ਹੁਣੇ ਹੁਣੇ ਲੋਕਾਂ ਦ ਦੇ ਦਿਲਾਂ ਦੀ ਧੜਕਣ ਇਸ ਮਸ਼ਹੂਰ ਬਾਲੀਵੁੱਡ ਅਦਾਕਾਰ ਦੀ ਹੋਈ ਅਚਾਨਕ ਮੌਤ ਤੇ ਹਰ ਪਾਸੇ ਛਾਇਆ ਸੋਗ

ਮਨ ਕੀ ਆਵਾਜ਼ ਪ੍ਰਤਿਗਿਆ ਵਿਚ ਠਾਕੁਰ ਸੱਜਣ ਸਿੰਘ ਦੀ ਭੂਮਿਕਾ ਨਿਭਾਉਣ ਵਾਲੇ ਬਜ਼ੁਰਗ ਅਦਾਕਾਰ ਅਨੁਪਮ ਸ਼ਿਆਮ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। ਉਹ 63 ਸਾਲਾਂ ਦੇ ਸਨ। ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਕਿਡਨੀ ਸੰਬੰਧੀ ਸਮੱਸਿਆਵਾਂ ਕਾਰਨ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਉਹ ਇੰਟੈਂਸਿਵ ਕੇਅਰ ਸੈਂਟਰ ਵਿਚ ਸੀ। ਉਨ੍ਹਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਉਨ੍ਹਾਂ ਨੇ ਮਲਟੀ ਆਰਗਨ ਫੇਲ ਹੋਣ ਕਾਰਨ 8 ਅਗਸਤ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

ਭਰਾ ਨੇ ਮੰਗੀ ਸੀ ਵਿੱਤੀ ਮਦਦ – ਪਿਛਲੇ ਸਾਲ ਖ਼ਬਰ ਆਈ ਸੀ ਕਿ ਅਨੁਪਮ ਸ਼ਿਆਮ ਨੂੰ ਬਿਮਾਰੀ ਦੇ ਕਾਰਨ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਫਿਰ ਉਨ੍ਹਾਂ ਦੇ ਭਰਾ ਨੇ ਮਾੜੀ ਵਿੱਤੀ ਹਾਲਤ ਦਾ ਹਵਾਲਾ ਦਿੰਦੇ ਹੋਏ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਸੀ। ਹਾਲਾਂਕਿ ਅਨੁਪਮ ਇਲਾਜ ਤੋਂ ਬਾਅਦ ਕੰਮ ‘ਤੇ ਪਰਤੇ, ਉਨ੍ਹਾਂ ਨੂੰ ਹਫਤੇ ‘ਚ ਤਿੰਨ ਵਾਰ ਡਾਇਲਸਿਸ ਕਰਵਾਉਣਾ ਪਿਆ।

ਅਨੁਪਮ ਦਾ ਜਨਮ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਵਿਚ ਹੋਇਆ ਸੀ – ਅਨੁਪਮ ਸ਼ਿਆਮ ਦਾ ਜਨਮ 20 ਸਤੰਬਰ 1957 ਨੂੰ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਵਿਚ ਹੋਇਆ ਸੀ। ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਪ੍ਰਤਾਪਗੜ੍ਹ ਤੋਂ ਕੀਤੀ। ਬਾਅਦ ਵਿਚ ਉਨ੍ਹਾਂ ਨੇ ਭਾਰਤੇਂਦੂ ਨਾਟਯ ਅਕੈਡਮੀ, ਲਖਨਊ ਤੋਂ ਥੀਏਟਰ ਦੀ ਪੜ੍ਹਾਈ ਕੀਤੀ। ਦਿੱਲੀ ਆਉਣ ਤੋਂ ਬਾਅਦ, ਉਹ ਸ਼੍ਰੀ ਰਾਮ ਸੈਂਟਰ ਰੰਗਮੰਡਲ ਵਿਚ ਸ਼ਾਮਲ ਹੋਏ ਅਤੇ ਫਿਰ ਉਨ੍ਹਾਂ ਦੀ ਅਦਾਕਾਰੀ ਦੇ ਹੁਨਰ ਨੂੰ ਨੈਸ਼ਨਲ ਸਕੂਲ ਆਫ਼ ਡਰਾਮਾ ਵਿਚ ਇਕ ਨਵਾਂ ਆਯਾਮ ਮਿਲਿਆ।

