ਲਵ ਮੈਰਿਜ ਤੋਂ ਬਾਅਦ ਸਕੀਮ ਨਾਲ ਪਿਓ ਨੇ ਘਰ ਬੁਲਾਈ ਧੀ, ਫੇਰ ਦਰ-ਦ-ਨਾ-ਕ ਮੋਤ ਦੇਣ ਤੋਂ ਬਾਅਦ ਨਹਿਰ ਚ ਸੁੱਟੀ ਲਾਸ਼

ਹਰਿਆਣਾ ਦੇ ਸੋਨੀਪਤ ਦੇ ਥਾਣਾ ਰਾਈ ਅਧੀਨ ਪੈਂਦੇ ਪਿੰਡ ਮੁਕੀਮਪੁਰਾ ਦੇ ਰਹਿਣ ਵਾਲੇ ਵਿਜੇਪਾਲ ਨਾਮ ਦੇ ਵਿਅਕਤੀ ਨੂੰ ਪੁਲੀਸ ਨੇ ਕਾਬੂ ਕੀਤਾ ਹੈ। ਉਸ ਤੇ ਦੋਸ਼ ਹੈ ਕਿ ਉਸ ਨੇ ਆਪਣੀ ਹੀ ਧੀ ਕਨਿਕਾ ਦੀ ਜਾਨ ਲੈ ਕੇ ਮ੍ਰਿਤਕ ਦੇਹ ਨੂੰ ਮੇਰਠ ਨੇੜੇ ਗੰਗਾ ਨਹਿਰ ਵਿਚ ਸੁੱਟ ਦਿੱਤਾ ਹੈ, ਕਿਉਂਕਿ ਉਸ ਦੀ ਧੀ ਨੇ ਉਨ੍ਹਾਂ ਦੇ ਗੁਆਂਢੀਆਂ ਦੇ ਲੜਕੇ ਵੇਦ ਪ੍ਰਕਾਸ਼ ਨਾਲ ਪ੍ਰੇਮ ਵਿਆਹ ਕਰਵਾ ਲਿਆ ਸੀ। ਲੜਕਾ ਲੜਕੀ ਦੋਵੇਂ ਇਕ ਹੀ ਗੋਤ ਦੇ ਦੱਸੇ ਜਾ ਰਹੇ ਹਨ।

ਮਿਲੀ ਜਾਣਕਾਰੀ ਮੁਤਾਬਕ ਵੇਦ ਪ੍ਰਕਾਸ਼ ਅਤੇ ਕਨਿਕਾ ਵਿਆਹ ਕਰਵਾਉਣ ਤੋਂ ਬਾਅਦ ਘਰ ਛੱਡ ਕੇ ਕਿਧਰੇ ਛੁਪ ਕੇ ਰਹਿਣ ਲੱਗੇ ਸਨ। ਲੜਕੀ ਦਾ ਪਿਤਾ ਵਿਜੇਪਾਲ ਮੌਕੇ ਦੀ ਭਾਲ ਵਿਚ ਸੀ। ਵਿਜੇਪਾਲ ਨੇ ਕਿਸੇ ਤਰ੍ਹਾਂ ਕਨਿਕਾ ਅਤੇ ਵੇਦ ਪ੍ਰਕਾਸ਼ ਦਾ ਪਤਾ ਲਗਾ ਲਿਆ। ਉਸ ਨੇ ਚਾਲ ਵਰਤੀ ਤੇ ਆਪਣੀ ਧੀ ਨੂੰ ਕਹਿਣ ਲੱਗਾ ਕਿ ਹੁਣ ਉਨ੍ਹਾਂ ਨੂੰ ਉਸ ਨਾਲ ਕੋਈ ਸ਼ਿਕਵਾ ਨਹੀਂ ਹੈ। ਉਨ੍ਹਾਂ ਨੇ ਉਸ ਨੂੰ ਮੁਆਫ਼ ਕਰ ਦਿੱਤਾ ਹੈ। ਇਸ ਲਈ ਉਹ ਆਪਣੇ ਪੇਕੇ ਘਰ ਆਇਆ ਕਰੇ।

ਵਿਜੇਪਾਲ ਨੇ 6 ਜੁਲਾਈ ਨੂੰ ਆਪਣੀ ਧੀ ਨੂੰ ਫੋਨ ਕਰਕੇ ਕਿਹਾ ਕਿ 7 ਜੁਲਾਈ ਨੂੰ ਉਸ ਨੇ ਆਪਣਾ ਜਨਮ ਦਿਨ ਮਨਾਉਣਾ ਹੈ। ਇਸ ਲਈ ਵੇਦ ਪ੍ਰਕਾਸ਼ ਅਤੇ ਕਨਿਕਾ ਦੋਵੇਂ ਪਿੰਡ ਆਉਣ। ਦੱਸਿਆ ਜਾ ਰਿਹਾ ਹੈ ਕਿ ਰਾਈ ਥਾਣੇ ਅੱਗੇ ਪਹੁੰਚ ਕੇ ਕਨਿਕਾ ਨੇ ਆਪਣੇ ਪਿਤਾ ਨੂੰ ਫੋਨ ਤੇ ਦੱਸਿਆ ਕਿ ਉਹ ਥਾਣੇ ਅੱਗੇ ਖੜ੍ਹੇ ਹਨ। ਵੇਦ ਪ੍ਰਕਾਸ਼ ਇਕ ਪਾਸੇ ਹੀ ਛੁਪ ਕੇ ਖੜ੍ਹਾ ਸੀ। ਲੜਕੀ ਦਾ ਪਿਤਾ ਕੁਝ ਬੰਦਿਆਂ ਸਮੇਤ ਗੱਡੀ ਤੇ ਆਇਆ ਅਤੇ ਆਪਣੀ ਧੀ ਨੂੰ ਨਾਲ ਲੈ ਗਿਆ।

