ਪੀਐਮ ਮੋਦੀ ਕੱਲ ਨੂੰ ਇਹਨਾਂ ਲੋਕਾਂ ਨੂੰ ਦੇਣ ਜਾ ਰਹੇ ਹਨ ਬਹੁਤ ਵੱਡੀ ਖੁਸ਼ਖ਼ਬਰੀ-ਲੋਕਾਂ ਨੂੰ ਮਿਲੇਗਾ ਸੁੱਖ ਦਾ ਸਾਹ

ਬੀਪੀਐੱਲ ਤੇ ਗ਼ਰੀਬ ਪਰਿਵਾਰਾਂ ਨੂੰ ਮੁਫਤ ਐੱਲਪੀਜੀ ਗੈਸ ਕੁਨੈਕਸ਼ਨ ਵਾਲੀ ਯੋਜਨਾ ਮੁੜ ਲਾਗੂ ਹੋ ਰਹੀ ਹੈ। ਜੀ ਹਾਂ, ਸਾਲ 2016 ‘ਚ ਸ਼ੁਰੂ ਹੋਈ ਯੋਜਨਾ ਦੇ ਦੂਸਰੇ ਪੜਾਅ ਦੀ ਸ਼ੁਰੂਆਤ 10 ਅਗਸਤ ਯਾਨੀ ਕੱਲ੍ਹ ਤੋਂ ਹੋ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਮੰਗਲਵਾਰ ਦੁਪਹਿਰੇ 12.30 ਵਜੇ ਵੀਡੀਓ ਕਾਨਫਰੰਸਿੰਗ ਜ਼ਰੀਏ ਉਜਵਲਾ ਯੋਜਨਾ 2.0 (Ujjwala Yojana 2.0) ਦਾ ਆਗਾਜ਼ ਕਰਨਗੇ।

PIB ਮੁਤਾਬਕ ਪੀਐੱਮ ਮੋਦੀ (PM Modi) ਵੀਡੀਓ ਕਾਨਫਰੰਸਿੰਗ ਜ਼ਰੀਏ ਉੱਤਰ ਪ੍ਰਦੇਸ਼ ਦੇ ਮਹੋਬਾ ‘ਚ ਗ਼ਰੀਬ ਪਰਿਵਾਰਾਂ ਨੂੰ ਐੱਲਪੀਜੀ ਕੁਨੈਕਸ਼ਨ ਸੌਂਪ ਕੇ ਉਜਵਲਾ ਯੋਜਨਾ ਦੇ ਦੂਸਰੇ ਪੜਾਅ (PMUY) ਦਾ ਆਗਾਜ਼ ਕਰਨਗੇ। ਸਾਲ 2016 ‘ਚ ਸ਼ੁਰੂ ਕੀਤੇ ਗਏ ਉਜਵਲਾ ਯੋਜਨਾ 1.0 ਦੌਰਾਨ, ਗ਼ਰੀਬੀ ਰੇਖਾਂ ਤੋਂ ਹੇਠਾਂ ਜੀਵਨ ਗੁਜ਼ਾਰ ਰਹੇ ਪਰਿਵਾਰਾਂ ਦੀਆਂ 5 ਕਰੋੜ ਔਰਤ ਮੈਂਬਰਾਂ ਨੂੰ ਐੱਲਪੀਜੀ ਕੁਨੈਕਸ਼ਨ ਮੁਹੱਈਆ ਕਰਵਾਉਣ ਦਾ ਟੀਚਾ ਮਿਥਿਆ ਗਿਆ ਸੀ।

ਅਪ੍ਰੈਲ 2018 ‘ਚ ਇਸ ਯੋਜਨਾ ਦਾ ਵਿਸਥਾਰ ਕਰ ਕੇ ਇਸ ਵਿਚ 7 ਹੋਰ ਵਰਗਾਂ ਦੀਆਂ ਔਰਤ ਲਾਭਪਾਤਰੀਆਂ ਨੂੰ ਇਸ ਵਿਚ ਜੋੜਿਆ ਗਿਆ। ਇਨ੍ਹਾਂ ਵਿਚ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ, ਪੀਐੱਮ ਆਵਾਸ ਯੋਜਨਾ-PMAY, AAY, ਬੇਹੱਦ ਪੱਛੜਿਆ ਵਰਗ, ਚਾਹ ਦੇ ਬਾਗ, ਬਨਵਾਸੀ, ਟਾਪੂ ਸਮੂਹ ਦੀਆਂ ਔਰਤਾਂ ਸ਼ਾਮਲ ਸਨ। ਉਦੋਂ ਐੱਲਪੀਜੀ ਕੁਨੈਕਸ਼ਨ ਦੇ 5 ਕਰੋੜ ਦੇ ਟੀਚੇ ਨੂੰ ਵਧਾ ਕੇ 8 ਕਰੋੜ ਕਰ ਦਿੱਤਾ ਗਿਆ। ਨਿਰਧਾਰਤ ਮਿਆਦ ਤੋਂ 7 ਮਹੀਨੇ ਪਹਿਲਾਂ ਹੀ ਟੀਚਾ ਹਾਸਲ ਕਰ ਲਿਆ ਗਿਆ।

