ਹੁਣੇ ਹੁਣੇ ਪੰਜਾਬ ਚ’ ਏਥੇ ਮਾਂ-ਧੀ ਦੀ ਇਕੱਠਿਆਂ ਤੜਫ਼ ਤੜਫ਼ ਕੇ ਹੋਈ ਮੌਤ ਤੇ ਹਰ ਪਾਸੇ ਛਾਇਆ ਸੋਗ

ਬੀਤੇ ਕੱਲ੍ਹ (26 ਜੁਲਾਈ) ਨੂੰ ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ’ਤੇ ਦਾਰਾਪੁਰ ਬਾਈਪਾਸ ਨੇੜੇ ਦਿਲ ਕੰਬਾਊ ਭਿਆਨਕ ਸੜਕ ਹਾਦਸੇ ’ਚ ਜਾਨਾਂ ਗਵਾਉਣ ਵਾਲੀਆਂ ਸੰਗੀਤਾ ਭਾਰਦਵਾਜ ਤੇ ਪ੍ਰਿਆ ਭਾਰਦਵਾਜ ਦੀਆਂ ਮ੍ਰਿਤਕ ਦੇਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਇਕਲੌਤੇ ਪਰਿਵਾਰਕ ਮੈਂਬਰ ਸਾਹਿਲ ਕੁਮਾਰ ਦੇ ਵਿਦੇਸ਼ (ਇਟਲੀ) ਤੋਂ ਵਾਪਸ ਭਾਰਤ ਪਰਤਣ ਤੇ ਕੀਤਾ ਜਾਵੇਗਾ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਜਸਵੀਰ ਸਿੰਘ ਖੁੱਡਾ ਤੇ ਮ੍ਰਿਤਕਾਂ ਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਸਾਹਿਲ ਕੁਮਾਰ ਰੋਜ਼ੀ-ਰੋਟੀ ਖ਼ਾਤਰ ਕੁਝ ਸਮਾਂ ਪਹਿਲਾਂ ਹੀ ਵਿਦੇਸ਼ ਗਿਆ ਸੀ ਕਿ ਪਿੱਛੋਂ ਇਹ ਭਿਆਨਕ ਹਾਦਸਾ ਵਾਪਰ ਗਿਆ।

ਜਾਣਕਾਰੀ ਅਨੁਸਾਰ ਮ੍ਰਿਤਕਾ ਪ੍ਰਿਯਾ ਭਾਰਦਵਾਜ ਪੁੱਤਰੀ ਲੇਟ ਕਮਲ ਕੁਮਾਰ ਆਈਲੈਟਸ ਦਾ ਪੇਪਰ ਦੇਣ ਦੀ ਤਿਆਰੀ ਕਰ ਰਹੀ ਸੀ। ਫ਼ਿਲਹਾਲ ਮਾਂ-ਧੀ ਦੀਆਂ ਮ੍ਰਿਤਕ ਦੇਹਾਂ ਦਸੂਹਾ ਦੇ ਮ੍ਰਿਤਕ ਘਰ ਵਿਚ ਰੱਖੀਆਂ ਗਈਆਂ ਹਨ।ਉਧਰ ਦੂਸਰੇ ਪਾਸੇ ਟਾਂਡਾ ਪੁਲਸ ਨੇ ਇਸ ਸੜਕ ਹਾਦਸੇ ਦੇ ਜ਼ਿੰਮੇਵਾਰ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਟਾਂਡਾ ਪੁਲਸ ਨੇ ਇਹ ਮਾਮਲਾ ਮ੍ਰਿਤਕਾ ਸੰਗੀਤਾ ਭਾਰਦਵਾਜ ਦੇ ਭਰਾ ਮਨਜੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਦੋਲੀਕੇ ਸੁੰਦਰਪੁਰ (ਜਲੰਧਰ) ਦੇ ਬਿਆਨਾਂ ਦੇ ਆਧਾਰ ’ਤੇ ਦਰਜ ਕਰਕੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published.