ਡਰਾਈਵਿੰਗ ਲਾਇਸੈਂਸ ਬਣਾਉਣ ਵਾਲਿਆਂ ਲਈ ਆਈ ਖੁਸ਼ਖ਼ਬਰੀ-ਹੁਣ ਤੋਂ ਲੋਕਾਂ ਨੂੰ ਮਿਲੇਗਾ ਸੁੱਖ ਦਾ ਸਾਹ

ਹੁਣ ਤਕ ਡਰਾਈਵਿੰਗ ਲਾਇਸੈਂਸ ਬਣਵਾਉਣ ਲਈ, ਬਿਨੈਕਾਰਾਂ ਨੂੰ ਮਹੀਨਿਆਂ ਬੱਧੀ ਆਰਟੀਓ ਦਫਤਰ ਦੇ ਚੱਕਰ ਕੱਟਣੇ ਪੈਂਦੇ ਸੀ ਤਾਂ ਕਿਤੇ ਜਾ ਕੇ ਉਨ੍ਹਾਂ ਦਾ ਕੰਮ ਹੁੰਦਾ ਸੀ ਪਰ ਹੁਣ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ (MoRTH) ਨੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜਿਸ ਅਨੁਸਾਰ ਹੁਣ ਖੇਤਰੀ ਟਰਾਂਸਪੋਰਟ ਦਫਤਰ ਨਿਰਮਾਤਾਵਾਂ ਦੇ ਇਲਾਵਾ ਹੋਰ ਵਾਹਨ ਐਸੋਸੀਏਸ਼ਨਾਂ, ਗੈਰ-ਮੁਨਾਫਾ ਸੰਗਠਨਾਂ ਅਤੇ ਪ੍ਰਾਈਵੇਟ ਕੰਪਨੀਆਂ ਵੀ ਡਰਾਈਵਿੰਗ ਲਾਇਸੈਂਸ ਜਾਰੀ ਕਰ ਸਕਦੀਆਂ ਹਨ।

ਦੱਸ ਦੇਈਏ ਕਿ ਹੁਣ ਪ੍ਰਾਈਵੇਟ ਕੰਪਨੀਆਂ ਅਤੇ ਗੈਰ ਸਰਕਾਰੀ ਸੰਗਠਨਾਂ ਵਰਗੀਆਂ ਸੰਸਥਾਵਾਂ ਆਪਣੇ ਖੁਦ ਦੇ ਡਰਾਈਵਰ ਸਿਖਲਾਈ ਕੇਂਦਰ ਚਲਾ ਸਕਣਗੀਆਂ ਅਤੇ ਇਨ੍ਹਾਂ ਵਿਚ ਦਾਖਲਾ ਲੈਣ ਵਾਲੇ ਵਿਅਕਤੀਆਂ ਨੂੰ ਸਿਖਲਾਈ ਪੂਰੀ ਹੋਣ ਤੋਂ ਬਾਅਦ ਡਰਾਈਵਿੰਗ ਲਾਇਸੈਂਸ ਦਿੱਤਾ ਜਾਵੇਗਾ। ਇਸ ਵਿਚ ਜ਼ਿਆਦਾ ਸਮਾਂ ਨਹੀਂ ਲਗੇਗਾ ਅਤੇ ਤੁਹਾਡੀ ਡਰਾਈਵਰ ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ ਅਤੇ ਇਸ ਵਿਚ ਪਾਸ ਹੋਣ ਤੋਂ ਬਾਅਦ ਡਰਾਈਵਿੰਗ ਲਾਇਸੈਂਸ ਦਿੱਤਾ ਜਾਵੇਗਾ।

ਦੱਸ ਦੇਈਏ ਕਿ ਹਾਲ ਹੀ ਵਿੱਚ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਇੱਕ ਬਿਆਨ ਜਾਰੀ ਕੀਤਾ ਸੀ, ਜਿਸ ਦੇ ਅਨੁਸਾਰ, “ਜਾਇਜ਼ ਸੰਸਥਾਵਾਂ ਜਿਵੇਂ ਕਿ ਕੰਪਨੀਆਂ, ਐਨਜੀਓਜ਼, ਪ੍ਰਾਈਵੇਟ ਅਦਾਰਿਆਂ / ਆਟੋਮੋਬਾਈਲ ਐਸੋਸੀਏਸ਼ਨਾਂ / ਵਾਹਨ ਨਿਰਮਾਤਾ ਐਸੋਸੀਏਸ਼ਨਾਂ / ਖੁਦਮੁਖਤਿਆਰ ਸੰਸਥਾਵਾਂ / ਪ੍ਰਾਈਵੇਟ ਵਾਹਨ ਨਿਰਮਾਤਾ ਡਰਾਈਵਰ ਸਿਖਲਾਈ ਕੇਂਦਰ ( ਡੀਟੀਸੀ) ਮਾਨਤਾ ਲਈ ਅਪਲਾਈ ਕਰ ਸਕਣਗੇ।

ਦੱਸ ਦੇਈਏ ਕਿ ਵਰਤਮਾਨ ਵਿੱਚ, ਆਰਟੀਓ ਵਿਚ ਡਰਾਈਵਿੰਗ ਲਾਇਸੈਂਸ ਲੈਣ ਲਈ ਹਰ ਰੋਜ਼ ਸੈਂਕੜੇ ਅਰਜ਼ੀਆਂ ਆਉਂਦੀਆਂ ਹਨ ਅਤੇ ਹਰੇਕ ਵਿਅਕਤੀ ਦਾ ਡਰਾਇਵਿੰਗ ਟੈਸਟ ਲੈਣ ਵਿੱਚ ਬਹੁਤ ਸਮਾਂ ਲਗਦਾ ਹੈ ਕਿਉਂਕਿ ਡੀਐਲ ਲਈ ਅਰਜ਼ੀ ਦੇਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ,

ਕਾਰਨ ਜੋ ਕਿ ਕਈ ਵਾਰ ਤੁਹਾਡੀ ਵਾਰੀ ਆਉਣ ਵਿੱਚ ਕਈ ਮਹੀਨੇ ਲੱਗ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਮੰਤਰਾਲੇ ਵੱਲੋਂ ਡਰਾਈਵਿੰਗ ਲਾਇਸੈਂਸ ਲੈਣ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਦਾ ਫੈਸਲਾ ਲਿਆ ਗਿਆ ਹੈ, ਜਿਸ ਨਾਲ ਹਜ਼ਾਰਾਂ ਲੋਕਾਂ ਨੂੰ ਰਾਹਤ ਮਿਲੇਗੀ ਜੋ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹਨ।

Leave a Reply

Your email address will not be published. Required fields are marked *