ਗੇਸ ਸਿਲੰਡਰ ਵਾਲਿਆਂ ਲਈ ਆਈ ਖੁਸ਼ਖ਼ਬਰੀ-ਕੇਂਦਰ ਸਰਕਾਰ ਲਾਗੂ ਕਰਨ ਜਾ ਰਹੀ ਹੈ ਇਹ ਯੋਜਨਾਂ

ਕੇਂਦਰ ਸਰਕਾਰ ਜਲਦ ਹੀ ਉਜਵਲਾ ਯੋਜਨਾ (Ujjwala Yojana) ਦਾ ਦੂਸਰਾ ਫੇਜ਼ ਲਾਗੂ ਕਰਨ ਜਾ ਰਹੀ ਹੈ। ਇਸ ਤਹਿਤ ਉਨ੍ਹਾਂ ਲੋਕਾਂ ਨੂੰ ਵੀ ਐਲਪੀਜੀ ਕੁਨੈਕਸ਼ਨ ਦੇਣ ਦਾ ਇੰਤਜ਼ਾਮ ਹੋਵੇਗਾ ਜਿਨ੍ਹਾਂ ਕੋਲ ਪੱਕਾ ਪਤਾ ਨਹੀਂ ਹੈ। ਇਸ ਦਾ ਫਾਇਦਾ ਸ਼ਹਿਰਾਂ ‘ਚ ਰਹਿਣ ਵਾਲੇ ਗ਼ਰੀਬਾਂ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਰੁਜ਼ਗਾਰ ਦੀ ਭਾਲ ‘ਚ ਜਾਣ ਵਾਲੇ ਕਾਮਿਆਂ ਨੂੰ ਖਾਸ ਤੌਰ ‘ਤੇ ਹੋਵੇਗਾ। ਇਸ ਨੂੰ ਜਲਦ ਲਾਗੂ ਕਰਨ ਦੀ ਤਿਆਰੀ ਹੈ। ਇਸ ਦੇ ਪਹਿਲੇ ਫੇਜ਼ ਦੀ ਸ਼ੁਰੂਆਤ ਮਈ, 2016 ‘ਚ ਕੀਤੀ ਗਈ ਸੀ।

ਮੁਫ਼ਤ ਵਿਚ ਐੱਲਪੀਜੀ ਕੁਨੈਕਸ਼ਨ – ਉੱਤਰ ਪ੍ਰਦੇਸ਼ ਦੇ ਬਲੀਆ ਤੋਂ ਉਜਵਲਾ ਯੋਜਨਾ ਦੀ ਸ਼ੁਰੂਆਤ ਹੋਈ ਸੀ ਜਿਸ ਤਹਿਤ ਗ਼ਰੀਬੀ ਰੇਖਾ ਦੇ ਹੇਠਾਂ ਰਹਿਣ ਵਾਲਿਆਂ ਨੂੰ ਮੁਫ਼ਤ ਵਿਚ ਐੱਲਪੀਜੀ ਕੁਨੈਕਸ਼ਨ ਦਿੱਤਾ ਜਾਂਦਾ ਹੈ। ਪੈਟਰੋਲੀਅਮ ਮੰਤਰਾਲੇ (Petrolium Ministery) ਤਹਿਤ ਆਉਣ ਵਾਲੀਆਂ ਸਰਕਾਰੀ ਤੇਲ ਕੰਪਨੀਆਂ ਫਿਲਹਾਲ ਉਜਵਲਾ ਦੇ ਦੂਸਰੇ ਫੇਜ਼ ਦਾ ਆਖਰੀ ਫਾਰਮੈਟ ਤਿਆਰ ਕਰ ਰਹੀਆਂ ਹਨ। ਇਸ ਵਿਚ ਜਿਹੜੇ ਵੱਡੇ ਬਦਲਾਅ ਹੋਣਗੇ, ਉਨ੍ਹਾਂ ਵਿਚ ਪੱਕੇ ਪਤੇ ਦੀ ਜ਼ਰੂਰਤ ਘਟਾਈ ਜਾਵੇਗੀ।

ਇਕ ਕਰੋੜ ਕੁਨੈਕਸ਼ਨ ਦਿੱਤੇ ਜਾਣ ਦੀ ਸੰਭਾਵਨਾ- ਦੂਸਰਾ ਬਦਲਾਅ ਇਹ ਹੋਵੇਗਾ ਕਿ ਇਕ ਸੀਮਤ ਮਿਆਦ ਤੋਂ ਬਾਅਦ ਕੁਨੈਕਸ਼ਨ ਅੱਗੇ ਵਧਾਉਣ ਜਾਂ ਵਾਪਸੀ ਦਾ ਬਦਲ ਮਿਲੇਗਾ। ਇਹ ਦੋਵੇਂ ਬਦਲਾਅ ਦੂਰ-ਦੁਰਾਡੇ ਦੇ ਇਲਾਕਿਆਂ ‘ਚ ਕੰਮ ਕਰਨ ਵਾਲੇ ਕਿਰਤੀਆਂ ਦੀ ਜ਼ਰੂਰਤ ਨੂੰ ਦੇਖਦੇ ਹੋਏ ਕੀਤਾ ਜਾ ਰਿਹਾ ਹੈ। ਇਸ ਤਹਿਤ ਇਕ ਕਰੋੜ ਕੁਨੈਕਸ਼ਨ ਦਿੱਤੇ ਜਾਣ ਦੀ ਸੰਭਾਵਨਾ ਹੈ।

ਵਿੱਤ ਮੰਤਰੀ ਨੇ ਕੀਤਾ ਸੀ ਐਲਾਨ – ਆਮ ਬਜਟ 2021-22 ਪੇਸ਼ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਣ (Nirmala Sitharaman) ਨੇ ਉਜਵਲਾ ਯੋਜਨਾ ਦਾ ਵਿਸਤਾਰ ਕਰਨ ਦਾ ਐਲਾਨ ਕੀਤਾ ਸੀ ਅਤੇ ਨਵੇਂ ਨਿਯਮਾਂ ਤਹਿਤ ਇਕ ਕਰੋੜ ਹੋਰ ਕੁਨੈਕਸ਼ਨ ਦੇਣ ਦੀ ਗੱਲ ਕਹੀ ਸੀ।

31 ਜਨਵਰੀ, 2021 ਤਕ ਦੇਸ਼ ਵਿਚ ਗ਼ਰੀਬੀ ਰੇਖਾਂ ਦੇ ਹੇਠਾਂ ਰਹਿਣ ਵਾਲੇ 8.3 ਕਰੋੜ ਪਰਿਵਾਰਾਂ ਨੂੰ ਉਜਵਲਾ ਕੁਨੈਕਸ਼ਨ ਤਹਿਤ ਰਸੋਈ ਗੈਸ ਮੁਹੱਈਆ ਕਰਵਾਇਆ ਗਿਆ ਸੀ। ਇਸ ਨਾਲ ਦੇਸ਼ ਦੇ 91 ਫ਼ੀਸਦ ਪਰਿਵਾਰਾਂ ਕੋਲ ਵਾਤਾਵਰਨ ਅਨੁਕੂਲ ਰਸੋਈ ਗੈਸ ਉਪਲਬਧ ਹੋ ਸਕੀ ਹੈ।

Leave a Reply

Your email address will not be published. Required fields are marked *