ਵਿੱਤੀ ਵਰ੍ਹੇ 2021-22 ਦੇ ਕੇਂਦਰੀ ਬਜਟ ‘ਚ ਪੀਐੱਮਯੂਵਾਈ ਯੋਜਨਾ ਤਹਿਤ ਇਕ ਕਰੋੜ ਵਾਧੂ ਐੱਲਪੀਜੀ ਕੁਨੈਕਸ਼ਨ ਦੀ ਵਿਵਸਥਾ ਕੀਤੀ ਗਈ ਹੈ। ਇਨ੍ਹਾਂ ਇਕ ਕਰੋੜ ਵਾਧੂ ਪੀਐੱਮਯੂਵਾਈ ਕੁਨੈਕਸ਼ਨ (ਉਜਵਲਾ 2.0 ਤਹਿਤ) ਦਾ ਉਦੇਸ਼ ਘੱਟ ਆਮਦਨੀ ਵਾਲੇ ਉਨ੍ਹਾਂ ਪਰਿਵਾਰਾਂ ਨੂੰ ਜਮ੍ਹਾਂ-ਮੁਕਤ ਐੱਲਪੀਜੀ ਕੁਨੈਕਸ਼ਨ ਮੁਹੱਈਆ ਕਰਵਾਉਣਾ ਹੈ ਜਿਨ੍ਹਾਂ ਨੂੰ PMUY ਦੇ ਪਹਿਲੇ ਪੜਾਅ ‘ਚ ਸ਼ਾਮਲ ਨਹੀਂ ਕੀਤਾ ਜਾ ਸਕਿਆ ਸੀ।

ਉਜਵਲਾ 2.0 ਤਹਿਤ ਲਾਭਪਾਤਰੀਆਂ ਨੂੰ ਜਮ੍ਹਾਂ ਮੁਕਤ ਐੱਲਪੀਜੀ ਕੁਨੈਕਸ਼ਨ ਦੇ ਨਾਲ-ਨਾਲ ਹਾਟਪਲੇਟ ਤੇ ਪਹਿਲਾ ਰਿਫਿਲ ਯਾਨੀ 14.2 ਕਿੱਲੋਗ੍ਰਾਮ ਗੈਸ ਸਿਲੰਡਰ ਮੁਫ਼ਤ ਦਿੱਤਾ ਜਾਵੇਗਾ। ਗੈਸ ਕੁਨੈਕਸ਼ਨ ਦੀ ਪ੍ਰਕਿਰਿਆ ਲਈ ਘੱਟ ਤੋਂ ਘੱਟ ਕਾਗਜ਼ੀ ਕਾਰਵਾਈ ਦੀ ਲੋੜ ਪਵੇਗੀ। ਇਸ ਵਿਚ ਪਰਵਾਸੀਆਂ ਨੂੰ ਰਾਸ਼ਨ ਕਾਰਡ ਜਾਂ ਰਿਹਾਇਸ਼ੀ ਪ੍ਰਮਾਣ ਪੱਤਰ ਜਮ੍ਹਾਂ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ‘ਪਰਿਵਾਰਕ ਐਲਾਨ’ ਤੇ ‘ਰਿਹਾਇਸ਼ ਪ੍ਰਮਾਣ ਪੱਤਰ’ ਦੋਵਾਂ ਲਈ ਐਫੀਡੇਟਿਵ ਯਾਨੀ ਸੈਲਫ-ਡੈਕਲਾਰੇਸ਼ਨ ਪੱਤਰ ਹੀ ਕਾਫੀ ਹੋਵੇਗਾ।

Leave a Reply

Your email address will not be published. Required fields are marked *