ਹੁਣੇ ਹੁਣੇ ਮਹਿੰਗਾਈ ਭੱਤੇ ਬਾਰੇ ਆਈ ਵੱਡੀ ਖਬਰ-ਇਹਨਾਂ ਲੋਕਾਂ ਨੂੰ ਲੱਗੇਗਾ ਵੱਡਾ ਝੱਟਕਾ

1 ਕਰੋੜ ਤੋਂ ਜ਼ਿਆਦਾ ਕੇਂਦਰੀ ਮੁਲਾਜ਼ਮਾਂ ਤੇ Pensioner ਦੀ ਵੱਡੀ ਖ਼ਬਰ ਹੈ। ਮਹਿੰਗਾਈ ਭੱਤਾ ਵਧਣ ਤੋਂ ਬਾਅਦ ਦੇਸ਼ਭਰ ਦੇ ਸਰਕਾਰੀ ਮੁਲਾਜ਼ਮਾਂ ਨੂੰ ਉਮੀਦ ਸੀ ਕਿ ਉਨ੍ਹਾਂ ਨੂੰ ਮਹਿੰਗਾਈ ਭੱਤੇ ਦਾ ਡੇਢ ਸਾਲ ਦਾ Arrear ਵੀ ਮਿਲ ਜਾਵੇਗਾ। ਹਾਲਾਂਕਿ ਇਸ ਸਵਾਲ ’ਤੇ ਸਰਕਾਰ ਦਾ ਕੁਝ ਹੋਰ ਵੀ ਕਹਿਣਾ ਹੈ ਕਿ ਸਰਕਾਰ ਨੇ Rajyasabha ’ਚ ਕਿਹਾ ਹੈ ਕਿ ਜਨਵਰੀ 2020 ਤੋਂ 30 ਜੂਨ 2021 ਤਕ ਦੀ ਮਿਆਦ ਲਈ ਕੋਈ ਬਕਾਇਆ ਪੇਮੈਂਟ ਨਹੀਂ ਕੀਤੀ ਜਾਵੇਗੀ। ਜੇ ਇਸ ਤਰ੍ਹਾਂ ਹੁੰਦਾ ਹੈ ਤਾਂ ਮੁਲਾਜ਼ਮਾਂ ਦਾ ਵੱਡਾ ਨੁਕਸਾਨ ਹੋਵੇਗਾ।

ਕੀ ਹੈ ਕਹਿਣਾ – ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਮਹਿੰਗਾਈ ਭੱਤਾ ਤੇ ਮਹਿੰਗਾਈ ਰਾਹਤ ਨੂੰ ਰੋਕਣ ਦਾ ਫੈਸਲਾ ਕੋਵਿਡ-19 ਦੇ ਕਾਰਨ ਲਿਆ ਗਿਆ ਸੀ ਤਾਂਕਿ ਸਰਕਾਰੀ ਵਿੱਤੀ ਸਰੋਤਾਂ ’ਤੇ ਦਬਾਅ ਘੱਟ ਹੋ ਸਕੇ। ਉਨ੍ਹਾਂ ਨੇ ਦੱਸਿਆ ਕਿ ਕੋਵਿਡ-19 ਮਹਾਮਾਰੀ ਨੂੰ ਦੇਖਦੇ ਹੋਏ ਵੱਖ-ਵੱਖ ਸੰਭਾਵਿਤ ਤਰੀਕਿਆਂ ਨਾਲ ਸਰੋਤਾਂ ਦੀ ਲਾਮਬੰਦੀ ਜ਼ਰੂਰੀ ਸੀ, ਜਿਸ ’ਚ 01.04.2020 ਤੋਂ 31.3.2021 ਤਕ 12 ਮਹੀਨੇ ਦੀ ਮਿਆਦ ਲਈ ਸੰਸਦ ਮੈਂਬਰਾਂ ਦੀ ਤਨਖ਼ਾਹ ’ਚ 30 ਫੀਸਦੀ ਦੀ ਕਮੀ ਕਰਨਾ ਵੀ ਸ਼ਾਮਲ ਸੀ।

ਸੰਸਦਾਂ ਦੀ ਵੀ ਸੈਲਰੀ ਕਟੀ – ਸੀਤਾਰਮਨ ਨੇ ਕਿਹਾ ਹੈ ਕਿ ਕੇਂਦਰੀ ਮੰਤਰੀਆਂ ਦੀ ਤਨਖ਼ਾਹ ਸੰਸਦ ਮੈਂਬਰਾਂ ਦੀ ਤਨਖਾਹ, ਭੱਤੇ ਤੇ ਪੈਨਸ਼ਨ ਐਕਟ 1954 ਦੀ ਧਾਰਾ 3 ’ਚ ਨਿਰਧਾਰਿਤ ਦਰ ’ਤੇ ਹੈ। ਸੰਸਦ ਮੈਬਰਾਂ ਦੀ ਤਨਖ਼ਾਹ ’ਚ 30 ਫੀਸਦੀ ਦੀ ਕਮੀ ਕੀਤੀ ਗਈ ਕੇਂਦਰੀ ਮੰਤਰੀਆਂ ਦੀ ਤਨਖਾਹ ਵੀ 30 ਫੀਸਦੀ ਘੱਟ ਕਰ ਦਿੱਤੀ ਗਈ ਸੀ।

ਮਹਿੰਗਾਈ ਭੱਤਾ ਵਧਾਇਆ – ਉਨ੍ਹਾਂ ਨੇ ਦੱਸਿਆ ਕਿ ਸਰਕਾਰ ਨੇ ਕੇਂਦਰ ਸਰਕਾਰ ਦੇ 01 ਜੁਲਾਈ 2021 ਤੋਂ ਮਹਿੰਗਾਈ ਭੱਤੇ, ਮਹਿੰਗਾਈ ਰਾਹਤ ਦੀਆਂ ਕਿਸ਼ਤਾਂ ਜਾਰੀ ਕਰ ਦਿੱਤੀਆਂ ਹਨ, 01.01.2020, 01.07.2020 ਤੇ 01.01.2021 ਸੀ। ਕੇਂਦਰ ਸਰਕਾਰ ਦੇ ਮੁਲਾਜ਼ਮਾਂ, ਪੈਨਸ਼ਨਰ ਨੂੰ ਜੁਲਾਈ, 2021 ਤੋਂ 28 ਫੀਸਦੀ ਦੀ ਦਰ ’ਤੇ ਮਹਿੰਗਾਈ ਭੱਤਾ, ਮਹਿੰਗਾਈ ਰਾਹਤ ਮਿਲੇਗੀ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published.