ਗੈਸ ਸਿਲੰਡਰ ਵਾਲਿਆਂ ਲਈ ਆਈ ਬਹੁਤ ਜਰੂਰੀ ਖਬਰ-ਇਹਨਾਂ ਨੂੰ ਦੇਣਾ ਪਵੇਗਾ ਮੋਟਾ ਜ਼ੁਰਮਾਨਾਂ

LPG ਸਿਲੰਡਰ ‘ਚ ਘੱਟ ਗੈਸ ਨਿਕਲਣ ਦੀ ਸ਼ਿਕਾਇਤ ਲਗਾਤਾਰ ਹੁੰਦੀ ਰਹਿੰਦੀ ਹੈ ਪਰ ਹੁਣ ਤਕ ਇਸ ਮਾਮਲੇ ‘ਚ ਕਦੀ ਕੋਈ ਕਾਰਵਾਈ ਨਹੀਂ ਕੀਤੀ ਗਈ। ਏਜੰਸੀ ਸੰਚਾਲਕ, ਡਿਸਟ੍ਰੀਬਿਊਟਰ ਜਾਂ ਡਲਿਵਰੀ ਮੈਨ ਖਿਲਾਫ਼ ਕਦੀ ਕੋਈ ਕਦਮ ਨਹੀਂ ਉਠਾਇਆ ਗਿਆ, ਪਰ ਹੁਣ ਹਾਲਾਤ ਬਦਲ ਰਹੇ ਹਨ। ਜੇਕਰ ਸਿਲੰਡਰ ‘ਚੋਂ ਘੱਟ ਗੈਸ ਨਿਕਲੀ ਤੇ ਇਸ ਦੀ ਸ਼ਿਕਾਇਤ ਖਪਤਕਾਰ ਫੋਰਮ ਜਾਂ ਕੰਪਨੀ ਨੂੰ ਦਿੱਤੀ ਫੀਡਬੈਕ ‘ਚ ਕੀਤੀ ਗਈ ਤਾਂ ਡਿਸਟ੍ਰੀਬਿਊਟਰ ਨੂੰ ਸਜ਼ਾ ਮਿਲੇਗੀ। ਖਪਤਕਾਰ ਸੁਰੱਖਿਆ ਐਕਟ 2019 ‘ਚ ਸਪੱਸ਼ਟ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਗੈਸ ਡਿਸਟ੍ਰੀਬਿਊਟਰ ਖਪਤਕਾਰਾਂ ਦੇ ਅਧਿਕਾਰਾਂ ‘ਤੇ ਡਾਕਾ ਮਾਰਦਾ ਹੈ ਤਾਂ ਉਸ ਦੇ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਨਵੇਂ ਕਾਨੂੰਨ ਅੁਸਾਰ ਜੇਕਰ ਤੁਹਾਡਾ LPG Cylinder ਸਮੇਂ ਤੋਂ ਪਹਿਲਾਂ ਖ਼ਤਮ ਹੋ ਗਿਆ ਤੇ ਡਿਸਟ੍ਰੀਬਿਊਟਰ ਨੂੰ ਕੀਤੀ ਗਈ ਸ਼ਿਕਾਇਤ ‘ਤੇ ਕੋਈ ਕਦਮ ਨਹੀਂ ਉਠਾਇਆ ਗਿਆ ਤਾਂ ਤੁਸੀਂ ਸਿੱਧੇ ਖਪਤਕਾਰ ਫੋਰਮ (Consumer Forum) ‘ਚ ਸ਼ਿਕਾਇਤ ਕਰ ਸਕਦੇ ਹੋ। ਇਕ ਮਹੀਨੇ ਦੇ ਅੰਦਰ ਤੁਹਾਡੀ ਸ਼ਿਕਾਇਤ ‘ਤੇ ਕਾਰਵਾਈ ਕਰ ਲਈ ਜਾਵੇਗੀ।

ਡਿਸਟ੍ਰੀਬਿਊਟਰ ਦਾ ਲਾਇਸੈਂਸ ਰੱਦ ਕਰਨ ਦੀ ਵਿਵਸਥਾ- ਨਵੇਂ ਨਿਯਮਾਂ ਅਨੁਸਾਰ ਜੇਕਰ ਖਪਤਕਾਰ ਨੂੰ ਘੱਟ ਐੱਲਪੀਜੀ ਮਿਲਦੀ ਹੈ ਤਾਂ ਇਹ ਗੰਭੀਰ ਅਪਰਾਧ ਹੈ। ਕਿਸੇ ਡਿਸਟ੍ਰੀਬਿਊਟਰ ਖਿਲਾਫ਼ ਲਗਾਤਾਰ ਸ਼ਿਕਾਇਤ ਮਿਲਣ ‘ਤੇ ਉਸ ਦਾ ਲਾਇਸੈਂਸ ਵੀ ਰੱਦ ਕੀਤਾ ਜਾ ਸਕਦਾ ਹੈ।

