ਲਓ 1 ਅਗਸਤ ਤੋਂ ਹੋ ਜਾਓ ਤਿਆਰ,ਜੇਬਾਂ ਹੋਣਗੀਆਂ ਢਿੱਲੀਆਂ ਤੇ ਲੱਗੇਗਾ ਵੱਡਾ ਝੱਟਕਾ

1 ਅਗਸਤ ਤੋਂ ਕਈ ਨਿਯਮਾਂ ਵਿਚ ਬਦਲਾਅ ਹੋਣ ਜਾ ਰਿਹਾ ਹੈ, ਜਿਸ ਦਾ ਸਿੱਧਾ ਅਸਰ ਸਾਡੀ ਜੇਬ ’ਤੇ ਪਵੇਗਾ। ਇਨ੍ਹਾਂ ਵਿਚ ਸਿਲੰਡਰ ਦੀਆਂ ਨਵੀਂ ਕੀਮਤਾਂ ਜਾਰੀ ਹੋਣਾ, ਏਟੀਐਮ ਵਿਚੋਂ ਪੈਸੇ ਕਢਵਾਉਣਾ ਮਹਿੰਗਾ ਹੋਣਾ, ਆਰਬੀਆਈ ਵੱਲੋਂ 1 ਅਗਸਤ ਤੋਂ ਬੈਂਕ ਛੁੱਟੀ ਹੋਣ ’ਤੇ ਤਨਖਾਹ ਮਿਲਣਾ, ਨੈਸ਼ਨਲ ਆਟੋਮੇਟਿਡ ਕਲਿਅਰਿੰਗ ਹਾਊਸ ਦੇ ਨਿਯਮਾਂ ਵਿਚ ਤਬਦੀਲੀ, ਆਈਸੀਆਈਸੀਆਈ ਬੈਂਕ ਦੇ ਗਾਹਕਾਂ ਨਾਲ ਜੁੜੇ ਪ੍ਰਮੁੱਖ ਬਦਲਾਅ ਸ਼ਾਮਲ ਹਨ। ਆਓ ਇਨ੍ਹਾਂ ਸਾਰੇ ਬਦਲਾਵਾਂ ਬਾਰੇ ਵਿਸਥਾਰ ਨਾਲ ਜਾਣਦੇ ਹਾਂ।

ਸਿਲੰਡਰ ਦੀਆਂ ਨਵੀਂ ਕੀਮਤਾਂ – ਇਕ ਅਗਸਤ ਤੋਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿਚ ਬਦਲਾਅ ਆ ਜਾਵੇਗਾ। ਕੰਪਨੀਆਂ ਹਰ ਮਹੀਨੇ ਦੀ ਇਕ ਤਰੀਕ ਨੂੰ ਬਦਲਾਅ ਕਰਦੀਆਂ ਹਨ। ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਘਰੇਲੂ ਰਸੋਈ ਗੈਸ ਅਤੇ ਕਮਰਸ਼ੀਅਲ ਸਿਲੰਡਰ ਦੀਆਂ ਨਵੀਂਆਂ ਕੀਮਤਾਂ ਤੈਅ ਕੀਤੀਆਂ ਜਾਂਦੀਆਂ ਹਨ।

ਆਈਸੀਆਈਸੀਆਈ ਬੈਂਕ ਤੋਂ ਪੈਸੇ ਕਢਵਾਉਣਾ ਮਹਿੰਗਾ – ਆਈਸੀਆਈਸੀਆਈ ਬੈਂਕ ਦੇ ਗਾਹਕਾਂ ਲਈ ਜ਼ਰੂਰੀ ਖਬਰ ਹੈ। ਅਗਸਤ ਤੋਂ ਹਰ ਮਹੀਨੇ ਚਾਰ ਵਾਰ ਖਾਤੇ ਵਿਚੋਂ ਪੈਸੇ ਕਢਵਾ ਸਕਦੇ ਹੋ। ਇਸ ਤੋਂ ਜ਼ਿਆਦਾ ਵਾਰ ਪੈਸੇ ਕਢਵਾਉਗੇ ਤਾਂ ਇਕ ਵਾਰ ਦੀ ਟ੍ਰਾਂਜੈਕਸ਼ਨ ਦੇ ਹਿਸਾਬ ਨਾਲ 150 ਰੁਪਏ ਦੇਣੇ ਪੈਣਗੇ। ਵੈਲਿਊੁ ਲਿਮਟ ਵਿਚ ਹੋਮ ਬ੍ਰਾਂਚ ਅਤੇ ਨਾਨ ਹੋਮ ਬ੍ਰਾਂਚ ਦੋਵੇਂ ਹੀ ਟ੍ਰਾਂਜੈਕਸ਼ਨਾਂ ਸ਼ਾਮਲ ਹਨ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published.