ਮਨ ਦੀ ਅਵਾਜ਼ ਪ੍ਰਤਿਗਿਆ ਤੋਂ ਮਿਲੀ ਸੀ ਪ੍ਰਸਿੱਧੀ – ਅਨੁਪਮ ਸ਼ਿਆਮ ਨੇ ਕਈ ਫਿਲਮਾਂ ‘ਚ ਕੰਮ ਕੀਤਾ ਸੀ, ਪਰ ਉਨ੍ਹਾਂ ਨੂੰ ਸੀਰੀਅਲ ‘ਮਨ ਕੀ ਆਵਾਜ਼ ਪ੍ਰਤਿਗਿਆ’ ਤੋਂ ਕਾਫੀ ਪ੍ਰਸਿੱਧੀ ਮਿਲੀ। ਅਨੁਪਮ ਦੀ ਪ੍ਰਸਿੱਧੀ ਅਜਿਹੀ ਸੀ ਕਿ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ, ਰੈਲੀ ਜਾਂ ਮੀਟਿੰਗ ਵਿਚ ਜਿੱਥੇ ਉਹ ਸ਼ਾਮਲ ਹੁੰਦੇ ਸੀ, ਉਥੇ ਇਕ ਸ਼ਾਨਦਾਰ ਇਕੱਠ ਹੁੰਦਾ ਸੀ। ਅਨੁਪਮ ਨੇ ‘ਅਮਰਾਵਤੀ ਕੀ ਕਥਾਏਂ’, ‘ਰਿਸ਼ਤੇ’, ‘ਕਿਉਂਕਿ…’, ‘ਜੀਨਾ ਇਸੀ ਕਾ ਨਾਮ ਹੈ’, ‘ਮਨ ਕੀ ਅਵਾਜ਼ ਪ੍ਰਤਿਗਿਆ’, ‘ਹਮਨੇ ਲੀ ਹੈ ਸ਼ਪਥ’, ‘ਡੋਲੀ ਅਰਮਾਨੋਂ ਕੀ, ਕ੍ਰਿਸ਼ਨਾ ਚਲੀ ਲੰਡਨ ਵਰਗੇ ਬਹੁਤ ਸਾਰੇ ਸੀਰੀਅਲਾਂ ਵਿਚ ਕੰਮ ਕੀਤਾ ਹੈ।

ਆਸਕਰ ਐਵਾਰਡ ਪਾਉਣ ਵਾਲੀ ਫਿਲਮ ਸਲੱਮਡੌਗ ਮਿਲੇਨਿਅਰ ਖ਼ਾਸ ਹੈ – ਉਨ੍ਹਾਂ ਨੇ ਸੰਘਰਸ਼, ਦੁਸ਼ਮਨ, ਦਿਲ ਸੇ, ਪਿਆਰ ਤੋ ਹੋਨਾ ਹੀ ਥਾ, ਪਰਜ਼ਾਨੀਆ, ਗੋਲਮਾਲ, ਨਾਇਕ: ਦਿ ਰੀਅਲ ਹੀਰੋ ਅਤੇ ਪਾਪ ਸ਼ਕਤੀ: ਦਿ ਪਾਵਰ ਵਰਗੀਆਂ ਫਿਲਮਾਂ ਵਿਚ ਵੀ ਆਪਣਾ ਨਾਮ ਬਣਾਇਆ।

Leave a Reply

Your email address will not be published. Required fields are marked *