ਤੋਲ ਕੇ ਨਹੀਂ ਦਿੰਦੇ ਸਿਲੰਡਰ
– ਖਪਤਕਾਰ ਨੂੰ LPG Cylinder ਦੀ ਡਲਿਵਰੀ ਲੈਂਦੇ ਸਮੇਂ ਉਸ ਦਾ ਵਜ਼ਨ ਚੈੱਕ ਕਰ ਕੇ ਲੈਣਾ ਚਾਹੀਦਾ ਹੈ, ਪਰ ਡਲਿਵਰੀ ਮੈਨ ਆਪਣੇ ਨਾਲ ਭਾਰ ਤੋਲਣ ਦੀ ਮਸ਼ੀਨ ਨਹੀਂ ਰੱਖਦੇ। ਜੇਕਰ ਕੋਈ ਖਪਤਕਾਰ ਬਿਨਾਂ ਵਜ਼ਨ ਕੀਤੇ ਸਿਲੰਡਰ ਲੈਣ ਤੋਂ ਇਨਕਾਰ ਕਰੇ ਤਾਂ ਹੀ ਉਸ ਨੂੰ ਤੋਲ ਕੇ ਦਿੰਦੇ ਹਨ। ਇਸ ਕਾਰਨ ਰੋਜ਼ ਹਜ਼ਾਰਾਂ-ਲੱਖਾਂ ਖਪਤਕਾਰਾਂ ਦੇ ਘਰ ਗੈਸ ਸਿਲੰਡਰ ਬਿਨਾਂ ਵਜ਼ਨ ਕੀਤੇ ਹੀ ਪਹੁੰਚ ਜਾਂਦਾ ਹੈ ਜਿਸ ਦੀ ਵਜ੍ਹਾ ਨਾਲ ਬੇਈਮਾਨੀ ਦਾ ਖਦਸ਼ਾ ਵਧ ਜਾਂਦਾ ਹੈ।

ਆਇਲ ਮਾਰਕੀਟਿੰਗ ਕੰਪਨੀਆਂ ਨੇ ਸੌਂਪਿਆ ਇਹ ਪ੍ਰਸਤਾਵ – ਆਇਲ ਮਾਰਕੀਟਿੰਗ ਕੰਪਨੀਆਂ ਨੇ LPG Gas ਵੰਡ ਵਿਵਸਥਾ ਨੂੰ ਬਿਹਤਰ ਬਣਾਉਣ ਲਈ ਇਕ ਪ੍ਰਸਤਾਵ ਪੈਟਰੋਲੀਅਮ ਮੰਤਰਾਲੇ ਨੂੰ ਸੌਂਪਿਆ ਹੈ। ਇਸ ਪ੍ਰਸਤਾਵ ਨਾਲ ਡਿਸਟ੍ਰੀਬਿਊਟਰਾਂ ਦੀ ਕਮੀਸ਼ਨ ਪ੍ਰਣਾਲੀ ਵਿਚ ਬਦਲਾਅ ਆਵੇਗਾ। ਕੰਪਨੀ ਚਾਹੁੰਦੀ ਹੈ ਕਿ ਜੇਕਰ ਕੋਈ ਐੱਲਪੀਜੀ ਡਿਸਟ੍ਰੀਬਿਊਟਰ ਬਿਹਤਰ ਸਰਵਿਸ ਨਹੀਂ ਦੇ ਰਿਹਾ ਹੈ ਤਾਂ ਫੀਡਬੈਕ ਦੇ ਆਧਾਰ ‘ਤੇ ਉਸ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

ਇਸੇ ਕਾਰਨ ਡਿਸਟ੍ਰੀਬਿਊਟਰ ਦੀ ਕਮੀਸ਼ਨ ਨੂੰ ਦੋ ਹਿੱਸਿਆਂ ਵਿਚ ਵੰਡਣ ਦੀ ਸਿਫਾਰਸ਼ ਕੀਤੀ ਗਈ ਹੈ। ਇਸ ਵਿਚ ਕਮੀਸ਼ਨ ਦੀ 80 ਫ਼ੀਸਦ ਰਕਮ ਫਿਕਸ ਤੇ 20 ਫ਼ੀਸਦ ਰਕਮ ਫੀਡਬੈਕ ਦੇ ਆਧਾਰ ‘ਤੇ ਦਿੱਤੀ ਜਾਵੇ। ਫਿਲਹਾਲ ਡਿਸਟ੍ਰੀਬਿਊਟਰ ਨੂੰ ਫਿਕਸਡ ਕਮੀਸ਼ਨ ਦੇ ਰੂਪ ‘ਚ 60 ਰੁਪਏ ਮਿਲਦੇ ਹਨ। ਹੁਣ ਆਇਲ ਕੰਪਨੀਆਂ ਚਾਹੁੰਦੀਆਂ ਹਨ ਕਿ ਉਹ ਪ੍ਰਾਪਤ ਫੀਡਬੈਕ ਦੇ ਆਧਾਰ ‘ਤੇ ਡਿਸਟ੍ਰੀਬਿਊਟਰ ਨੂੰ ਰੇਟਿੰਗ ਅੰਕ ਦਿੱਤੇ ਜਾਣ ਅਤੇ ਉਸ ਵਿਚੋਂ 20 ਫ਼ੀਸਦ ਰਕਮ ਦਾ ਹਿੱਸਾ ਤੈਅ ਕੀਤਾ ਜਾਵੇ।

Leave a Reply

Your email address will not be published.