ਗੈਸ ਸਿਲੰਡਰ ਦੀਆਂ ਕੀਮਤਾਂ ਤੋਂ ਲੈ ਕੇ ਏਨੀਂ ਤਰੀਕ ਨੂੰ ਬਦਲਣ ਜਾ ਰਹੀਆਂ ਹਨ ਇਹ ਚੀਜ਼ਾਂ-ਦੇਖੋ ਪੂਰੀ ਖ਼ਬਰ

ਸਾਲ 2021 ਦਾ ਤੀਜਾ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ। ਹਰ ਮਹੀਨੇ ਦੀ ਪਹਿਲੀ ਤਾਰੀਕ ਨੂੰ ਕੁਝ ਬਦਲਾਅ ਹੁੰਦੇ ਹਨ, ਜਿਨ੍ਹਾਂ ਦਾ ਸਬੰਧ ਦੇਸ਼ ਦੇ ਹਰ ਆਮ ਤੇ ਖ਼ਾਸ ਨਾਲ ਹੁੰਦਾ ਹੈ। 1 ਮਾਰਚ 2021 ਤੋਂ ਵੀ ਅਜਿਹਾ ਹੋਣ ਜਾ ਰਿਹਾ ਹੈ। ਸਰਕਾਰੀ ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਕ ਨੂੰ ਰਸੋਈ ਗੈਸ ਦੀਆਂ ਕੀਮਤਾਂ ਦੀ ਸਮੀਖਿਆ ਕਰਦੀ ਹੈ।

ਹਾਲ ਦੇ ਦਿਨਾਂ ‘ਚ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ‘ਚ ਹੋਏ ਵਾਧੇ ਤੋਂ ਬਾਅਦ ਸਾਰਿਆਂ ਦੀਆਂ ਨਜ਼ਰ 1 ਮਾਰਚ ‘ਤੇ ਟਿਕੀਆਂ ਹਨ। ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਤੇਲ ਕੰਪਨੀਆ ਮਹਿੰਗਾਈ ਦਾ ਬੋਝ ਵਧਾਵੇਗੀ ਤੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦੇ ਸਕਦੀ ਹੈ। ਇਸੇ ਤਰ੍ਹਾਂ ਹਰ ਦਿਨ ਸਵੇਰੇ 6 ਵਜੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੀਆਂ ਸਮੀਖਿਆ ਹੁੰਦੀ ਹੈ। ਹਾਲ ਦੇ ਦਿਨਾਂ ‘ਚ ਇਨ੍ਹਾਂ ਦੀਆਂ ਕੀਮਤ ‘ਚ ਹੋਏ ਵਾਧੇ ਤੋਂ ਬਾਅਦ ਦੇਸ਼ਭਰ ‘ਚ ਹਾਹਾਕਾਰ ਮਚਾ ਹੈ। ਜਾਣੋ ਇਸ ਦੇ ਬਾਰੇ –

SBI ਗਾਹਕਾਂ ਲਈ ਕੇਵਾਈਸੀ ਜ਼ਰੂਰੀ : 1 ਮਾਰਚ ਤੋਂ ਐੱਸਬੀਆਈ ਦੇ ਗਾਹਕਾਂ ਨੂੰ ਆਪਣੇ ਕੇਵਾਈਸੀ ਕਰਵਾਉਣੀ ਜ਼ਰੂਰੀ ਹੋਵੇਗੀ। ਜੋ ਗਾਹਕ ਇਹ ਕੰਮ ਨਹੀਂ ਕਰਨਗੇ, ਉਨ੍ਹਾਂ ਦੇ ਖ਼ਾਤਿਆਂ ‘ਚ ਸਬਸਿਡੀ ਵਰਗੀ ਸਰਕਾਰੀ ਯੋਜਨਾਵਾਂ ਦੀ ਰਾਸ਼ੀ ਜਮਾਂ ਨਹੀਂ ਹੋ ਪਾਵੇਗੀ। ਇਸ ਬਾਰੇ ‘ਚ ਦੇਸ਼ ਦੇ ਸਭ ਤੋਂ ਵੱਡੇ ਇਸ ਬੈਂਕ ਨੇ ਪਹਿਲਾਂ ਹੀ ਆਦੇਸ਼ ਜਾਰੀ ਕਰ ਦਿੱਤਾ ਹੈ।

ਇਸ ਬੈਂਕ ਦੇ ਏਟੀਐੱਮ ‘ਚ 2000 ਰੁਪਏ ਦਾ ਨੋਟ ਨਹੀਂ : 1 ਮਾਰਚ ਤੋਂ ਇੰਡੀਅਨ ਬੈਂਕ ਦੇ ਏਟੀਐੱਮ ਤੋਂ 2000 ਰੁਪਏ ਦੇ ਨੋਟ ਨਹੀਂ ਨਿਕਲਣਗੇ। ਹਾਲਾਂਕਿ ਬੈਂਕ ਕਾਊਂਟਰ ਤੋਂ ਨੋਟ ਹਾਸਲ ਕਰ ਸਕਦੇ ਹੋ। ਇੰਡੀਅਨ ਬੈਂਕ ਨੇ ਕਿਹਾ, ਏਟੀਐੱਮ ਤੋਂ ਕੈਸ਼ ਕੱਢਣ ਤੋਂ ਬਾਅਦ ਗਾਹਕ 2000 ਰੁਪਏ ਦੇ ਨੋਟਾਂ ਦੇ ਬਦਲੇ ਛੋਟੇ ਨੋਟ ਲਈ ਬੈਂਕ ਬ੍ਰਾਂਚਾਂ ‘ਚ ਆਉਂਦੇ ਹਨ। ਇਸ ਤੋਂ ਬਚਣ ਲਈ ਅਸੀਂ ਏਟੀਐੱਮ ‘ਚ ਤਤਕਾਲ ਪ੍ਰਭਾਵ ਤੋਂ 2,000 ਰੁਪਏ ਮੂਲਵਰਗ ਦੇ ਨੋਟਾਂ ਦੀ ਲੋਡਿੰਗ ਨੂੰ ਰੋਕਣ ਦਾ ਫ਼ੈਸਲਾ ਕੀਤਾ ਹੈ।


ਟੋਲ ਪਲਾਜ਼ਾ ‘ਤੇ ਮੁਫ਼ਤ ਫਾਸਟੈਗ ਨਹੀਂ : ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਨੇ ਕਿਹਾ ਕਿ 1 ਮਾਰਚ ਤੋਂ ਗਾਹਕਾਂ ਨੂੰ ਟੋਲ ਪਲਾਜ਼ਾ ਤੋਂ FASTag ਖਰੀਦਣ ਲਈ 100 ਰੁਪਏ ਦੇਣ ਹੋਣਗੇ। ਦਰਅਸਲ, ਫਾਸਟੈਗ ਨੂੰ ਵਧਾਵਾ ਦੇਣ ਲਈ NHAI ਵੱਲੋਂ ਹੁਣ ਤਕ ਟੋਲ ਪਲਾਜ਼ਾ ‘ਤੇ ਫ੍ਰੀ FASTag ਦਿੱਤਾ ਜਾ ਰਿਹਾ ਸੀ।

Leave a Reply

Your email address will not be published.