ਪਤੀ ਰਾਜ ਕੁੰਦਰਾ ਬਾਅਦ ਹੁਣ ਸ਼ਿਲਪਾ ਸ਼ੈਟੀ ਬਾਰੇ ਆਈ ਮਾੜੀ ਖਬਰ-ਕਰਦੀ ਸੀ ਇਹ ਕੰਮ

ਫਿਲਮ ਅਦਾਕਾਰ ਸ਼ਿਲਪਾ ਸ਼ੈੱਟੀ (Shilpa Shetty) ‘ਤੇ ਕਰੋੜਾਂ ਦੀ ਠੱਗੀ ਮਾਮਲੇ ‘ਚ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਪਤੀ ਰਾਜ ਕੁੰਦਰਾ ਅਸ਼ਲੀਲ ਫਿਲਮਾਂ ਦੇ ਨਿਰਮਾਣ ਤੇ ਪ੍ਰੋਤਸਾਹਣ ਦੇ ਮਾਮਲੇ ‘ਚ ਜੇਲ੍ਹ ‘ਚ ਬੰਦ ਹੈ ਜਦਕਿ ਸ਼ਿਲਪਾ ਸ਼ੈੱਟੀ ਤੇ ਉਨ੍ਹਾਂ ਦੀ ਮਾਂ ਸੁਨੰਦਾ ਖਿਲਾਫ਼ ਲਖਨਊ ‘ਚ ਕਰੋੜਾਂ ਦੀ ਠੱਗੀ ਦੇ ਮਾਮਲੇ ‘ਚ ਕੇਸ ਦਰਜ ਕੀਤਾ ਗਿਆ ਹੈ। ਲਖਨਊ ਤੋਂ ਪੁਲਿਸ ਦੀ ਟੀਮ ਮੁੰਬਈ ਰਵਾਨਾ ਹੋ ਰਹੀ ਹੈ ਜਿੱਥੇ ਸ਼ਿਲਪਾ ਸ਼ੈੱਟੀ ਤੇ ਉਨ੍ਹਾਂ ਦੀ ਮਾਂ ਸੁਨੰਦਾ ਤੋਂ ਪੁੱਛਗਿੱਛ ਕਰੇਗੀ।

ਫਿਲਮ ਅਦਾਕਾਰਾ ਸ਼ਿਲਪਾ ਸ਼ੈੱਟੀ ਤੇ ਉਨ੍ਹਾਂ ਦੀ ਮਾਂ ਸੁਨੰਦਾ ‘ਤੇ ਠੱਗੀ ਦਾ ਦੋਸ਼ ਲਗਾ ਕੇ ਲਖਨਊ ਦੇ ਵਪਾਰੀ ਨੇ ਕੇਸ ਦਰਜ ਕਰਵਾਇਆ ਹੈ। ਲਖਨਊ ਦੇ ਹਜ਼ਰਤਗੰਜ ਤੇ ਗੋਮਤੀਨਗਰ ਦੇ ਵਿਭੂਤੀ ਖੰਡ ਥਾਣੇ ‘ਚ ਕੇਸ ਦਰਜ ਹੈ। ਇਸੇ ਤਹਿਤ ਲਖਨਊ ਦੀ ਪੁਲਿਸ ਟੀਮ ਸੋਮਵਾਰ ਨੂੰ ਮੁੰਬਈ ਰਵਾਨਾ ਹੋਈ। ਲਖਨਊ ਪੁਲਿਸ ਦੀ ਟੀਮ ਇਸ ਕਰੋੜਾਂ ਦੀ ਠੱਗੀ ਮਾਮਲੇ ‘ਚ ਸ਼ਿਲਪਾ ਸ਼ੈੱਟੀ ਤੇ ਉਨ੍ਹਾਂ ਦੀ ਮਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਕਰੇਗੀ।

ਸ਼ਿਲਪਾ ਸ਼ੈੱਟੀ ਫਿਲਮਾਂ ਤੇ ਐਡ ਫਿਲਮਾਂ ‘ਚ ਅਦਾਕਾਰੀ ਕਰਨ ਸਮੇਤ ਕਈ ਕਾਰੋਬਾਰ ਵੀ ਚਲਾਉਂਦੀ ਹੈ। ਸ਼ਿਲਪਾ ਸ਼ੈੱਟੀ ਆਇਓਸਿਸ ਵੈੱਲਨੈੱਸ ਸੈਂਟਰ (IOSIS Wellness Center) ਨਾਂ ਨਾਲ ਇਕ ਫਿਟਨੈੱਸ ਚੇਨ ਚਲਾੁਂਦੀ ਹੈ। ਇਸ ਕਿਪੰਨੀ ਦੀ ਚੇਅਰਪਰਸਨ ਸ਼ਿਲਪਾ ਸ਼ੈੱਟੀ ਤੇ ਉਸ ਦੀ ਮਾਂ ਸੁਨੰਦਾ ਡਾਇਰੈਕਟਰ ਹੈ।

ਦੇਸ਼ ਭਰ ਵਿਚ ਲੋਕਾਂ ਤੋਂ ਵੈਲਨੈੱਸ ਸੈਂਟਰ ਦੀ ਬ੍ਰਾਂਚ ਕੋਲ੍ਹਣ ਦੇ ਨਾਂ ‘ਤੇ ਸ਼ਿਲਪਾ ਸ਼ੈੱਟੀ ਤੇ ਉਨ੍ਹਾਂ ਦੀ ਮਾਂ ਸੁਨੰਦਾ ਫਿਕਸ ਡਿਪਾਜ਼ਟ ਕਰਵਾ ਰਹੀਆਂ ਹਨ। ਇਸੇ ਲੜੀ ‘ਚ ਲਖਨਊ ਦੇ ਵੀ ਦੋ ਲੋਕਾਂ ਤੋਂ ਕਈ ਕਰੋੜ ਰੁਪਏ ਲਿਆ ਗਿਆ ਹੈ। ਲਖਨਊ ਪੁਲਿਸ ਨੇ ਦੋਵਾਂ ਹੀ ਮਾਮਲਿਆਂ ‘ਚ ਜਾਂਚ ਤੇਜ਼ ਕਰ ਦਿੱਤੀ ਹੈ।

ਲਖਨੂ ਪੁਲਿਸ ਦੀ ਟੀਮ ਮੰਗਲਵਾਰ ਸ਼ਾਮ ਨੂੰ ਮੁੰਬਈ ਪਹੁੰਚੇਗੀ। ਪੁਲਿਸ ਦੀਆਂ ਟੀਮਾਂ ਸ਼ਿਲਪਾ ਸ਼ੈੱਟੀ ਤੇ ਉਨ੍ਹਾਂ ਦੀ ਮਾਂ ਸੁਨੰਦਾ ਤੋਂ ਪੁੱਛਗਿੱਛ ਕਰਨਗੇ।ਜੇਕਰ ਇਸ ਮਾਮਲੇ ‘ਚ ਦੋਵਾਂ ਦੀ ਭੂਮਿਕਾ ਪਾਈ ਜਾਂਦੀ ਹੈ ਤਾਂ ਗ੍ਰਿਫ਼ਤਾਰੀ ਵੀ ਸੰਭਵ ਹੈ।

Leave a Reply

Your email address will not be published.