ਪੰਜਾਬ ਚ ਏਨੀ ਤਰੀਕ ਤਕ ਐਕਟਿਵ ਰਹੇਗਾ ਮੌਨਸੂਨ ਪਵੇਗਾ ਜਮਕੇ ਮੀਂਹ – ਹੁਣੇ ਹੁਣੇ ਆਈ ਵੱਡੀ ਖਬਰ

ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੌਸਮ ਵਿੱਚ ਹੋਣ ਵਾਲੀ ਤਬਦੀਲੀ ਨਾਲ ਜਿੱਥੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਜਾਨੀ ਅਤੇ ਮਾਲੀ ਨੁਕਸਾਨ ਹੋਣ ਦੀਆਂ ਖਬਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ। ਉਥੇ ਹੀ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੀ ਜਾਣਕਾਰੀ ਪਹਿਲਾਂ ਤੋਂ ਹੀ ਲੋਕਾਂ ਨੂੰ ਮੁਹਈਆ ਕਰਵਾ ਦਿੱਤੀ ਜਾਂਦੀ ਹੈ ਤਾਂ ਜੋ ਲੋਕ ਇਸ ਬਰਸਾਤ ਦੇ ਮੌਸਮ ਵਿਚ ਆਪਣਾ ਬਚਾ ਰਖ ਸਕਣ।

ਹਿਮਾਚਲ ਦੇ ਵਿੱਚ ਇਸ ਮੌਸਮ ਦੀ ਤਬਦੀਲੀ ਕਾਰਨ ਜਿੱਥੇ ਬੱਦਲ ਫਟਣ ਕਾਰਨ ਹੜ੍ਹ ਵਾਲੀ ਸਥਿਤੀ ਪੈਦਾ ਹੋ ਗਈ ਹੈ ਉਥੇ ਹੀ ਢਿਗਾ ਡਿੱਗਣ ਕਾਰਨ ਵੀ ਕਈ ਸੈਲਾਨੀਆਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਪ੍ਰਾਪਤ ਹੋਈਆਂ ਹਨ।ਹੁਣ ਪੰਜਾਬ ਵਿੱਚ ਕਿੰਨੀ ਤਰੀਕ ਤੱਕ ਐਕਟਿਵ ਰਹੇਗਾ ਮਾਨਸੂਨ ਅਤੇ ਜੰਮ ਕੇ ਮੀਂਹ ਪਵੇਗਾ ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ।

ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਪੰਜਾਬ ਵਿੱਚ 31 ਜੁਲਾਈ ਤੱਕ ਮੀਂਹ ਪੈਣ ਦਾ ਅਨੁਮਾਨ ਦੱਸਿਆ ਗਿਆ ਹੈ। ਇਸ ਜਾਣਕਾਰੀ ਦੇ ਸਾਹਮਣੇ ਆਉਂਦੇ ਹੀ ਸੈਲਾਨੀਆਂ ਨੂੰ ਹਿਮਾਚਲ ਵੱਲ ਯਾਤਰਾ ਕਰਨ ਤੋਂ ਪਰਹੇਜ਼ ਕਰਨ ਲਈ ਆਖਿਆ ਗਿਆ ਹੈ। ਕਿਉਂਕਿ ਮੌਸਮ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ।

ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲਿਆਂ ਵਿੱਚ ਬੱਦਲ ਫਟਣ ਕਾਰਨ ਪਹਿਲਾਂ ਹੀ ਬਹੁਤ ਸਾਰੀਆਂ ਘਟਨਾਵਾਂ ਹੋਣ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ। ਮੌਸਮ ਵਿਭਾਗ ਨੂੰ ਅੱਜ ਵੀ ਕਈ ਜ਼ਿਲਿਆਂ ਵਿਚ ਭਾਰੀ ਬਰਸਾਤ ਹੋਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਉੱਥੇ ਹੀ ਪੰਜਾਬ ਦੇ ਕਈ ਜ਼ਿਲਿਆਂ ਵਿੱਚ 30 ਅਤੇ 31 ਤਰੀਕ ਨੂੰ ਭਾਰੀ ਬਰਸਾਤ ਹੋਵੇਗੀ। ਮੰਗਲਵਾਰ ਤੋਂ ਬਾਅਦ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਤੱਕ ਪਹੁੰਚ ਗਿਆ ਜੋ ਆਮ ਡਿਗਰੀ ਨਾਲੋ ਘੱਟ ਹੈ। 1 ਜੂਨ ਤੋਂ 27 ਜੁਲਾਈ ਦੀ ਸਵੇਰ ਤੱਕ 158.9 ਮਿਲੀਮੀਟਰ ਬਾਰਸ਼ ਘੱਟ ਗਈ ਹੈ ਜਦ ਕਿ ਇਹ 201.4 ਮਿਲੀਮੀਟਰ ਹੋਣੀ ਚਾਹੀਦੀ ਸੀ।

ਪੰਜਾਬ ਵਿੱਚ ਜਿੱਥੇ ਪੰਜ ਜ਼ਿਲ੍ਹਿਆਂ ਵਿੱਚ ਵਧੇਰੇ ਬਰਸਾਤ ਦਰਜ ਕੀਤੀ ਗਈ ਹੈ ਉਥੇ ਹੀ ਫਾਜ਼ਿਲਕਾ ਵਿੱਚ 70 ਫ਼ੀਸਦੀ ਮੀਂਹ ਘੱਟ ਗਿਆ ਹੈ। ਪਠਾਨਕੋਟ ਵਿੱਚ ਵੱਧ ਤੋਂ ਵੱਧ 602 ਮਿਲੀਮੀਟਰ ਬਾਰਸ਼ ਹੋਈ ਹੈ। ਪੰਜਾਬ ਵਿੱਚ 13 ਜੂਨ ਤੋਂ 26 ਜੁਲਾਈ ਤੱਕ 17 ਜ਼ਿਲਿਆਂ ਵਿੱਚ ਮੀਂਹ ਘੱਟ ਤੋਂ ਘੱਟ ਰਿਹਾ ਹੈ। ਉੱਥੇ ਹੀ ਪਠਾਨਕੋਟ ਪਟਿਆਲਾ ਲੁਧਿਆਣਾ ਕਪੂਰਥਲਾ ਜਲੰਧਰ ਵਿੱਚ ਸਰਪਲਸ ਬਾਰਸ਼ ਦਰਜ ਕੀਤੀ ਗਈ ਹੈ।

Leave a Reply

Your email address will not be published.