ਹੁਣੇ ਹੁਣੇ ਸੁਪਰੀਮ ਕੋਰਟ ਨੇ ਪਤੀ-ਪਤਨੀ ਬਾਰੇ ਕਰਤਾ ਵੱਡਾ ਐਲਾਨ-ਇਸ ਵਜਾ ਜਾਣਾ ਪੈ ਸਕਦਾ ਹੈ ਜ਼ੇਲ੍ਹ

ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਇਕ ਪਤੀ ਨੂੰ ਕਿਹਾ ਕਿ ਉਹ ਆਪਣੀ ਪਤਨੀ ਦੇ ਨਾਲ ਸਨਮਾਨ ਨਾਲ ਪੇਸ਼ ਆਵੇ ਤੇ ਜੇਕਰ ਉਹ ਵਿਫਲ ਰਹਿੰਦਾ ਹੈ ਤਾਂ ਜੇਲ੍ਹ ਜਾਣ ਲਈ ਤਿਆਰ ਰਹੇ। ਕੋਰਟ ਦੀ ਹਿਦਾਇਤ ਤੋਂ ਬਾਅਦ ਇਸ ਯੁਵਾ ਜੋੜੇ ਦੇ ਵਿਚ ਸਮਝੌਤਾ ਹੋ ਗਿਆ। ਪਤਨੀ ਨੇ ਦੋਸ਼ ਲਾਇਆ ਸੀ ਕਿ ਪਤੀ ਉਸ ਨੂੰ ਤੰਗ-ਪਰੇਸ਼ਾਨ ਕਰਦਾ ਹੈ।

ਜਾਇਦਾਦ ਦਾ ਵਿਵਾਦ ਸੁਲਝਾਉਣ ਲਈ ਜੱਜ ਨੇ ਹਿੰਦੀ ’ਚ ਸਮਝਾਈ ਗੱਲ – ਚੀਫ ਜਸਟਿਸ ਐੱਨਵੀ ਰਮੰਨਾ ਤੇ ਜਸਟਿਸ ਸੂਰਿਯਾਕਾਂਤ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਮਾਮਲੇ ਦੀ ਵਰਚੂਅਲ ਸੁਣਵਾਈ ਕਰਦੇ ਹੋਏ ਪਤੀ ਤੇ ਪਤਨੀ ਦੋਵਾਂ ਨੂੰ ਆਨਲਾਈਨ ਆਉਣ ਨੂੰ ਕਿਹਾ। ਦੋਵਾਂ ਵਿਚ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ’ਚ ਜਸਟਿਸ ਕਾਂਤ ਨੇ ਜੋੜੇ ਨਾਲ ਹਿੰਦੀ ’ਚ ਗੱਲਬਾਤ ਕੀਤੀ।

ਪਤਨੀ ਨੇ ਕਿਹਾ ਕਿ ਉਹ ਆਪਣੇ ਪਤੀ ਦੇ ਨਾਲ ਰਹਿਣ ਨੂੰ ਤਿਆਰ ਹੈ, ਪਰ ਉਹ ਉਸ ਨਾਲ ਸਨਮਾਨ ਨਾਲ ਪੇਸ਼ ਨਹੀਂ ਆਉਂਦਾ। ਇਸ ’ਤੇ ਜਸਟਿਸ ਕਾਂਤ ਨੇ ਹਿੰਦੀ ’ਚ ਪਤੀ ਨੂੰ ਕਿਹਾ ਕਿ ਅਸੀਂ ਤੁਹਾਡੇ ਵਿਵਹਾਰ ’ਤੇ ਨਜ਼ਰ ਰੱਖਾਂਗੇ। ਜੇਕਰ ਤੁਸੀਂ ਕੁਝ ਵੀ ਗਲਤ ਕਰਦੇ ਹੋ ਤਾਂ ਤੁਹਾਨੂੰ ਨਹੀਂ ਬਖਸ਼ਾਂਗੇ।

ਪਤੀ ਗਲਤ ਵਿਵਹਾਰ ਕਰਦਾ ਹੈ ਤਾਂ ਅਸੀਂ ਉਸ ਨੂੰ ਵਾਪਸ ਜੇਲ੍ਹ ਭੇਜਾਂਗੇ – ਜਸਟਿਸ ਕਾਂਤ ਨੇ ਪਤੀ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੀ ਪਤਨੀ ਨਾਲ ਸਨਮਾਨ ਦੇ ਨਾਲ ਪੇਸ਼ ਦੇ ਵਾਅਦੇ ਤੋਂ ਪਿੱਛੇ ਨਾ ਹਟੇ। ਉਨ੍ਹਾਂ ਨੇ ਪਤੀ ਤੋਂ ਆਪਣੀ ਪਤਨੀ ਖ਼ਿਲਾਫ਼ ਤਲਾਕ ਦੀ ਪਟੀਸ਼ਨ ਸਮੇਤ ਸਾਰੇ ਮਾਮਲੇ ਵਾਪਸ ਲੈਣ ਨੂੰ ਵੀ ਕਿਹਾ।

ਚੀਫ ਜਸਟਿਸ ਨੇ ਪਤੀ ਵੱਲੋਂ ਪੇਸ਼ ਸੀਨੀਅਰ ਵਕੀਲ ਅੰਜਨਾ ਪ੍ਰਕਾਸ਼ ਨੂੰ ਕਿਹਾ ਕਿ ਮਾਮਲਿਆਂ ਨੂੰ ਵਾਪਸ ਲੈਣ ਲਈ ਹਲਫਨਾਮਾ ਦਾਖਲ ਕਰੋ। ਪਰ ਜੇਕਰ ਪਤੀ ਗਲਤ ਵਿਵਹਾਰ ਕਰਦਾ ਹੈ ਤਾਂ ਉਸ ਨੂੰ ਵਾਪਸ ਜੇਲ੍ਹ ਭੇਜ ਦੇਣਗੇ। ਅਸੀਂ ਅਜੇ ਮਾਮਲੇ ਨੂੰ ਪੈਂਡਿੰਗ ਰੱਖ ਰਹੇ ਹਾਂ।

Leave a Reply

Your email address will not be published. Required fields are marked *