ਸਕੂਲ ਖੋਲਣ ਤੋਂ ਬਾਅਦ ਹੁਣ ਅਚਾਨਕ ਸਿੱਖਿਆ ਮੰਤਰਾਲੇ ਨੇ ਕਰਤਾ ਇਹ ਵੱਡਾ ਐਲਾਨ-ਦੇਖੋ ਪੂਰੀ ਖ਼ਬਰ

ਨੌਜਵਾਨਾਂ ’ਚ ਫ਼ੌਜ ਤੇ ਦੂਜੇ ਸੁਰੱਖਿਆ ਬਲਾਂ ਪ੍ਰਤੀ ਰੁਝਾਨ ਵਧਾਉਣ ਲਈ ਕੇਂਦਰ ਸਰਕਾਰ ਹੁਣ ਸਾਰੇ ਸੈਕੰਡਰੀ ਤੇ ਹਾਇਰ ਸੈਕੰਡਰੀ ਸਕੂਲਾਂ ਨੂੰ ਐੱਨਸੀਸੀ (ਨੈਸ਼ਨਲ ਕੈਡਿਟ ਕੋਰ) ਸਿਖਲਾਈ ਨਾਲ ਜੋੜਨ ਦੀ ਤਿਆਰੀ ’ਚ ਹੈ। ਇਸ ਦਿਸ਼ਾ ’ਚ ਕੰਮ ਸ਼ੁਰੂ ਹੋ ਗਿਆ ਹੈ। ਫਿਲਹਾਲ ਇਸ ਦੀ ਸ਼ੁਰੂਆਤ ਸਾਰੇ ਕੇਂਦਰੀ ਤੇ ਨਵੋਦਿਆ ਵਿਦਿਆਲਿਆ ਤੋਂ ਹੋਵੇਗੀ |

ਆਦਿਵਾਸੀ ਖੇਤਰਾਂ ’ਤੇ ਹੋਵੇਗਾ ਅਹਿਮ ਫੋਕਸ – ਇਸ ਦੌਰਾਨ ਆਦਿਵਾਸੀ ਬਹੁਲ ਖੇਤਰਾਂ ਨੂੰ ਪਹਿਲ ਦੇ ਆਧਾਰ ’ਤੇ ਸ਼ਾਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ। ਸਕੂਲਾਂ ’ਚ ਐੱਨਸੀਸੀ ਵਿੰਗ ਦੇ ਵਿਸਥਾਰ ਦੀ ਇਹ ਯੋਜਨਾ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੀ ਸਿਫਾਰਸ਼ ਤੋਂ ਬਾਅਦ ਬਣਾਈ ਗਈ ਹੈ, ਜਿਸ ’ਚ ਰੱਖਿਆ ਮੰਤਰਾਲੇ ਦੀ ਮਦਦ ਨਾਲ ਰਾਜ ਸਰਕਾਰਾਂ ਨੂੰ ਇਸ ਲਈ ਉਤਸ਼ਾਹਤ ਕਰਨ ਦੀ ਗੱਲ ਕਹੀ ਗਈ ਹੈ।

ਨਾਲ ਹੀ ਕਿਹਾ ਗਿਆ ਹੈ ਕਿ ਇਸ ਨਾਲ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਪਛਾਣ ’ਚ ਮਦਦ ਮਿਲੇਗੀ। ਇਸ ਨਾਲ ਉਹ ਫ਼ੌਜ ਤੇ ਸੁਰੱਖਿਆ ਬਲਾਂ ਨਾਲ ਮਿਲ ਕੇ ਆਪਣੇ ਕਰੀਅਰ ਵੀ ਸੰਵਾਰ ਸਕਣਗੇ।ਸੈਕੰਡਰੀ ਤੇ ਹਾਈ ਸੈਕੰਡਰੀ ਸਕੂਲਾਂ ਤੋਂ ਹੋਵੇਗੀ ਸ਼ੁਰੂਆਤ – ਸੂਤਰਾਂ ਮੁਤਾਬਕ ਸਿੱਖਿਆ ਮੰਤਰਾਲੇ ਨੇ ਇਸ ਯੋਜਨਾ ’ਤੇ ਤੇਜ਼ੀ ਨਾਲ ਕੰਮ ਸ਼ੁਰੂ ਕਰ ਦਿੱਤਾ ਹੈ। ਪਹਿਲੇ ਪੜਾਅ ’ਚ ਦੇਸ਼ਭਰ ਦੇ ਸਾਰੇ ਸੈਕੰਡਰੀ ਸਕੂਲਾਂ ਤੇ ਹਾਈ ਸੈਕੰਡਰੀ ਸਕੂਲਾਂ ’ਚ ਇਸ ਸਿਖਲਾਈ ਨੂੰ ਸ਼ੁਰੂ ਕੀਤਾ ਜਾਵੇਗਾ।

