ਕਿਸਾਨ ਅੰਦੋਲਨ ਚ’ ਕਿਸਾਨ ਨੂੰ ਲੜਿਆ ਜ਼ਹਿਰੀਲਾ ਸੱਪ ਤੇ ਫ਼ਿਰ ਜੋ ਹੋਇਆ ਦੇਖ ਕੇ ਉੱਡੇ ਸਭ ਦੇ ਹੋਸ਼

ਕਿਸਾਨੀ ਅੰਦੋਲਨ ਵਿਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਅੰਦੋਲਨ ਦੀ ਮਜ਼ਬੂਤੀ ਲਈ ਸਮੇਂ ਸਮੇਂ ‘ਤੇ ਕਾਫਲੇ ਦਿੱਲੀ ਬਾਰਡਰ ਲਈ ਰਵਾਨਾ ਕੀਤੇ ਜਾ ਰਹੇ ਹਨ ਜਿਸ ਵਿਚ ਜ਼ਿਲ੍ਹਾ ਤਰਨ ਤਾਰਨ ਦਾ ਇਕ ਬਜ਼ੁਰਗ ਵੀ 18 ਜੁਲਾਈ ਨੂੰ ਦਿੱਲੀ ਦੇ ਕਾਫਲੇ ਵਿਚ ਗਿਆ ਸੀ ਜਿਥੇ ਉਸ ਨੂੰ ਸੱਪ ਨੇ ਡੰਗ ਮਾਰ ਦਿੱਤਾ ਅਤੇ ਉਸ ਦੇ ਬੇਟੇ ਦੇ ਦੱਸਣ ਮੁਤਾਬਿਕ ਉਸ ਦੇ ਪਿਤਾ ਦੀ 5 ਦਿਨ ਕਿਸੇ ਨੇ ਸਾਰ ਨਹੀਂ ਲਈ ਅਤੇ ਉਹ ਟਰੈਕਟਰ ਹੇਠ ਲੇਟਿਆ ਰਿਹਾ

ਜਿਸ ਦੇ ਚੱਲਦੇ ਉਸ ਦੀ ਹਾਲਾਤ ਇੰਨੀ ਕੁ ਖ਼ਰਾਬ ਹੋ ਗਈ ਕਿ ਉਸ ਦਾ ਬਚਣਾ ਮੁਸ਼ਕਿਲ ਹੈ ਫਿਲਹਾਲ ਉਸ ਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਸੰਬੰਧੀ ਗੱਲਬਾਤ ਕਰਦਿਆ ਪੀੜਤ ਬਜ਼ੁਰਗ ਦੇ ਪੁੱਤਰ ਦਿਲਬਾਗ ਸਿੰਘ ਨੇ ਦੱਸਿਆ ਕਿ ਉਹ ਤਰਨ ਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਹੈ |

ਖੇਮਕਰਨ ਦੇ ਨਜ਼ਦੀਕ ਉਸ ਦਾ ਪਿੰਡ ਹੈ ਤੇ ਉਸ ਦੇ ਪਿਤਾ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆਗੂ ਸਰਵਣ ਸਿੰਘ ਪੰਧੇਰ ਵੱਲੋਂ ਦਿੱਲੀ ਕਾਫ਼ਲੇ ਨਾਲ 18 ਤਾਰੀਖ਼ ਨੂੰ ਭੇਜਿਆ ਗਿਆ ਸੀਜਿਥੇ ਉਸ ਨੂੰ ਸੱਪ ਨੇ ਡੰਗ ਮਾਰ ਦਿੱਤਾ ਅਤੇ ਉਹ ਟਰੈਕਟਰ ਹੇਠ ਪੰਜ ਦਿਨ ਪਿਆ ਰਿਹਾ ਕਿਸੇ ਕਿਸਾਨ ਆਗੂ ਵੱਲੋਂ ਉਹਨਾਂ ਦੀ ਸਾਰ ਨਹੀਂ ਲਈ ਗਈ।

ਅਸੀਂ ਹੁਣ 28 ਜੁਲਾਈ ਨੂੰ ਉਸ ਨੂੰ ਟਰੈਕਟਰ ਤੇ ਪਾ ਕੇ ਅੰਮ੍ਰਿਤਸਰ ਲਿਆਂਦਾ ਸੀ ਅਤੇ ਹਸਪਤਾਲ ਵਿਚ ਉਹਨਾਂ ਦਾ ਇਲਾਜ ਚਲ ਰਿਹਾ ਹੈ। ਜਿੱਥੇ ਉਸ ਦੀ ਹਾਲਾਤ ਨਾਜ਼ੁਕ ਦੱਸੀ ਗਈ ਹੈ। ਉਹਨਾਂ ਦੇ ਗੁਰਦੇ ਅਤੇ ਕਿਡਨੀ ਸੱਪ ਦੇ ਜ਼ਹਿਰ ਕਾਰਨ ਖ਼ਰਾਬ ਹੋ ਗਏ ਹਨ ਪਰ ਅਜੇ ਤੱਕ ਉਹਨਾਂ ਦਾ ਕਿਸੇ ਵੀ ਕਿਸਾਨ ਆਗੂ ਵੱਲੋਂ ਹਾਲ ਚਾਲ ਨਹੀਂ ਪੁੱਛਿਆ ਗਿਆ। ਅਸੀਂ ਗਰੀਬ ਮਜ਼ਦੂਰ ਪਰਿਵਾਰ ਤੋਂ ਹਾਂ। ਕਿਸਾਨ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਮੇਰੇ ਪਿਤਾ ਦੇ ਇਲਾਜ ਵਿਚ ਸਾਡੀ ਮਦਦ ਕਰਨ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published.