ਸੱਪਾਂ ‘ਚ ਬੈਠਕੇ ਰੋਟੀ ਪਕਾਉਂਦੀ ਹੈ ਆਹ ਬੇਬੇ ,ਦੇਖੋ ਮੀਂਹ ਪੈਣ ਤੇ ਕਿਵੇਂ ਇਸ ਘਰੇ ਫੁਕਾਰੇ ਮਾਰਦੇ ਨੇ ਸੱਪ

ਦੇਖਿਆ ਜਾਂਦਾ ਹੈ ਕਿ ਕਈ ਲੋਕਾਂ ਨੂੰ ਗਰੀਬੀ ਦਾ ਤਾਂ ਸਾਹਮਣੇ ਕਰਨਾ ਪੈਂਦਾ ਹੀ ਤੇ ਗਰੀਬੀ ਦੇ ਨਾਲ ਨਾਲ ਸੱਪਾਂ ਦਾ ਸਾਹਮਣੇ ਕਰਨਾ ਪਵੇ ਇਹ ਗੱਲ ਕਾਫੀ ਹੈਰਾਨ ਕਰ ਦਿੰਦੀ ਹੈ ਤੇ ਅੱਜ ਅਸੀਂ ਤੁਹਾਨੂੰ 75 ਸਾਲਾਂ ਬਜ਼ੁਰਗ ਵਿਧਵਾ ਮਾਤਾ ਦੀ ਕਹਾਣੀ ਦੱਸਣ ਜਾ ਰਹੇ ਹਾਂ ਜੋ ਕਿ ਨਵਾਂ ਸ਼ਹਿਰ ਦੇ ਪਿੰਡ ਸੱਲ ਕਲਾਂ ਵਿਚ ਰਹਿੰਦੀ ਹੈ ਤੇ ਜਿਸਦਾ ਗਰੀਬੀ ਦੇ ਕਾਰਨ ਜੀਣਾ ਹਰਾਮ ਹੋ ਗਿਆ ਹੈ |

ਇਹ ਬਜ਼ੁਰਗ ਮਾਤਾ ਖੇਤਾਂ ਵਿਚ ਬਣੇ ਕੱਚੇ ਘਰ ਵਿਚ ਰਹਿੰਦੀ ਹੈ ਤੇ ਇਸ ਕੱਚੇ ਘਰ ਵਿਚ ਖੇਤਾਂ ਵਿਚੋਂ ਆ ਕੇ ਕਾਲੇ ਨਾਗ ਮਾਤਾ ਨੂੰ ਤੰਗ ਪਰੇਸ਼ਾਨ ਕਰਦੇ ਹਨ |ਹਾਲਾਂਕਿ ਮਾਤਾ ਨੇ ਦੱਸਿਆ ਕਿ ਜਦੋਂ ਉਹ ਚੁੱਲੇ ਤੇ ਰੋਟੀ ਵੀ ਬਣਾਉਂਦੀ ਹੈ ਤਾਂ ਇਹ ਕਾਲੇ ਸੱਪ ਉਸਦੇ ਕੋਲ ਆ ਜਾਂਦੇ ਹਨ ਤੇ ਡਰ ਦੇ ਮਾਰੇ ਆਟਾ ਛੱਡ ਕੇ ਮਾਤਾ ਨੂੰ ਉੱਥੋਂ ਭੱਜਣਾ ਪੈਂਦਾ ਹੈ |

ਮਾਤਾ ਦੇ ਹਲਾਤ ਏਨੇ ਜਿਆਦਾ ਖਰਾਬ ਹੋ ਗਏ ਹਨ ਕਿ ਮੀਂਹ ਤੇ ਹਨੇਰੀ ਰਾਤਾਂ ਵਿਚ ਸੱਪਾਂ ਦੇ ਡਰ ਤੋਂ ਆਪਣੀ ਜਾਨ ਬਚਾਉਂਦੇ ਹੋਏ ਮਾਤਾ ਨੂੰ ਗੁਰਦੁਆਰਾ ਸਾਹਿਬ ਚ’ ਜਾ ਕੇ ਰਾਤ ਕੱਟਣੀ ਪੈਂਦੀ ਹੈ ਤੇ ਇਸ ਮਾਤਾ ਦੇ ਹਾਲਾਤ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਕਿਸ ਤਰਾਂ ਇਹ ਮਾਤਾ ਆਪਣੀ ਨਰਕ ਭਰੀ ਜਿੰਦਗੀ ਬਤੀਤ ਕਰ ਰਹੀ ਹੈ|

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published.