ਕੇਂਦਰ ਸਰਕਾਰ ਨੇ ਇਹਨਾਂ ਲੋਕਾਂ ਦੀ ਤਨਖਾਹਾਂ ਚ’ ਕੀਤਾ ਮੋਟਾ ਵਾਧਾ ਤੇ ਲੋਕਾਂ ਚ’ ਛਾ ਗਈ ਖੁਸ਼ੀ ਦੀ ਲਹਿਰ

ਕੇਂਦਰ ਸਰਕਾਰ ਨੇ ਕੇਂਦਰੀ ਮੁਲਾਜ਼ਮਾਂ ਤੋਂ ਬਾਅਦ ਹੁਣ CPSEs ਦੇ ਐਗਜ਼ੀਕਿਊਟਿਵ ਦਾ ਮਹਿੰਗਾਈ ਭੱਤਾ (Dearness Allowance) ਵੀ ਵਧਾ ਦਿੱਤਾ ਹੈ। ਉਨ੍ਹਾਂ ਦਾ ਮਹਿੰਗਾਈ ਭੱਤਾ ਵੀ 1 ਅਕਤੂਬਰ 2020 ਤੋਂ ਫਰੀਜ਼ ਚੱਲ ਰਿਹਾ ਸੀ। Covid Mahamari ਕਾਰਨ ਸਰਕਾਰ ਨੇ ਉਸ ਨੂੰ ਫਰੀਜ਼ ਕਰ ਦਿੱਤਾ ਸੀ। ਮੋਦੀ ਸਰਕਾਰ ਦੀ ਫਾਇਨਾਂਸ ਮਨਿਸਟਰੀ ਦੇ ਨਵੇਂ ਹੁਕਮਾਂ ਮੁਤਾਬਕ PSU ਦੇ Pay Pattern ਵਾਲੇ CPSEs ਦੇ Executives ਤੇ Non Unionised Supervisors ਨੂੰ 1 ਜੁਲਾਈ ਤੋਂ ਵਧਿਆ ਹੋਇਆ DA ਦਿੱਤਾ ਜਾਵੇ।

ਕਿੰਨਾ ਹੋਇਆ ਵਾਧਾ – ਅੰਡਰ ਸੈਕਟਰੀ ਸ਼ਮਸੁਲ ਹਕ ਦੇ ਹੁਕਮ ਮੁਤਾਬਕ CPSEs ‘ਚ ਬੋਰਡ ਪੱਧਰ ਤੇ ਉਸ ਤੋਂ ਹੇਠਾਂ ਦੇ ਅਹੁਦੇ ‘ਤੇ ਤਾਇਨਾਤ Non-unionised Supervisors ਸਮੇਤ ਦੂਸਰੇ ਅਫਸਰਾਂ ਦਾ ਮਹਿੰਗਾਈ ਭੱਤਾ ਵੀ ਵਧਾਇਆ ਜਾ ਰਿਹਾ ਹੈ। ਇਸ ਨੂੰ 338.8% ਤੋਂ ਵਧਾ ਕੇ 365.70% ਕੀਤਾ ਜਾ ਰਿਹਾ ਹੈ। ਯਾਨੀ ਕਰੀਬ 18 ਫ਼ੀਸਦ ਦਾ ਵਾਧਾ ਹੋ ਰਿਹਾ ਹੈ। ਇਹ ਵਾਧਾ 1 ਜੁਲਾਈ 2021 ਤੋਂ ਲਾਗੂ ਹੈ। ਇਹ ਵਾਧਾ 1 ਅਕਤੂਬਰ 2020, 1 ਜਨਵਰੀ 2021 ਤੇ 1 ਅਪ੍ਰੈਲ 2021 ਲਈ ਬਰਾਬਰ ਰਹੇਗਾ। ਯਾਨੀ 1 ਅਕਤੂਬਰ 2020 ਤੋਂ 30 ਜੂਨ 2021 ਦਾ DA 338.8 ਫ਼ੀਸਦ ਹੀ ਰਹੇਗਾ।

ਕੀ ਹੈ PSU ਦਾ Pay Pattern – ਆਲ ਇੰਡੀਆ ਅਕਾਊਂਟ ਐਂਡ ਆਡਿਟ ਕਮੇਟੀ ਦੇ ਜਨਰਲ ਸਕੱਤਰ ਐੱਚਐੱਸ ਤਿਵਾੜੀ ਮੁਤਾਬ ਕੇਂਦਰ ਸਰਕਾਰ ਅਧੀਨ ਕੰਮ ਕਰਨ ਵਾਲੀਆਂ ਸੰਸਥਾਵਾਂ, PSU ਤੇ ਦੂਸਰੇ ਦਫ਼ਤਰਾਂ ਦੇ ਮੁਲਾਜ਼ਮਾਂ ਨੂੰ Dearness Allowance ਦੀ ਕੈਲਕੂਲੇਸ਼ਨ ਵੱਖਰੇ ਢੰਗ ਨਾਲ ਹੁੰਦੀ ਹੈ। ਇਸ ਵਿਚ ਦੋ ਕੈਟਾਗਰੀ ਹਨ। ਪਹਿਲੀ ਕੈਟਾਗਰੀ ਨੂੰ 1 ਜਨਵਰੀ 1997 ਦੇ ਪੇ-ਰਿਵੀਜ਼ਨ ਦੇ ਸਰਕਾਰੀ ਹੁਕਮਾਂ ਮੁਤਾਬਕ DA ਮਿਲ ਰਿਹਾ ਹੈ।

ਉਨ੍ਹਾਂ ਦੀ ਤਨਖ਼ਾਹ ਦੀ ਰਿਵੀਜ਼ਨ ਵੀ ਉਸੇ ਆਧਾਰ ‘ਤੇ ਹੁੰਦੀ ਹੈ। ਉੱਥੇ ਹੀ ਦੂਸਰੀ ਕੈਟਾਗਰੀ ‘ਚ 2017 ਦੇ ਪੇ-ਰਿਵੀਜ਼ਨ ਦੇ ਹੁਕਮ ਵਾਲੇ ਮੁਲਾਜ਼ਮਾਂ ਦਾ DA ਵਧਾ ਕੇ 18.4 ਫ਼ੀਸਦ ਤੋਂ ਵਧਾ ਕੇ 23.2 ਫ਼ੀਸਦ ਕੀਤਾ ਗਿਆ ਹੈ। ਇਨ੍ਹਾਂ ਲੋਕਾਂ ਦਾ 1 ਅਕਤੂਬਰ 2020 ਤੋਂ 30 ਜੂਨ 2021 ਦੇ ਵਿਚਕਾਰ DA Rate 18.4 ਫ਼ੀਸਦ ਹੀ ਰਹੇਗਾ।

ਨਹੀਂ ਮਿਲੇਗਾ ਕੋਈ ਏਰੀਅਰ – ਅੰਡਰ ਸੈਕਟਰੀ ਸ਼ਮਸੁਲ ਹਕ ਮੁਤਾਬਕ ਇਹ ਹੁਕਮ ਭਾਰਤ ਸਰਕਾਰ ਅਧੀਨ ਕੰਮ ਕਰਨ ਵਾਲੇ ਸਾਰੇ PSU ‘ਚ ਲਾਗੂ ਹੋਵੇਗਾ। ਇਸ ਦੇ ਲਈ ਵਿਭਾਗ ਤੁਰੰਤ ਜ਼ਰੂਰੀ ਕਾਰਵਾਈ ਕਰਨ। ਨਾਲ ਹੀ ਹੁਕਮ ‘ਚ ਇਹ ਵੀ ਕਿਹਾ ਗਿਆ ਹੈ ਕਿ 1 ਅਕਤੂਬਰ 2020 ਤੋਂ 30 ਜੂਨ 2021 ਦੇ ਵਿਚਕਾਰ ਕੋਈ ਏਰੀਅਰ ਵੀ ਨਹੀਂ ਮਿਲੇਗਾ। ਕੇਂਦਰੀ ਮੁਲਾਜ਼ਮਾਂ ਦੇ DA ‘ਚ ਸਰਕਾਰ ਨੇ 11 ਫ਼ੀਸਦ ਦਾ ਵਾਧਾ ਕੀਤਾ ਹੈ ਜੋ 1 ਜੁਲਾਈ 2021 ਤੋਂ ਲਾਗੂ ਹੋਇਆ ਹੈ।

Leave a Reply

Your email address will not be published. Required fields are marked *