ਇਸ ਨਾਲ ਹੀ ਸੂਬਿਆਂ ਨੂੰ ਵੀ ਇਸ ਦੀ ਤਿਆਰੀ ਕਰਨ ਨੂੰ ਕਿਹਾ ਹੈ। ਫਿਲਹਾਲ ਅਜਿਹੇ ਸਾਰੇ ਕੇਂਦਰੀ ਤੇ ਨਦੋਵਿਆ ਵਿਦਿਆਲਿਆ ਦੀ ਜਾਣਕਾਰੀ ਜੁਟਾਈ ਜਾ ਰਹੀ ਹੈ ਜਿੱਥੇ ਮੌਜੂਦਾ ਸਮੇਂ ’ਚ ਐੱਨਸੀਸੀ ਸਿਖਲਾਈ ਦੀ ਸਹੂਲਤ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਜਾਣਕਾਰੀ ਦੇ ਮਿਲਣ ਤੋਂ ਬਾਅਦ ਸਰਕਾਰ ਜਲਦ ਹੀ ਰੱਖਿਆ ਮੰਤਰਾਲੇ ਦੇ ਨਾਲ ਮਿਲ ਕੇ ਮਨਜ਼ੂਰੀ ਲੈ ਸਕਦੀ ਹੈ।

ਪਹਾੜਾਂ ’ਚ ਜਾਣ ਵਾਲੇ ਸਾਵਧਾਨ! ਹੁਣ ਇਨ੍ਹਾਂ ਨਿਯਮਾਂ ਦਾ ਪਾਲਣ ਕਰਨ ’ਤੇ ਹੀ ਮਿਲੇਗੀ Himachal ’ਚ ਐਂਟਰੀ
ਹਾਲਾਂਕਿ ਮੌਨਸੂਨ ਸੈਸ਼ਨ ’ਚ ਰਾਜਸਭਾ ’ਚ ਲਿਖਿਤ ਜਵਾਬ ’ਚ ਰੱਖਿਆ ਰਾਜ ਮੰਤਰੀ ਅਜੇ ਭੱਟ ਨੇ ਇਸ ਗੱਲ ਤੋਂ ਇਨਕਾਰ ਕੀਤਾ ਸੀ ਕਿ ਕੇਂਦਰ ਸਰਕਾਰ ਸਕੂਲਾਂ ਤੇ ਕਾਲਜਾਂ ’ਚ ਰਾਸ਼ਟਰੀ ਕੈਡਿਟ ਕੋਰ (ਐੱਨਸੀਸੀ) ਦੀ ਸਿਖਲਾਈ ਲਾਜ਼ਮੀ ਬਣਾਉਣ ’ਤੇ ਵਿਚਾਰ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ’ਚ ਐੱਨਸੀਸੀ ’ਚ ਹਿੱਸਾ ਲੈਣ ਵਾਲੇ ਸਕੂਲਾਂ, ਇੰਟਰ ਕਾਲਜਾਂ ਤੇ ਡਿਰਗੀ ਕਾਲਜਾਂ ਦੀ ਗਿਣਤੀ : 11,804,1,757 ਤੇ 5,303 ਹੈ।

Leave a Reply

Your email address will not be published.