ਮੌਸਮ ਦੇ ਬਾਰੇ ਆਈ ਵੱਡੀ ਖ਼ਬਰ- ਇਹਨਾਂ ਥਾਂਵਾਂ ਤੇ ਆ ਸਕਦੀ ਹੈ ਬਾਰਿਸ਼-ਦੇਖੋ ਪੂਰੀ ਜਾਣਕਾਰੀ

ਸੂਬੇ ਵਿਚ ਦੋ ਦਿਨਾਂ ਤੋਂ ਅਪ੍ਰੈਲ ਵਰਗੀ ਗਰਮੀ ਪੈ ਰਹੀ ਹੈ। ਦਿਨ ਵੇਲੇ ਪਾਰਾ ਸਾਧਾਰਨ ਤੋਂ ਨੌ ਤੋਂ ਦਸ ਡਿਗਰੀ ਸੈਲਸੀਅਸ ਜ਼ਿਆਦਾ ਚੱਲ ਰਿਹਾ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਵੱਧ ਤੋਂ ਵੱਧ ਤਾਪਮਾਨ 30 ਤੋਂ 33 ਡਿਗਰੀ ਸੈਲਸੀਅਸ ਵਿਚਾਲੇ ਰਿਕਾਰਡ ਹੋਇਆ ਹੈ।

ਮੌਸਮ ਮਾਹਿਰਾਂ ਮੁਤਾਬਕ ਫਰਵਰੀ ‘ਚ 30 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਪਾਰਾ ਹੋਣਾ ਆਮ ਗੱਲ ਨਹੀਂ ਹੈ। ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਪਟਿਆਲੇ ‘ਚ ਵੱਧ ਤੋਂ ਵੱਧ ਤਾਪਮਾਨ 33.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜਿਹੜਾ ਸਾਧਾਰਨ ਤੋਂ ਦਸ ਡਿਗਰੀ ਸੈਲਸੀਅਸ ਜ਼ਿਆਦਾ ਸੀ। ਲੁਧਿਆਣੇ ਵਿਚ 32.8 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਜਿਹੜਾ ਆਮ ਨਾਲੋਂ ਨੌ ਡਿਗਰੀ ਸੈਲਸੀਅਸ ਜ਼ਿਆਦਾ ਰਿਹਾ।

ਪੰਜਾਬ ਖੇਤੀ ਯੂਨੀਵਰਸਿਟੀ (ਪੀਏਯੂ) ਦੇ ਮੌਸਮ ਵਿਗਿਆਨੀਆਂ ਦੇ ਮੁਤਾਬਕ, ਲੁਧਿਆਣੇ ‘ਚ 1970 ਤੋਂ ਲੈ ਕੇ 2020 ਤਕ ਫਰਵਰੀ ਮਹੀਨੇ ‘ਚ ਕਦੇ ਵੱਧ ਤੋਂ ਵੱਧ ਤਾਪਮਾਨ ਏਨਾ ਜ਼ਿਆਦਾ ਰਿਕਾਰਡ ਨਹੀਂ ਕੀਤਾ ਗਿਆ।

ਪੀਏਯੂ ਦੇ ਮੌਸਮ ਵਿਭਾਗ ਦੇ ਮੁਖੀ ਡਾ. ਪ੍ਰਭਜੋਤ ਕੌਰ ਸਿੱਧੂ ਮੁਤਾਬਕ, ਸ਼ਨਿਚਰਵਾਰ ਤੋਂ ਮੌਸਮ ਬਦਲੇਗਾ। ਕਈ ਜ਼ਿਲ੍ਹਿਆਂ ‘ਚ ਬੱਦਲ ਛਾਏ ਰਹਿ ਸਕਦੇ ਹਨ। ਕੁਝ ਜ਼ਿਲ੍ਹਿਆਂ ‘ਚ ਬੂੰਦਾਬਾਂਦੀ ਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਨਾਲ ਤਾਪਮਾਨ ‘ਚ ਥੋੜ੍ਹੀ ਗਿਰਾਵਟ ਆ ਸਕਦੀ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

 

 

Leave a Reply

Your email address will not be published.