ਪੰਜਾਬ ਪੁਲਸ ਨੇ ਸਿਪਾਹੀ ਬਣਨ ਦਾ ਸੁਫ਼ਨਾ ਦੇਖ ਰਹੇ ਬੇਰੁਜ਼ਗਾਰ ਨੌਜਵਾਨਾਂ ਲਈ ਭਰਤੀਆਂ ਕੱਢੀਆਂ ਹਨ। ਇਹ ਭਰਤੀਆਂ ਜ਼ਿਲ੍ਹਾ ਪੁਲਸ ਕੈਡਰ ਅਤੇ ਆਰਮਡ ਪੁਲਸ ਕੈਡਰ ‘ਚ ਕੁੱਲ 4258 ਅਹੁਦਿਆਂ ‘ਤੇ ਨਿਕਲੀਆਂ ਹਨ।
ਅਹੁਦੇ ਅਤੇ ਗਿਣਤੀ
ਜ਼ਿਲ੍ਹਾ ਪੁਲਸ ਕੈਡਰ ‘ਚ 2015
ਆਰਮਡ ਪੁਲਸ ਕੈਡਰ ‘ਚ 2343 ਅਹੁਦੇ
ਕੁੱਲ- 4358 ਅਹੁਦੇ
ਉਮਰ
ਉਮੀਦਵਾਰ ਦੀ ਉਮਰ 18 ਤੋਂ 28 ਸਾਲ ਤੈਅ ਕੀਤੀ ਗਈਹੈ।
ਸਿੱਖਿਆ ਯੋਗਤਾ
ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਹੋਣਾ ਜ਼ਰੂਰੀ ਹੈ।
ਆਖ਼ਰੀ ਤਾਰੀਖ਼
ਉਮੀਦਵਾਰ 15 ਅਗਸਤ 2021 ਤੱਕ ਅਪਲਾਈ ਕਰ ਸਕਦੇ ਹਨ।
ਚੋਣ ਪ੍ਰਕਿਰਿਆ
ਅਪਲਾਈ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਐਪਲੀਕੇਸ਼ਨ ਫਾਰਮ ਅਤੇ ਓ.ਐੱਮ.ਆਰ. ਸ਼ੀਟ ‘ਤੇ ਆਫ਼ਲਾਈਨ ਲਿਖਤੀ ਪ੍ਰੀਖਿਆ ਦਾ ਆਯੋਜਨ ਹੋਵੇਗਾ। ਇਸ ਤੋਂ ਬਾਅਦ ਉਮੀਦਵਾਰਾਂ ਨੂੰ ਸਰੀਰਕ ਮਾਪਤੌਲ (ਪੀ.ਐੱਮ.ਟੀ) ਅਤੇ ਸਰੀਰਕ ਕੁਸ਼ਲਤਾ ਟੈਸਟ (ਪੀ.ਐੱਸ.ਟੀ.) ਲਈ ਬੁਲਾਇਆ ਜਾਵੇਗਾ। ਸਾਰੀਆਂ ਪ੍ਰੀਖਿਆਵਾਂ ‘ਚ ਬਣੀ ਮੈਰਿਟ ਲਿਸਟ ਅਨੁਸਾਰ, ਉਮੀਦਵਾਰ ਦੀ ਚੋਣ ਸੰਬੰਧਤ ਕੈਡਰ ਲਈ ਕੀਤੀ ਜਾਵੇਗੀ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |