ਹੁਣੇ ਹੁਣੇ ਅਮਿਤਾਭ ਬੱਚਨ ਤੇ 3 ਰੇਲਵੇ ਸਟੇਸ਼ਨਾਂ ਲਈ ਆਈ ਵੱਡੀ ਧਮਕੀ-ਹਰ ਪਾਸੇ ਮੱਚੀ ਹਾਹਾਕਾਰ

ਮੁੰਬਈ ਦੇ ਤਿੰਨ ਪ੍ਰਮੁੱਖ ਰੇਲਵੇ ਸਟੇਸ਼ਨਾਂ ਤੇ ਬਾਲੀਵੁੱਡ ਮੈਗਾਸਟਾਰ ਅਮਿਤਾਭ ਬੱਚਨ ਦੇ ਬੰਗਲੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਕਿਉਂਕਿ ਪੁਲਿਸ ਨੂੰ ਇਨ੍ਹਾਂ ਥਾਵਾਂ ‘ਤੇ ਬੰਬ ਰੱਖੇ ਜਾਣ ਬਾਰੇ ਇਕ ਗੁਮਨਾਮ ਕਾਲ ਆਈ ਸੀ। ਹਾਲਾਂਕਿ ਤਲਾਸ਼ੀ ਦੌਰਾਨ ਹਾਲੇ ਤਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁੰਬਈ ਪੁਲਿਸ ਦੇ ਮੁੱਖ ਕੰਟਰੋਲ ਰੂਮ ਨੂੰ ਸ਼ੁੱਕਰਵਾਰ ਰਾਤ ਫੋਨ ਆਇਆ ਜਿਸ ਵਿਚ ਫੋਨ ਕਰਨ ਵਾਲੇ ਨੇ ਕਿਹਾ ਕਿ ਬੰਬ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਲ (CSMT), ਭਾਯਖਲਾ, ਦਾਦਰ ਰੇਲਵੇ ਸਟੇਸ਼ਨਾਂ ਤੇ ਅਦਾਕਾਰ ਅਮਿਤਾਭ ਬੱਚਨ ਦੇ ਜੁਹੂ ਸਥਿਤ ਬੰਗਲੇ ‘ਤੇ ਰੱਖੇ ਗਏ ਹਨ।

ਉਨ੍ਹਾਂ ਕਿਹਾ, ‘ਕਾਲ ਮਿਲਣ ਤੋਂ ਬਾਅਦ, ਸਰਕਾਰੀ ਰੇਲਵੇ ਪੁਲਿਸ, ਰੇਲਵੇ ਸੁਰੱਖਿਆ ਬਲ, ਬੰਬ ਡਿਟੈਕਸ਼ਨ ਐਂਡ ਡਿਸਪੋਜ਼ਲ ਸਕੁਐਡ, ਡਾਗ ਸਕੁਐਡ ਤੇ ਸਥਾਨਕ ਪੁਲਿਸ ਮੁਲਾਮਜ਼ਾਂ ਦੇ ਨਾਲ ਇਨ੍ਹਾਂ ਥਾਵਾਂ ‘ਤੇ ਪਹੁੰਚੇ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ।’ ਉਨ੍ਹਾਂ ਕਿਹਾ, ‘ਇਨ੍ਹਾਂ ਥਾਵਾਂ ‘ਤੇ ਹਾਲੇ ਤਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ ਪਰ ਉੱਥੇ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ।’ ਅਗਲੇਰੀ ਜਾਂਚ ਜਾਰੀ ਹੈ।

ਜ਼ਿਕਰਯੋਗ ਹੈ ਕਿ ਬੀਤੀ 22 ਜੂਨ ਨੂੰ ਮੁੰਬਈ ਮੰਤਰਾਲੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਮੁਲਜ਼ਮ ਨੂੰ ਮੁੰਬਈ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਦੀ ਪਛਾਣ ਸ਼ੈਲੇਂਦਰ ਸ਼ਿੰਦੇ ਦੇ ਨਾਂ ਨਾਲ ਹੋਈ ਸੀ। ਸ਼ਿੰਦੇ ਨੇ ਈ-ਮੇਲ ਜ਼ਰੀਏ ਮੁੰਬਈ ਮੰਤਰਾਲੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਤੇ ਅਦਾਲਤ ‘ਚ ਪੇਸ਼ ਕੀਤਾ ਸੀ।

ਮੁੰਬਈ ਪੁਲਿਸ ਅਨੁਸਾਰ ਸ਼ੈਲੇਸ਼ ਨੇ ਈ-ਮੇਲ ਜ਼ਰੀਏ ਮੁੰਬਈ ਮੰਤਰਾਲੇ ਨੂੰ ਉਡਾਉਣ ਦੀ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਪਤਾ ਚੱਲਿਆ ਕਿ ਇਹ ਧਮਕੀ ਫਰਜ਼ੀ ਸੀ। ਮੁਲਜ਼ਮ ਖਿਲਾਫ਼ ਮੁੰਬਈ ਮਰੀਨ ਡਰਾਈਵ ਪੁਲਿਸ ਸਟੇਸ਼ਨ ‘ਚ ਮਾਮਲਾ ਦਰਜ ਕੀਤਾ ਗਿਆ ਸੀ।

ਇਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਪੁਣੇ ਦੇ ਘੋਰਪੰਡੀ ਇਲਾਕੇ ਤੋਂ ਗ੍ਰਿਫ਼ਤਾਰ ਕਰ ਲਿਆ ਸੀ ਜਿਸ ਤੋਂ ਬਾਅਦ ਪੁਣੇ ਪੁਲਿਸ ਨੇ ਉਸ ਨੂੰ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ। ਅੱਜ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

 

 

Leave a Reply

Your email address will not be published.