ਸਾਵਧਾਨ : ਕਿਸੇ ਸਮੇਂ ਵੀ ਖੋਲ੍ਹੇ ਜਾ ਸਕਦੇ ਹਨ ਇਥੋਂ ਫਲੱਡ ਗੇਟ,ਜਾਰੀ ਹੋਇਆ ਇਹ ਵੱਡਾ ਅਲਰਟ

ਪੰਜਾਬ ਵਿੱਚ ਇਹਨੀ ਦਿਨੀ ਮੌਨਸੂਨ ਦੇ ਆਉਣ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਉਥੇ ਹੀ ਹੋਣ ਵਾਲੀ ਇਸ ਬਰਸਾਤ ਦੇ ਕਾਰਨ ਕਈ ਜਗ੍ਹਾ ਤੇ ਭਾਰੀ ਨੁਕਸਾਨ ਹੋਣ ਦੀਆਂ ਖ਼ਬਰਾਂ ਵੀ ਪ੍ਰਾਪਤ ਹੋਈਆਂ ਹਨ। ਪਿਛਲੇ ਕੁਝ ਦਿਨਾਂ ਤੋਂ ਹਿਮਾਚਲ ਵਿੱਚ ਵੀ ਹੋਣ ਵਾਲੀ ਬਰਸਾਤ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਨਾਲ ਕਈ ਹਾਦਸੇ ਵਾਪਰ ਰਹੇ ਹਨ।

ਜਿਸ ਦਾ ਅਸਰ ਪੰਜਾਬ ਵਿੱਚ ਵੀ ਵੇਖਿਆ ਜਾ ਰਿਹਾ ਹੈ। ਜਿੱਥੇ ਪਾਣੀ ਦਾ ਪੱਧਰ ਦਰਿਆਵਾਂ ਤੇ ਨਦੀਆਂ ਵਿੱਚ ਪਹਿਲਾਂ ਦੇ ਮੁਕਾਬਲੇ ਵਧੇਰੇ ਵਧ ਗਿਆ ਹੈ। ਉਥੇ ਹੀ ਪੰਜਾਬ ਵਿੱਚ ਹੋਣ ਵਾਲੀ ਵਧੇਰੇ ਬਰਸਾਤ ਕਾਰਨ ਵੀ ਚਿੰਤਾ ਵਧ ਰਹੀ ਹੈ।ਹੁਣ ਫਲੱਡ ਗੇਟ ਖੋਲਣ ਬਾਰੇ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇਹ ਐਲਾਨ ਕਰ ਦਿੱਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਵਧੇਰੇ ਮੀਂਹ ਪੈਣ ਦੇ ਕਾਰਨ ਚੰਡੀਗੜ੍ਹ ਵਿੱਚ ਸੁਖਨਾ ਝੀਲ ਦਾ ਪਾਣੀ ਖਤਰੇ ਦੇ ਨਿਸ਼ਾਨ ਤੱਕ ਵਹਿ ਰਿਹਾ ਹੈ। ਚੰਡੀਗੜ੍ਹ ਵਿੱਚ ਐਤਵਾਰ ਨੂੰ ਹੋਈ ਭਾਰੀ ਬਰਸਾਤ ਦੇ ਕਾਰਨ ਝੀਲ ਦੇ ਪਾਣੀ ਦਾ ਪੱਧਰ ਇਕ ਫੁੱਟ ਤੱਕ ਹੋਰ ਵਧ ਗਿਆ ਹੈ। ਜਿਸ ਬਾਰੇ ਪੰਜਾਬ ਵਿੱਚ ਪਹਿਲਾਂ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਸੀ। ਸੁਖਨਾ ਝੀਲ ਦੇ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਫਲੱਡ ਗੇਟ ਖੋਲੇ ਜਾ ਰਹੇ ਹਨ।

ਜਿਸ ਬਾਰੇ ਸੁਖਨਾ ਚੋਅ ਰਾਹੀਂ ਘੱਗਰ ਨਦੀ ਤੱਕ ਪਾਣੀ ਪਹੁੰਚ ਜਾਵੇਗਾ। ਇਸ ਲਈ ਨਾਲ ਲੱਗਦੇ ਸਾਰੇ ਇਲਾਕਿਆਂ ਵਿੱਚ ਪਹਿਲਾਂ ਹੀ ਅਲਰਟ ਜਾਰੀ ਕੀਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਵੀ ਫਲੱਡ ਗੇਟ ਖੋਲੇ ਜਾਣ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸੋਮਵਾਰ ਨੂੰ ਸਵੇਰੇ 9 ਵਜੇ ਇਕ ਵਾਰ ਫਿਰ ਫਲੱਡ ਗੇਟ ਖੋਲਣ ਲਈ ਅਲਰਟ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਆਖਿਆ ਗਿਆ ਸੀ ਕਿ 11 ਵਜੇ ਤੱਕ ਫਲੱਡ ਗੇਟ ਖੋਲ੍ਹੇ ਜਾ ਸਕਦੇ ਹਨ।

ਝੀਲ ਤੋਂ ਕਿਸੇ ਸਮੇਂ ਵੀ ਸੁਖਨਾ ਚੋਅ ਵਿੱਚ ਪਾਣੀ ਛੱਡਿਆ ਜਾ ਸਕਦਾ ਹੈ। ਸੁਖਨਾ ਝੀਲ ਵਿੱਚ ਪਾਣੀ ਦੇ ਵਧੇਰੇ ਪੱਧਰ ਨੂੰ ਦੇਖਦੇ ਹੋਏ ਸੋਮਵਾਰ ਸਵੇਰੇ 3 ਵਜੇ ਦੇ ਕਰੀਬ ਪਾਣੀ ਛੱਡਣ ਦਾ ਐਲਾਨ ਕੀਤਾ ਗਿਆ ਸੀ ਪਰ ਅਜੇ ਤੱਕ ਫਲਡ ਗੇਟ ਨਹੀਂ ਖੋਲੇ ਗਏ ਹਨ। ਸੁਖਨਾ ਝੀਲ ਵਿੱਚ ਇਸ ਸਮੇਂ ਪਾਣੀ ਦਾ ਪੱਧਰ 1162.6 ਫੁਟ ਹੋ ਗਿਆ ਹੈ। ਅਗਰ 0.4 ਭਾਵ ਅੱਧਾ ਫੁੱਟ ਪਾਣੀ ਹੋਰ ਵਧ ਜਾਂਦਾ ਹੈ ਤਾਂ ਫਲੱਡ ਗੇਟ ਖੋਲ੍ਹ ਦਿੱਤੇ ਜਾਣਗੇ।

Leave a Reply

Your email address will not be published. Required fields are marked *