ਐੱਲਪੀਜੀ ਗੈਸ ਦਾ ਨਵਾਂ ਕੁਨੈਕਸ਼ਨ ਲੈਣਾ ਹੁਣ ਬੇਹੱਦ ਆਸਾਨ ਹੋਗਿਆ ਹੈ। ਪਹਿਲਾਂ ਐਡਰੈੱਸ ਪਰੂਫ ਦੇ ਬਿਨਾਂ ਇਸ ਨੂੰ ਹਾਸਲ ਕਰਨਾ ਮੁਸ਼ਕਲ ਸੀ। ਕਈ ਵਾਰ ਦੂਸਰੇ ਕਾਰਨਾਂ ਕਰ ਕੇ ਵੀ ਰਸੋਈ ਗੈਸ ਕੁਨੈਕਸ਼ਨ ਨਹੀਂ ਮਿਲਦਾ। ਇਸ ਨਾਲ ਸਭ ਤੋਂ ਜ਼ਿਆਦਾ ਪਰੇਸ਼ਾਨੀ ਕਿਰਾਏਦਾਰਾਂ, ਘਰੋਂ ਬਾਹਰ ਪੜ੍ਹ ਰਹੇ ਵਿਦਿਆਰਥੀਆਂ ਤੇ ਨੌਕਰੀਪੇਸ਼ਾ ਵਰਗ ਨੂੰ ਹੁੰਦੀ ਸੀ।
ਪਰ ਹੁਣ ਆਇਲ ਮਾਰਕੀਟਿੰਗ ਕੰਪਨੀਆਂ ਨੇ ਨਿਯਮ ਬਦਲ ਕੇ ਲੋਕਾਂ ਦੀਆਂ ਮੁਸ਼ਕਲਾਂ ਆਸਾਨ ਕਰ ਦਿੱਤੀਆਂ ਹਨ। ਜੇਕਰ ਕਿਸੇ ਪਰਿਵਾਰ ਵਿਚ ਕਿਸੇ ਕੋਲ ਐੱਲਪੀਜੀ ਕੁਨੈਕਸ਼ਨ ਹੈ ਤਾਂ ਨਵਾਂ ਕੁਨੈਕਸ਼ਨ ਆਸਾਨੀ ਨਾਲ ਮਿਲ ਜਾਵੇਗਾ। ਇਸ ਦੇ ਲਈ ਕੋਈ ਐਡਰੈੱਸ ਪਰੂਫ ਦੇਣ ਦੀ ਜ਼ਰੂਰਤ ਵੀ ਨਹੀਂ ਹੈ। ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਇਸ ਸਕੀਮ ਦਾ ਲਾਭ ਲਿਆ ਜਾ ਸਕਦਾ ਹੈ।
ਪਤੇ ਦਾ ਵੈਰੀਫਿਕੇਸ਼ਨ ਹੋਵੇਗਾ – ਇਸ ਸਹੂਲਤ ਤਹਿਤ ਜੇਕਰ ਪਰਿਵਾਰਕ ਮੈਂਬਰਾਂ ‘ਚ ਮਾਤਾ-ਪਿਤਾ, ਭਰਾ-ਭੈਣ ਜਾਂ ਕਿਸੇ ਹੋਰ ਰਿਸ਼ਤੇਦਾਰ ਦੇ ਨਾਂ ਪਹਿਲਾਂ ਤੋਂ ਕੋਈ ਗੈਸ ਕੁਨੈਕਸ਼ਨ ਹੈ। ਉਦੋਂ ਪਰਿਵਾਰ ਦੇ ਹੋਰ ਮੈਂਬਰ ਵੀ ਇਸੇ ਐਡਰੈੱਸ ਦਾ ਲਾਭ ਉਠਾ ਸਕਦੇ ਹਨ। ਇਸ ਦੇ ਲਈ ਬਸ ਪਤੇ ਦਾ ਵੈਰੀਫਿਕੇਸ਼ਨ ਕਰਵਾਉਣਾ ਪਵੇਗਾ। ਜਿਸ ਕੰਪਨੀ ਦਾ ਗੈਸ ਸਿਲੰਡਰ ਆਉਂਦਾ ਹੈ, ਉਸ ਏਜੰਸੀ ‘ਚ ਜਾਣਾ ਪਵੇਗਾ ਤੇ ਦਸਤਾਵੇਜ਼ ਜਮ੍ਹਾਂ ਕਰਨੇ ਪੈਣਗੇ। ਵੈਰੀਫਿਕੇਸ਼ਨ ਤੋਂ ਬਾਅਦ ਨਵਾਂ ਗੈਸ ਕੁਨੈਕਸ਼ਨ ਮਿਲ ਜਾਵੇਗਾ।
