ਪੰਜਾਬ ਚ’ 48 ਘੰਟਿਆਂ ਤੱਕ ਚੜ੍ਹ ਕੇ ਆ ਰਿਹਾ ਹੈ ਭਾਰੀ ਮੀਂਹ-ਹੋ ਜਾਓ ਤਿਆਰ ਪੰਜਾਬੀਓ

ਜੂਨ ਮਹੀਨੇ ਵਿਚ ਮੌਨਸੂਨ ਕਮਜ਼ੋਰ ਰਹਿਣ ਤੋਂ ਬਾਅਦ ਜੁਲਾਈ ਮਹੀਨੇ ਵਿੱਚ ਮੌਨਸੂਨ ਨੇ ਆਪਣੀ ਰਫ਼ਤਾਰ ਫੜ ਲਈ ਹੈ। ਉੱਤਰ ਭਾਰਤ ਦੇ ਨਾਲ ਪੰਜਾਬ ਦੇ ਵਿੱਚ ਵੀ ਚੰਗੀ ਬਾਰਿਸ਼ ਹੋਈ ਹੈ। ਖਾਸ ਕਰਕੇ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਆਮ ਜਿੰਨੀ ਬਰਸਾਤ ਹੋਈ ਹੈ ਜਿਸ ਨਾਲ ਪਾਰਾ ਕਾਫੀ ਹੇਠਾਂ ਡਿੱਗਿਆ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਵਿਗਿਆਨੀ ਡਾ.ਕੁਲਵਿੰਦਰ ਕੌਰ ਨੇ ਕਿਹਾ ਹੈ ਕਿ ਆਉਣ ਵਾਲੇ ਦੋ ਤਿੰਨ ਦਿਨ ਤੱਕ ਪੰਜਾਬ ਦੇ ਲਗਪਗ ਜ਼ਿਆਦਾਤਰ ਹਿੱਸਿਆਂ ਵਿੱਚ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ ਅਤੇ ਕਈ ਇਲਾਕਿਆਂ ਵਿਚ ਹਲਕੀ ਬਾਰਿਸ਼ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਲਗਪਗ ਸਾਰੇ ਹੀ ਇਲਾਕਿਆਂ ਵਿੱਚ ਮੀਂਹ ਦੀ ਸੰਭਾਵਨਾ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਸਹਾਇਕ ਵਿਗਿਆਨੀ ਡਾ.ਕੁਲਵਿੰਦਰ ਕੌਰ ਨੇ ਦੱਸਿਆ ਕਿ ਮੀਂਹ ਪੈਣ ਨਾਲ ਪਾਰਾ ਵੀ ਹੇਠਾਂ ਡਿੱਗੇਗਾ। ਉਨ੍ਹਾਂ ਕਿਹਾ ਕਿ ਮੌਸਮ ਦੇ ਵਿੱਚ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ।

ਆਉਣ ਵਾਲੇ ਦੋ ਤਿੰਨ ਦਿਨ ਤੱਕ ਪੰਜਾਬ ਦੇ ਲਗਪਗ ਸਾਰੇ ਕਿੱਸਿਆਂ ਦੇ ਵਿਚ ਬਾਰਿਸ਼ ਦੀ ਸੰਭਾਵਨਾ ਹੈ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਕਿਤੇ ਕਿਤੇ ਤੇਜ਼ ਮੀਂਹ ਦੀ ਸੰਭਾਵਨਾ ਹੈ।

ਇਸ ਕਰਕੇ ਲੋਕ ਕੱਚੀਆਂ ਇਮਾਰਤਾਂ, ਨਦੀਆਂ ਨਾਲਿਆਂ ਤੋਂ ਦੂਰ ਰਹਿਣ ਕਿਉਂਕਿ ਉਨ੍ਹਾਂ ਵਿੱਚ ਪਾਣੀ ਭਰ ਸਕਦਾ ਹੈ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਝੋਨੇ ਦੀ ਫਸਲ ਲਈ ਤਾਂ ਇਹ ਵੀ ਕੋਈ ਨੁਕਸਾਨਦੇਹ ਨਹੀਂ ਹੈ ਪਰ ਨਰਮੇ ਦੀ ਫਸਲ ਜਾਂ ਸਬਜ਼ੀਆਂ ਦੇ ਵਿੱਚ ਬਹੁਤਾ ਪਾਣੀ ਨਹੀਂ ਇਕੱਠਾ ਹੋਣਾ ਚਾਹੀਦਾ ਕਿਸਾਨ ਇਸ ਲਈ ਨਿਕਾਸੀ ਦਾ ਜ਼ਰੂਰ ਪ੍ਰਬੰਧ ਰੱਖਣ।

Leave a Reply

Your email address will not be published.