ਜਾਰੀ ਹੋਇਆ ਪੰਜਾਬ ਲਈ ਇਹ ਅਲਰਟ ਇਥੇ 1 ਫੁੱਟ ਹੋਰ ਆ ਗਿਆ ਪਾਣੀ ਤਾਂ ਖੋਲਣੇ ਪੈ ਸਕਦੇ ‘ਫਲੱਡ ਗੇਟ’

ਗਰਮੀ ਦੇ ਦੌਰ ਵਿਚ ਜਿੱਥੇ ਲੋਕਾਂ ਵੱਲੋਂ ਬੇਸਬਰੀ ਦੇ ਨਾਲ ਬਰਸਾਤ ਹੋਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਦੇਸ਼ ਅੰਦਰ ਹੋਣ ਵਾਲੀ ਬਰਸਾਤ ਕਾਰਨ ਜਿਥੇ ਲੋਕਾਂ ਨੂੰ ਭਾਰੀ ਗਰਮੀ ਤੋਂ ਰਾਹਤ ਮਿਲੀ ਹੈ। ਉੱਥੇ ਹੀ ਹੋਣ ਵਾਲੀ ਇਸ ਬਰਸਾਤ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ , ਜਿਸ ਨਾਲ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ।

ਹਿਮਾਚਲ ਵਿਚ ਹੋਣ ਵਾਲੀ ਬਰਸਾਤ ਦਾ ਅਸਰ ਪੰਜਾਬ ਵਿੱਚ ਦੇਖਿਆ ਜਾ ਸਕਦਾ ਹੈ। ਜਿੱਥੇ ਹਿਮਾਚਲ ਵਿੱਚ ਭਾਰੀ ਬਰਸਾਤ ਹੋਈ ਹੈ ਉੱਥੇ ਹੀ ਬੱਦਲ ਫਟਣ ਕਾਰਨ ਵੀ ਹੜ੍ਹ ਵਾਲੀ ਸਥਿਤੀ ਪੈਦਾ ਹੋ ਗਈ ਸੀ। ਢਿੱਗਾਂ ਡਿੱਗਣ ਕਾਰਨ ਵੀ ਬਹੁਤ ਸਾਰੇ ਸੈਲਾਨੀਆਂ ਦੀ ਮੌਤ ਹੋ ਚੁੱਕੀ ਹੈ।

ਹਿਮਾਚਲ ਵਿਚ ਹੋਣ ਵਾਲੀ ਬਰਸਾਤ ਕਾਰਨ ਪੰਜਾਬ ਵਿੱਚ ਵੀ ਨਦੀਆ ਅਤੇ ਦਰਿਆਵਾਂ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤਕ ਆਉਣ ਕਾਰਨ ਪੰਜਾਬ ਵਿੱਚ ਹੜਾਂ ਦੀ ਸਥਿਤੀ ਦਾ ਖ਼ਤਰਾ ਵੀ ਵਧ ਰਿਹਾ ਹੈ। ਹੁਣ ਪੰਜਾਬ ਵਿੱਚ ਇੱਥੇ ਵੱਡਾ ਅਲਰਟ ਜਾਰੀ ਕੀਤਾ ਗਿਆ ਹੈ ਜਿਥੇ ਇਕ ਫੁੱਟ ਪਾਣੀ ਹੋਰ ਵਧਣ ਤੇ ਫਲੱਡ ਗੇਟ ਖੋਲ੍ਹਣੇ ਪੈ ਸਕਦੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਵਧੇਰੇ ਬਰਸਾਤ ਹੋਣ ਕਾਰਨ ਸੁਖਨਾ ਝੀਲ ਵਿੱਚ ਪਾਣੀ ਦੇ ਪੱਧਰ ਦੇ ਵਧਣ ਕਾਰਨ ਚਿੰਤਾ ਵੀ ਵਧ ਗਈ ਹੈ।ਜਿਸ ਕਾਰਨ ਪੰਜਾਬ ਵਿਚ ਅਲਰਟ ਜਾਰੀ ਕੀਤਾ ਗਿਆ ਹੈ। ਇਸ ਲਈ ਹੀ ਯੂ ਟੀ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੁਖਨਾ ਝੀਲ ਦੇ ਪਾਣੀ ਦੇ ਪੱਧਰ ਕਾਰਨ ਝੀਲ ਦੇ ਵਿਭਾਗ ਵੱਲੋਂ ਪਹਿਲਾਂ ਤੋਂ ਹੀ ਕਰਮਚਾਰੀਆਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ।

ਜੋ ਹਰ ਘੰਟੇ ਬਾਅਦ ਪਾਣੀ ਦੇ ਪੱਧਰ ਦੀ ਜਾਣਕਾਰੀ ਲੈ ਰਹੇ ਹਨ। ਅਗਰ ਕੈਚਮੈਂਟ ਏਰੀਆ ਵਿਚ ਚੰਗਾ ਮੀਂਹ ਪੈ ਜਾਂਦਾ ਹੈ ਤਾਂ ਝੀਲ ਦੇ ਫਲੱਡ ਗੇਟ ਕਦੇ, ਕਿਸੇ ਵੀ ਸਮੇਂ ਖੋਲ੍ਹਣੇ ਨੇ ਪੈ ਸਕਦੇ ਹਨ।ਜੇਕਰ ਇਕ ਫੁੱਟ ਤੱਕ ਪਾਣੀ ਦਾ ਪੱਧਰ ਹੋਰ ਵਧ ਜਾਂਦਾ ਹੈ ਤਾਂ ਇਹ ਨੌਬਤ ਆ ਸਕਦੀ ਹੈ। ਜਿਸ ਬਾਰੇ ਪੰਜਾਬ ਨੂੰ ਕਈ ਵਾਰ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਵਿਚ ਬੁੱਧਵਾਰ ਨੂੰ ਮੀਂਹ ਪੈਣ ਕਾਰਨ ਸੁਖਨਾ ਝੀਲ ਦੇ ਪਾਣੀ ਦਾ ਪੱਧਰ ਵਧ ਗਿਆ ਸੀ ਤੇ ਹੁਣ ਪਾਣੀ ਦਾ ਪੱਧਰ 1161.60 ਫੁੱਟ ਤੇ ਪਹੁੰਚ ਗਿਆ ਹੈ।

Leave a Reply

Your email address will not be published.