ਸਬਸਿਡੀ ਦਾ ਵੀ ਮਿਲੇਗਾ ਲਾਭ – ਇਸ ਵਿਚ ਮੂਲ ਗੈਸ ਕੁਨੈਕਸ਼ਨ ‘ਤੇ ਸਬਸਿਡੀ ਮਿਲਦੀ ਹੈ। ਇਸ ਆਧਾਰ ‘ਤੇ ਕੀਤੇ ਗਏ ਹੋਰ ਕੁਨੈਕਸ਼ਨ ‘ਤੇ ਵੀ ਸਬਸਿਡੀ ਮਿਲੇਗੀ। ਉਜਵਲਾ ਯੋਜਨਾ ਤਹਿਤ ਅਜਿਹੇ ਰੋਸਈ ਗੈਸ ਕੁਨੈਕਸ਼ਨ ਬੁੱਕ ਹੋ ਸਕਦੇ ਹਨ। ਇਸ ਦੇ ਲਈ ਸਿਰਫ਼ ਆਧਾਰ ਕਾਰਡ ਤੇ ਪੁਰਾਣੇ ਗੈਸ ਕੁਨੈਕਸ਼ਨ ਨਾਲ ਜੁੜੇ ਦਸਤਾਵੇਜ਼ ਦੀ ਕਾਪੀ ਗੈਸ ਏਜੰਸੀ ਵਿਚ ਜਮ੍ਹਾਂ ਕਰਨੀ ਪਵੇਗੀ। ਦੱਸ ਦੇਈਏ ਕਿ ਇੱਕੋ ਐਡਰੈੱਸ ‘ਤੇ ਕਈ ਗੈਸ ਕੁਨੈਕਸ਼ਨ ਲਏ ਜਾ ਸਕਦੇ ਹਨ, ਕਿਉਂਕਿ ਹੁਣ ਗੈਸ ਕੁਨੈਕਸ਼ਨ ਨੂੰ ਆਧਾਰ ਕਾਰਡ ਨਾਲ ਲਿੰਕ ਕਰਵਾਉਣਾ ਪੈਂਦਾ ਹੈ। ਅਜਿਹੇ ਵਿਚ ਕਿਸੇ ਤਰ੍ਹਾਂ ਦਾ ਫਰਾਡ ਨਹੀਂ ਹੋ ਸਕਦਾ।
ਕਈ ਕੰਮ ਹੋਏ ਆਸਾਨ – ਆਇਲ ਮਾਰਕੀਟਿੰਗ ਕੰਪਨੀਆਂ ਲਗਾਤਾਰ ਨਵੀਆਂ ਸਹੂਲਤਾਂ ਦਾ ਵਿਸਥਾਰ ਕਰ ਰਹੀ ਹੈ। ਹੁਣ ਕੁਨੈਕਸ਼ਨ ਦੇ ਆਨਲਾਈ ਅਰਜ਼ੀਆਂ ਤੇ ਟਰਾਂਸਫਰ ਕਰਨ ਦੀ ਪ੍ਰਕਿਰਿਆ ਸਰਲ ਕਰ ਦਿੱਤੀ ਹੈ। ਉੱਥੇ ਹੀ ਕੁਝ ਸ਼ਹਿਰਾਂ ਵਿਚ ਸਮਾਰਟ ਗੈਸ ਸਿਲੰਡਰ ਵੀ ਆ ਗਏ ਹਨ ਜਿਸ ਦਾ ਵਜ਼ਨ ਬੇਹੱਦ ਹਲਕਾ ਹੈ। ਉਸ ਵਿਚ ਪਤਾ ਚੱਲ ਜਾਂਦਾ ਹੈ ਕਿ ਗੈਸ ਕਿੰਨੀ ਹੈ। ਅਜਿਹੇ ਵਿਚ ਖਪਤਕਾਰ ਰਸੋਈ ਗੈਸ ਖ਼ਤਮ ਹੋਣ ਤੋਂ ਪਹਿਲਾਂ ਹੀ ਬੁਕਿੰਗ ਕਰ ਸਕਦੇ ਹਨ।