ਹੁਣੇ ਹੁਣੇ 7 ਅਗਸਤ ਤੋਂ ਪੰਜਾਬੀਆਂ ਲਈ ਆਈ ਵੱਡੀ ਖੁਸ਼ਖਬਰੀ-ਲੱਗਣਗੀਆਂ ਮੌਜ਼ਾਂ

ਕੋਰੋਨਾ ਦੇ ਕੇਸ ਘੱਟ ਹੁੰਦਿਆਂ ਹੀ ਰੇਲਵੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇ ਰਿਹਾ ਹੈ। ਇਸੇ ਲਡ਼ੀ ਤਹਿਤ ਪੰਜਾਬ ਅਤੇ ਹਰਿਆਣਾ ਦੇ ਯਾਤਰੀਆਂ ਲਈ ਚੰਗੀ ਖ਼ਬਰ ਹੈ। ਰੇਲਵੇ ਨੇ ਹੁਸ਼ਿਆਰਪੁਰ ਲਈ ਗ਼ੈਰ-ਰਾਖਵੀਆਂ ਵਿਸ਼ੇਸ਼ ਟ੍ਰੇਨਾਂ ਚਲਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸਿਰਸਾ ਲਈ ਟ੍ਰੇਨ ਚੱਲੇਗੀ ਜਿਸ ਵਿਚ ਕਨਫਰਮ ਟਿਕਟ ਵਾਲੇ ਯਾਤਰੀ ਹੀ ਸਫਰ ਕਰ ਸਕਣਗੇ। ਇਨ੍ਹਾਂ ਦੋਵਾਂ ਟ੍ਰੇਨਾਂ ਦੇ ਚੱਲਣ ਨਾਲ ਯਾਤਰੀਆਂ ਦੀ ਪਰੇਸ਼ਾਨੀ ਦੂਰ ਹੋਵੇਗੀ ਤੇ ਰੋਜ਼ਾਨਾ ਦੇ ਯਾਤਰੀਆਂ ਨੂੰ ਵੀ ਸਹੂਲਤ ਮਿਲੇਗੀ।

ਪੁਰਾਣੀ ਦਿੱਲੀ-ਹੁਸ਼ਿਆਰਪੁਰ ਵਿਸ਼ੇਸ਼ ਗ਼ੈਰ-ਰਾਖਵੀਂ ਟ੍ਰੇਨ (04089/04090)
ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੋਂ ਇਹ ਵਿਸ਼ੇਸ਼ ਟ੍ਰੇਨ 7 ਅਗਸਤ ਤੋਂ ਰੋਜ਼ਾਨਾ ਸ਼ਾਮ 5 ਵਜੇ ਚੱਲ ਕੇ ਉਸੇ ਦਿਨ ਰਾਤ 10.40 ਵਜੇ ਹੁਸ਼ਿਆਰਪੁਰ ਪਹੁੰਚੇਗੀ। ਵਾਪਸੀ ਵੇਲੇ 8 ਅਗਸਤ ਤੋਂ ਹੁਸ਼ਿਆਰਪੁਰ ਤੋਂ ਸਵੇਰੇ 05.15 ਵਜੇ ਰਵਾਨਾ ਹੋ ਕੇ ਉਸੇ ਦਿਨ ਸਵੇਰੇ 10.15 ਵਜੇ ਪੁਰਾਣੀ ਦਿੱਲੀ ਪੁੱਜੇਗੀ।

ਰਸਤੇ ਵਿਚ ਇਹ ਦਿੱਲੀ ਕਿਸ਼ਨਗੰਜ, ਵਿਵੇਕਨੰਦਪੁਰੀ, ਦਯਾਬਸਤੀਸ਼, ਸ਼ਕੁਰਬਸਤੀਠ, ਮੰਗੋਲਪੁਰੀ, ਨਾਂਗਲੋਈ, ਮੁੰਡਕਾ, ਘੇਵਰਾ, ਬਹਾਦੁਰਗ੍ਹ, ਅਸੌਂਧ, ਰੋਹਦਨਗਰ, ਸਾਂਪਲਾ, ਇਸਮਾਸ਼ਈਲਾ, ਖਾਰਾਵਾ, ਅਸਥਬਲ ਬੋਹਰ, ਰੋਹਤਕ, ਲਾਹਲੀ, ਬਾਮਲਾ, ਭਿਵਾਨੀ ਸਿਟੀ, ਭਿਵਾਨੀ, ਬਾਬਾਨੀ ਖੇਡ਼, ਜਿਤਾਖੇਡ਼ੀ, ਹਾਂਸੀ ਤੇ ਸਤਰੋਡ਼ ਸਟੇਸ਼ਨਾਂ ‘ਤੇ ਰੁਕੇਗੀ।

ਤਿਲਕਬ੍ਰਿਜ-ਸਿਰਸਾ ਦੈਨਿਕ ਵਿਸ਼ੇਸ਼ ਟ੍ਰੇਨ
ਤਿਲਕਬ੍ਰਿਜ ਤੋਂ ਇਹ ਵਿਸ਼ੇਸ਼ ਟ੍ਰੇਨ 8 ਅਗਸਤ ਤੋਂ ਰੋਜ਼ਾਨਾ ਸ਼ਾਮ ਸਵਾ ਪੰਜ ਵਜੇ ਚੱਲ ਕੇ ਅਗਲੇ ਦਿਨ ਅੱਧੀ ਰਾਤ ਨੂੰ 12.50 ਵਜੇ ਸਿਰਸਾ ਪਹੁੰਚੇਗੀ। ਵਾਪਸੀ ਵੇਲੇ 9 ਅਗਸਤ ਤੋਂ ਸਿਰਸਾ ਤੋਂ ਤਡ਼ਕੇ 02.35 ਵਜੇ ਚੱਲ ਕੇ ਉਸੇ ਦਿਨ ਸਵੇਰੇ 10.15 ਵਜੇ ਤਿਲਕਬ੍ਰਿਜ ਪੁੱਜੇਗੀ।

ਰਸਤੇ ਵਿਚ ਇਹ ਸ਼ਿਵਾਜੀ ਬ੍ਰਿਜ, ਨਵੀਂ ਦਿੱਲੀ 2, ਦਿੱਲੀ ਸਰਾਯ ਰੋਹਿੱਲਾ, ਪਟੇਲ ਨਗਰ, ਦਿੱਲੀ ਕੈਂਟ, ਪਾਲਮ, ਗੁਰੂਗ੍ਰਾਮ, ਪਟੋਦੀ ਰੋਡ, ਰੇਵਾਡ਼ੀ, ਕੋਸਲੀ, ਝਾਰਲੀ, ਚਰਖੀ ਦਾਦਰੀ, ਭਿਵਾਨੀ, ਭਾਵਨੀ ਖੇਡ਼ਾ, ਹਾਂਸੀ, ਸਤਰੋਡ਼, ਹਿਸਾਰ, ਮੰਡੀ ਆਦਮਪੁਰ, ਭੱਟੂ ਤੇ ਡੀਂਗ ਸਟੇਸ਼ਨਾਂ ‘ਤੇ ਰੁਕੇਗੀ।

Leave a Reply

Your email address will not be published.