀੜਤ ਮਰੀਜ਼ਾਂ ਦੀ ਸੇਵਾ ਕੀਤੀ ਗਈ ਹੈ।

ਹੁਣ ਕੈਨੇਡਾ ਤੋਂ ਇਕ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਹਜ਼ਾਰਾਂ ਲੋਕ ਹੋਣਗੇ ਡਿਪੋਰਟ। ਕੈਨੇਡਾ ਸਰਕਾਰ ਵੱਲੋਂ ਕ੍ਰੋਨਾ ਦੇ ਦੌਰ ਵਿੱਚ ਲੋਕਾਂ ਦੀ ਸੇਵਾ ਕਰਨ ਵਾਲੇ ਸਿਹਤ ਕਰਮਚਾਰੀਆਂ ਲਈ ਕਈ ਤਰ੍ਹਾਂ ਦੇ ਐਲਾਨ ਕੀਤੇ ਗਏ ਸਨ। ਪਰ ਉਹ ਐਲਾਨ ਹੋਣ ਖੋਖਲੇ ਵਾਅਦੇ ਨਜ਼ਰ ਆ ਰਹੇ ਹਨ। ਕਰੋਨਾ ਦੇ ਦੌਰ ਵਿੱਚ ਜਿੱਥੇ ਇਨ੍ਹਾਂ ਫਰੰਟਲਾਈਨ ਵਰਕਰਾਂ ਨੂੰ ਪੂਰਾ ਜੋਰ ਲਾ ਕੇ ਕੰਮ ਕਰਨ ਦੀ ਹੱਲਾਸ਼ੇਰੀ ਦਿੱਤੀ ਗਈ ਸੀ, ਉੱਥੇ ਹੀ ਹੁਣ ਉਨ੍ਹਾਂ ਨੂੰ ਬੋਰੀ ਬਿਸਤਰਾ ਚੁੱਕਣ ਦੇ ਆਦੇਸ਼ ਜਾਰੀ ਕੀਤੇ ਜਾ ਰਹੇ ਹਨ।

ਕਿਉਂਕਿ ਗੈਰ ਕਾਨੂੰਨੀ ਤਰੀਕੇ ਨਾਲ ਕੈਨੇਡਾ ਚ ਦਾਖਲ ਹੋਏ ਉਹ ਪ੍ਰਵਾਸੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਜਿਨ੍ਹਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਗਿਆ ਸੀ। ਹੁਣੇ ਗੈਰਕਾਨੂੰਨੀ ਪਰਵਾਸੀ ਰੋਸ ਵਿਖਾਵੇ ਕਰਕੇ ਆਪਣੇ ਹੱਕ ਮੰਗ ਰਹੇ ਹਨ। ਕਿਊਬਿਕ ਦੇ ਪ੍ਰੀਮੀਅਰ ਫਰਾਂਸਵਾ ਲੀਗੋ ਨੇ ਗੈਰਕਾਨੂੰਨੀ ਪਰਵਾਸੀਆਂ ਨੂੰ ਫਰੰਟਲਾਈਨ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਫਰਿਸ਼ਤੇ ਕਰਾਰ ਦਿੱਤਾ ਸੀ।

ਪਰ ਹੁਣ ਕੁਝ ਮਹੀਨੇ ਬਾਅਦ ਉਨ੍ਹਾਂ ਦੀ ਸਰਕਾਰ ਵੱਲੋਂ ਗੈਰਕਾਨੂੰਨੀ ਪਰਵਾਸੀਆਂ ਨੂੰ ਪੱਕੇ ਕਰਨ ਲਈ ਖਾਸ ਇਮੀਗਰੇਸ਼ਨ ਯੋਜਨਾ ਵੀ ਪੇਸ਼ ਕੀਤੀ, ਪਰ ਅਸਲ ਵਿੱਚ ਇਸ ਯੋਜਨਾ ਦੇ ਹਰ ਸੈਕਟਰ ਦੇ ਚੋਣਵੇਂ ਕਿਰਤੀਆਂ ਨੂੰ ਪੱਕਾ ਹੋਣ ਦਾ ਰਾਹ ਪੱਧਰਾ ਕੀਤਾ, ਜਦ ਕਿ ਬਾਕੀ ਦੇ ਖਾਲੀ ਹੱਥ ਰਹਿ ਗਏ ਹਨ। ਕਰੋਨਾ ਦੇ ਦੌਰ ਵਿੱਚ ਕੈਨੇਡਾ ਦੀ ਹਰ ਸਿਆਸੀ ਅਸੈਸ਼ੀਅਲ ਵਰਕਰਜ਼ ਦੀਆਂ ਸਿਫ਼ਤਾਂ ਦੇ ਪੁਲ਼ ਬਣ ਰਹੀ ਸੀ ਅਤੇ ਇਨ੍ਹਾਂ ਨੂੰ ਕਰੋਨਾ ਵਿਰੁੱਧ ਜੰਗ ਦੇ ਜੋਧੇ ਕਰਾਰ ਦਿੱਤਾ ਗਿਆ ਸੀ।

Leave a Reply

Your email address will not be published. Required fields are marked *