ਵੇਦ ਪ੍ਰਕਾਸ਼ ਇੱਕ ਪਾਸੇ ਖੜ੍ਹਾ ਦੇਖ ਰਿਹਾ ਸੀ। ਵਿਜੇਪਾਲ ਨੇ 6 ਜੁਲਾਈ ਨੂੰ ਹੀ ਕਨਿਕਾ ਦੀ ਜਾਨ ਲੈ ਲਈ ਅਤੇ ਉਸ ਦੀ ਮ੍ਰਿਤਕ ਦੇਹ ਮੇਰਠ ਨੇੜੇ ਲਿਜਾ ਕੇ ਗੰਗਾ ਨਹਿਰ ਵਿਚ ਸੁੱਟ ਦਿੱਤੀ। 2 ਦਿਨ ਬਾਅਦ ਵੇਦ ਪ੍ਰਕਾਸ਼ ਨੇ ਆਪਣੇ ਸਹੁਰੇ ਨੂੰ ਫੋਨ ਕਰ ਕੇ ਕਨਿਕਾ ਨਾਲ ਗੱਲ ਕਰਵਾਉਣ ਲਈ ਕਿਹਾ। ਵਿਜੇਪਾਲ ਉਸ ਨੂੰ ਲਗਾਤਾਰ ਕਈ ਦਿਨ ਕਿਸੇ ਨਾ ਕਿਸੇ ਬਹਾਨੇ ਟਾਲਦਾ ਰਿਹਾ। ਜਿਸ ਕਰਕੇ ਵੇਦ ਪ੍ਰਕਾਸ਼ ਨੇ ਆਪਣੇ ਸਹੁਰੇ ਤੇ ਕਨਿਕਾ ਨੂੰ ਲਾਪਤਾ ਕਰਨ ਦੀ ਦਰਖਾਸਤ ਦੇ ਦਿੱਤੀ।

ਫੇਰ ਵੀ ਪੁਲੀਸ ਨੇ ਕਈ ਦਿਨ ਕੋਈ ਕਾਰਵਾਈ ਨਹੀਂ ਕੀਤੀ। ਕਨਿਕਾ ਨੇ ਇੱਕ ਵੀਡੀਓ ਬਣਾ ਕੇ ਰੱਖੀ ਹੋਈ ਸੀ, ਜਿਸ ਵਿੱਚ ਉਸ ਨੇ ਦੋਸ਼ ਲਗਾਇਆ ਸੀ ਕਿ ਜੇਕਰ ਉਸ ਨੂੰ ਕੁਝ ਹੁੰਦਾ ਹੈ ਤਾਂ ਇਸ ਦੇ ਜ਼ਿੰਮੇਵਾਰ ਉਸ ਦਾ ਪਿਤਾ, ਉਸ ਦਾ ਭਰਾ ਅਤੇ ਉਸ ਦੇ ਦੋਸਤ ਹੋਣਗੇ। ਜਿਸ ਕਰਕੇ ਪੁਲੀਸ ਨੇ ਕਨਿਕਾ ਦੇ ਪਿਤਾ ਨੂੰ ਕਾਬੂ ਕਰ ਕੇ ਜਦੋਂ ਪੁੱਛਗਿੱਛ ਕੀਤੀ ਤਾਂ ਉਹ ਮੰਨ ਗਿਆ

ਕਿ ਉਸ ਨੇ 6 ਜੁਲਾਈ ਨੂੰ ਹੀ ਕਨਿਕਾ ਦੀ ਜਾਨ ਲੈਣ ਉਪਰੰਤ ਉਸ ਦੀ ਮ੍ਰਿਤਕ ਦੇਹ ਮੇਰਠ ਨੇਡ਼ੇ ਗੰਗਾ ਨਹਿਰ ਵਿਚ ਸੁੱਟ ਦਿੱਤੀ ਸੀ। ਵਿਜੇਪਾਲ ਦਾ ਕਹਿਣਾ ਹੈ ਕਿ ਉਸ ਨੂੰ ਆਪਣੇ ਕੀਤੇ ਤੇ ਕੋਈ ਪਛਤਾਵਾ ਨਹੀਂ ਹੈ। ਪੁਲੀਸ ਨੇ ਵਿਜੇਪਾਲ ਨੂੰ ਜੇਲ ਭੇਜ ਦਿੱਤਾ ਹੈ ਅਤੇ ਮ੍ਰਿਤਕ ਦੇਹ ਦੀ ਭਾਲ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *