ਰਸੋਈ ਗੈਸ ਵਾਲਿਆਂ ਲਈ ਆਈ ਵੱਡੀ ਖੁਸ਼ਖ਼ਬਰੀ-ਹੁਣ ਮੁਫ਼ਤ ਚ’ ਮਿਲੇਗਾ ਇਹ ਲਾਭ

ਐੱਲਪੀਜੀ ਗੈਸ ਸਿਲੰਡਰ ਲੈਣ ਲਈ ਪਹਿਲਾਂ ਤੁਹਾਨੂੰ ਲੰਬੀ ਲਾਈਨ ‘ਚ ਲੱਗ ਕੇ ਘੰਟਿਆਂਬੱਧੀ ਖੜ੍ਹੇ ਰਹਿ ਕੇ ਕੜੀ ਮੁਸ਼ੱਕਤ ਕਰਨ ਤੋਂ ਬਾਅਦ ਇਹ ਮਿਲਦਾ ਸੀ ਪਰ ਹੁਣ ਸਰਕਾਰ ਵੱਲੋਂ ਇਸ ਦੇ ਪ੍ਰਬੰਧਨ ‘ਚ ਕਾਫੀ ਸੁਧਾਰ ਕੀਤਾ ਗਿਆ ਹੈ। ਹੁਣ ਐੱਲਪੀਜੀ ਗੈਸ ਸਿਲੰਡਰ ਲੈਣ ਲਈ ਤੁਹਾਨੂੰ ਆਪਣਾ ਕੀਮਤੀ ਸਮਾਂ ਖਰਾਬ ਨਹੀਂ ਕਰਨਾ ਪੈਂਦਾ। ਬਸ ਆਨਲਾਈਨ ਜਾਂ ਫਿਰ ਮੈਸੇਜ ਰਾਹੀਂ ਕੀਤੀ ਗਈ ਬੁਕਿੰਗ ਦੇ ਨਾਲ ਹੀ ਘਰ ‘ਚ ਸਿਲੰਡਰ ਆ ਜਾਂਦਾ ਹੈ, ਉੱਥੇ ਹੀ ਪਹਿਲਾਂ ਰਸੋਈ ਗੈਸ ਕੁਨੈਕਸ਼ਨ ਲਈ ਲੰਬਾ ਇੰਤਜ਼ਾਰ ਕਰਨਾ ਪੈਂਦਾ ਸੀ। ਕਈ ਤਰ੍ਹਾਂ ਦੀ ਕਾਗਜ਼ੀ ਕਾਰਵਾਈ ‘ਚ ਹੀ ਇਨਸਾਨ ਉਲਝਿਆ ਰਹਿੰਦਾ ਸੀ ਪਰ ਹੁਣ ਇਸ ਨੂੰ ਵੀ ਕਾਫੀ ਆਸਾਨ ਬਣਾ ਦਿੱਤਾ ਗਿਆ ਹੈ ਤੇ ਹੁਣ ਇਨ੍ਹਾਂ ਸਹੂਲਤਾਂ ਨੂੰ ਅੱਗੇ ਵਧਾਉਂਦੇ ਹੋਏ ਸਰਕਾਰ ਵੱਲੋਂ ਇਕ ਸਹੂਲਤ ਤੁਹਾਨੂੰ ਹੋਰ ਦਿੱਤੀ ਜਾਣ ਲੱਗੀ ਹੈ। ਆਓ ਜਾਣਦੇ ਹਾਂ ਇਸ ਨਵੀਂ ਸਹੂਲਤ ਬਾਰੇ ਵਿਸਥਾਰ ਨਾਲ।

ਇਕ ਪਤੇ ‘ਤੇ ਦੂਸਰੇ ਕੁਨੈਕਸ਼ਨ ਦੀ ਸਹੂਲਤ – ਰਸੋਈ ਗੈਸ ਦੀ ਡਲਿਵਰੀ ਪ੍ਰਕਿਰਿਆ ਨੂੰ ਆਸਾਨ ਬਣਾਉਂਦੇ ਹੋਏ ਇਕ ਨਵੀਂ ਸਹੂਲਤ ਸ਼ੁਰੂ ਕੀਤੀ ਗਈ ਹੈ ਤੇ ਇਹ ਸਹੂਲਤ ਹੈ ਕਿ ਹੁਣ ਦੂਸਰਾ ਕੁਨੈਕਸ਼ਨ ਵੀ ਤੁਹਾਨੂੰ ਉਸੇ ਪਤੇ ‘ਤੇ ਪਰਿਵਾਰ ਦੇ ਕਿਸੇ ਦੂਸਰੇ ਮੈਂਬਰ ਦੇ ਨਾਂ ‘ਤੇ ਮਿਲ ਸਕਦਾ ਹੈ। ਗੈਸ ਕੰਪਨੀਆਂ ਕਈ ਤਰ੍ਹਾਂ ਦੀਆਂ ਸਕੀਮਾਂ ਦੇ ਨਾਲ ਤੁਹਾਨੂੰ ਇਹ ਕੁਨੈਕਸ਼ਨ ਮੁਹੱਈਆ ਕਰਵਾਉਂਦੀ ਹੈ ਜਿਸ ਵਿਚ ਚੁੱਲ੍ਹਾ, ਗੈਸ ਦੀ ਪਾਈਪਲਾਈਨ ਤੇ ਰੈਗੂਲੇਟਰ ਸ਼ਾਮਲ ਰਹਿੰਦਾ ਹੈ। ਇਸ ਦੌਰਾਨ ਤੁਹਾਡੇ ਕੋਲ ਇਹ ਆਪਸ਼ਨ ਹੁੰਦੀ ਹੈ ਕਿ ਤੁਸੀਂ ਕਿਹੜਾ-ਕਿਹੜਾ ਸਾਮਾਨ ਲੈਣਾ ਚਾਹੁੰਦੇ ਹੋ ਤੇ ਇਸ ਦੇ ਲਈ ਤੁਹਾਨੂੰ ਕਿੰਨੇ ਪੈਸੇ ਦੇਣੇ ਪੈਣਗੇ।

ਇੱਕੋ ਪਰਿਵਾਰ ‘ਚ ਦੋ ਲੋਕਾਂ ਨੂੰ ਮਿਲ ਸਕਦਾ ਹੈ ਗੈਸ ਕੁਨੈਕਸ਼ਨ -ਪਹਿਲਾਂ ਦੇ ਸਮੇਂ ਇਕ ਕੁਨੈਕਸ਼ਨ ਜਿਸ ਘਰ ਵਿਚ ਹੁੰਦਾ ਸੀ ਤਾਂ ਉਸ ਘਰ ਵਿਚ ਦੂਸਰਾ ਕੁਨੈਕਸ਼ਨ ਨਹੀਂ ਮਿਲਦਾ ਸੀ ਪਰ ਇਸ ਨੂੰ ਆਸਾਨ ਬਣਾਉਂਦੇ ਹੋਏ ਇਸ ਸਹੂਲਤ ਨੂੰ ਵੀ ਚਾਲੂ ਕਰ ਦਿੱਤਾ ਗਿਆ ਹੈ। ਇਸ ਦੇ ਅਨੁਸਾਰ ਜੇਕਰ ਪਰਿਵਾਰ ‘ਚ ਪਹਿਲਾਂ ਤੋਂ ਹੀ ਇਕ ਕੁਨੈਕਸ਼ਨ ਹੈ ਤੇ ਦੂਸਰਾ ਕੁਨੈਕਸ਼ਨ ਲੈਣਾ ਚਾਹੁੰਦੇ ਹੋ ਤਾਂ ਉਸੇ ਪਤੇ ‘ਤੇ ਪਰਿਵਾਰ ਦੇ ਦੂਸਰੇ ਮੈਂਬਰ ਨੂੰ ਦੂਸਰਾ ਕੁਨੈਕਸ਼ਨ ਆਸਾਨੀ ਨਾਲ ਮਿਲ ਜਾਵੇਗਾ। ਇਸ ਦੇ ਲਈ ਪ੍ਰਕਿਰਿਆ ਵੀ ਕਾਫੀ ਆਸਾਨ ਬਣਾ ਦਿੱਤੀ ਗਈ ਹੈ, ਤੁਹਾਨੂੰ ਆਪਣਾ ਆਧਾਰ ਕਾਰਡ ਤੇ ਕੁਨੈਕਸ਼ਨ ਦੇ ਦਸਤਾਵੇਜ਼ਾਂ ਦੀ ਕਾਪੀ ਜਮ੍ਹਾਂ ਕਰਨੀ ਪਵੇਗੀ। ਇਸ ਸਹੂਲਤ ਅਨੁਸਾਰ ਤੁਸੀਂ ਦੇਸ਼ ਦੇ ਕਿਸੇ ਵੀ ਕੋਨੇ ‘ਚ ਹੋਵੋ ਤੁਹਾਨੂੰ ਦੂਸਰਾ ਕੁਨੈਕਸ਼ਨ ਤੁਹਾਡੇ ਪਤੇ ‘ਤੇ ਮਿਲ ਸਕਦਾ ਹੈ। ਇਸ ਦੇ ਨਾਲ ਹੀ ਕੁਨੈਕਸ਼ਨ ‘ਤੇ ਸਬਸਿਡੀ ਦਾ ਲਾਭ ਵੀ ਦਿੱਤਾ ਜਾ ਰਿਹਾ ਹੈ।

ਇੱਕੋ ਪਤੇ ‘ਤੇ ਕਈ ਕੁਨੈਕਸ਼ਨ – ਲੋੜ ਅਨੁਸਾਰ ਜੇਕਰ ਤੁਹਾਡਾ ਪਰਿਵਾਰ ਵੱਡਾ ਹੈ ਤੇ ਇਕ ਕੁਨੈਕਸ਼ਨ ਨਾਲ ਤੁਹਾਡਾ ਗੁਜ਼ਾਰਾ ਨਹੀਂ ਹੁੰਦਾ ਜਾਂ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਸ ਸਹੂਲਤ ਦਾ ਲਾਭ ਤੁਸੀਂ ਵੀ ਲੈ ਸਕਦੇ ਹੋ। ਇੱਕੋ ਪਤੇ ‘ਤੇ ਤੁਸੀਂ ਆਪਣੀ ਜ਼ਰੂਰਤ ਅਨੁਸਾਰ ਕਈ ਕੁਨੈਕਸ਼ਨ ਲੈ ਸਕਦੇ ਹੋ। ਇਸ ਦਾ ਕਾਰਨ ਇਹ ਹੈ ਕਿ ਬਹੁਤ ਸਾਰੇ ਪਰਿਵਾਰ ਅਜਿਹੇ ਹਨ ਕਿ ਉਹ ਇੱਕੋ ਪਤੇ ‘ਤੇ ਤਾਂ ਰਹਿੰਦੇ ਹਨ ਪਰ ਉਨ੍ਹਾਂ ਦਾ ਪਰਿਵਾਰ ਵੱਖ-ਵੱਖ ਹੁੰਦਾ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਕਈ ਤਰ੍ਹਾਂ ਦੇ ਲਾਭ ਵੀ ਮਿਲੇ ਹਨ, ਇਸ ਦੇ ਨਾਲ ਹੀ ਆਇਲ ਮਾਰਕੀਟਿੰਗ ਕੰਪਨੀਆਂ ਵੀ ਕਈ ਤਰ੍ਹਾਂ ਦੀ ਛੋਟ ਦੇ ਰਹੀਆਂ ਹਨ। ਕੇਂਦਰ ਸਰਕਾਰ ਵੱਲੋਂ ਇਸ ਯੋਜਨਾ ‘ਤੇ ਰਿਆਇਤ ਦਿੱਤੀ ਜਾ ਰਹੀ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਦਾ ਲਾਭ ਲੈ ਸਕਣ।

ਅਪਲਾਈ ਕਰਨ ਦਾ ਤਰੀਕਾ – ਜੇਕਰ ਤੁਸੀਂ ਵੀ ਇਸ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਹਾਨੂੰ ਅਪਲਾਈ ਕਰਨਾ ਪਵੇਗਾ। ਇਸ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਇਸ ਦੀ ਅਧਿਕਾਰਤ ਵੈੱਬਸਾਈਟ pmujjwalayojana.com ‘ਤੇ ਜਾਣਾ ਪਵੇਗਾ। ਇੱਥੇ ਹੋਮ ‘ਤੇ ਡਾਊਨਲੋਡ ਫਾਰਮ ਦੀ ਆਪਸ਼ਨ ਦਿਸ ਜਾਵੇਗੀ। ਉੱਥੋਂ ਫਾਰਮ ਨੂੰ ਡਾਊਨਲੋਡ ਕਰ ਲਓ। ਇਸ ਫਾਰਮ ‘ਚ ਮੰਗੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਨਾਲ ਭਰ ਲਓ। ਜਦੋਂ ਇਹ ਫਾਰਮ ਭਰਿਆ ਜਾਵੇ ਤਾਂ ਤੁਹਾਨੂੰ ਇਕ ਓਟੀਪੀ ਜਨਰੇਟ ਕਰਨਾ ਪਵੇਗਾ। ਇਸ ਫਾਰਮ ਬਾਰੇ ਤੁਸੀਂ ਆਪਣੀ ਨਜ਼ਦੀਕੀ ਗੈਸ ਏਜੰਸੀ ‘ਚ ਜਮ੍ਹਾਂ ਕਰ ਦਿਉ ਤੇ ਨਾਲ ਹੀ ਮੰਗੇ ਗਏ ਅਹਿਮ ਦਸਤਾਵੇਜ਼ਾਂ ਦੀ ਜਾਣਕਾਰੀ ਵੀ ਦਿਉ।

Leave a Reply

Your email address will not be published.