ਦੇਸ਼ ਅੰਦਰ ਲੋਕਾਂ ਵੱਲੋਂ ਆਪਣਾ ਪੈਸਾ ਬੈਂਕਾਂ ਵਿਚ ਜਮ੍ਹਾ ਕੀਤਾ ਜਾਂਦਾ ਹੈ ਤਾਂ ਜੋ ਮੁਸ਼ਕਿਲ ਦੌਰ ਵਿੱਚ ਇਸਦੀ ਵਰਤੋਂ ਕੀਤੀ ਜਾ ਸਕੇ। ਬੈਂਕ ਵਿਚ ਜਿੱਥੇ ਲੋਕਾਂ ਦਾ ਇਹ ਪੈਸਾ ਸੁਰੱਖਿਅਤ ਰਹਿੰਦਾ ਹੈ ਉੱਥੇ ਹੀ ਬੈਂਕ ਵੱਲੋਂ ਕਈ ਤਰ੍ਹਾਂ ਦੀਆਂ ਸਹੂਲਤਾਂ ਵੀ ਗਾਹਕਾਂ ਨੂੰ ਦਿੱਤੀਆਂ ਜਾਂਦੀਆਂ ਹਨ।
ਸਮੇਂ ਸਮੇਂ ਤੇ ਲਾਗੂ ਕੀਤੇ ਗਏ ਕੁਝ ਨਿਯਮਾਂ ਵਿੱਚ ਵੀ ਤਬਦੀਲੀਆਂ ਕਰ ਦਿਤੀਆਂ ਜਾਂਦੀਆਂ ਹਨ ਜਿਸ ਦਾ ਫਾਇਦਾ ਬੈਂਕ ਅਤੇ ਗਾਹਕਾਂ ਨੂੰ ਹੋ ਸਕੇ। ਬੈਂਕਾਂ ਵੱਲੋਂ ਬਹੁਤ ਸਾਰੇ ਨਿਯਮਾਂ ਵਿਚ ਤਬਦੀਲੀ ਕੀਤੇ ਜਾਣ ਦੀ ਜਾਣਕਾਰੀ ਗਾਹਕਾਂ ਨੂੰ ਸਮੇਂ ਤੋਂ ਪਹਿਲਾਂ ਹੀ ਦੇ ਦਿੱਤੀ ਹੈ। ਜਿਸ ਨਾਲ ਉਨ੍ਹਾਂ ਨੂੰ ਸਾਰੀ ਜਾਣਕਾਰੀ ਮਿਲ ਸਕੇ।
ਹੁਣ ਇੱਕ ਅਗਸਤ ਤੋਂ ਇਹ ਕੰਮ ਕਰਨ ਤੇ ਹੋਵੇਗੀ ਜੇਬ ਢਿੱਲੀ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਹੁਣ ਆਰ ਬੀ ਆਈ ਵੱਲੋਂ ਨਵੀਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਦੇ ਤਹਿਤ ਆਰਬੀਆਈ ਨੇ ਹਾਲ ਹੀ ਵਿੱਚ ਬੈਂਕਾਂ ਵੱਲੋਂ ਏ ਟੀ ਐਮ ਟਰਾਂਜ਼ੈਕਸ਼ਨ ਤੇ ਇੰਟਰਚੇਜ਼ ਫ਼ੀਸ ਵਿੱਚ ਵਾਧਾ ਕਰਨ ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਰਿਜ਼ਰਵ ਬੈਂਕ ਦੇਸ਼ ਵਿੱਚ ਬੈਂਕਿੰਗ ਸਿਸਟਮ ਦਾ ਰੈਗੂਲੇਟਰ ਹੈ। ਕੇਂਦਰੀ ਬੈਂਕ ਦੇਸ਼ ਦੀ ਕੌਮੀ ਬੈਂਕਾਂ ਦੀ ਸਥਿਤੀ ਤੇ ਬੈਂਕਿੰਗ ਸਿਸਟਮ ਦੇ ਕੰਮਕਾਜ ਦੀ ਸਮੀਖਿਆ ਕਰਦਾ ਹੈ।
ਇਸ ਨਾਲ ਹੀ ਹਰ ਦੋ ਮਹੀਨੇ ਅਤੇ ਮੋਦਰਿਕ ਦਰਾਂ ਦੀ ਸਮੀਖਿਆ ਵੀ ਆਰ ਬੀ ਆਈ ਵੱਲੋਂ ਕੀਤੀ ਜਾਂਦੀ ਹੈ। ਇਸ ਸਮੇਂ ਸ਼ਕਤੀਕਾਂਤ ਦਾਸ ਭਾਰਤੀ ਰਿਜ਼ਰਵ ਬੈਂਕ ਦੇ ਮੌਜੂਦਾ ਗਵਰਨਲ ਹਨ। ਹੁਣ ਏਟੀਐਮ ਚੋਂ ਪੈਸੇ ਕਢਵਾਉਣ ਦੇ ਨਿਯਮ ਵਿਚ ਬਦਲਾਅ ਕੀਤਾ ਗਿਆ ਹੈ।
ਆਰਬੀਆਈ ਨੇ ਜਾਣਕਾਰੀ ਦਿੰਦੇ ਦੱਸਿਆ ਹੈ ਕਿ ਆਪਣੇ ਬੈਂਕ ਦੇ ਏ ਟੀ ਐਮ ਤੋਂ 5 ਮੁਫ਼ਤ ਲੈਣ ਦੇਣ ਕਰ ਸਕਦੇ ਹਨ। ਇਨ੍ਹਾਂ ਵਿੱਚ ਫਾਇਨੈਂਸ਼ਿਅਲ ਅਤੇ ਨਾਨ – ਫਾਇਨੈਂਸ਼ੀਅਲ ਟਰਾਂਜੈਕਸ਼ਨ ਸ਼ਾਮਲ ਹਨ।