ਹੁਣੇ ਹੁਣੇ ਕੇਂਦਰ ਸਰਕਾਰ ਨੇ ਅਚਾਨਕ ਦਿੱਤਾ ਆਦੇਸ਼-ਇਹਨਾਂ ਲੋਕਾਂ ਨੂੰ ਮਿਲਣਗੇ ਅਡਵਾਂਸ ਪੈਸੇ

ਇਸ ਵਾਰ ਕੇਂਦਰ ਸਰਕਾਰ ਨੇ ਅਗਸਤ ਅਤੇ ਸਤੰਬਰ ਦੀ ਤਨਖ਼ਾਹ ਅਡਵਾਂਸ ਵਿਚ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਇਹ ਆਦੇਸ਼ ਮਹਾਰਾਸ਼ਟਰ ਅਤੇ ਕੇਰਲ ਵਿਚ ਕੰਮ ਕਰ ਰਹੇ ਕੇਂਦਰੀ ਕਰਮਚਾਰੀਆਂ ਲਈ ਆਇਆ ਹੈ। ਕਿਉਂਕਿ ਇੱਥੇ ਅਗਸਤ ਅਤੇ ਸਤੰਬਰ ਵਿਚ ਇਕ ਵੱਡਾ ਤਿਉਹਾਰ ਆ ਰਿਹਾ ਹੈ। ਕੇਰਲਾ ਵਿਚ ਜਿਥੇ ਓਣਮ ਤਿਉਹਾਰ ਅਗਸਤ ਵਿਚ ਹੋਵੇਗਾ, ਉਥੇ ਹੀ ਮਹਾਰਾਸ਼ਟਰ ਵਿਚ ਸਤੰਬਰ ਵਿਚ ਗਣਪਤੀ ਦਾ ਤਿਉਹਾਰ ਹੋਵੇਗਾ। ਇਸ ਲਈ ਵਿੱਤ ਮੰਤਰਾਲੇ ਨੇ ਸਾਰੇ ਵਿਭਾਗਾਂ ਨੂੰ ਇਸ ਨੂੰ ਲਾਗੂ ਕਰਨ ਲਈ ਕਿਹਾ ਹੈ।

ਸਰਕਾਰ ਤਿਉਹਾਰ ਨੂੰ ਦੇ ਰਹੀ ਵਿਸ਼ੇਸ਼ ਮਹੱਤਵ – ਵਿੱਤ ਮੰਤਰਾਲੇ ਦੇ ਐਕਸਪੈਂਡੀਚਰ ਵਿਭਾਗ ਵਿਚ ਤਾਇਨਾਤ Joint Controller General of Accounts T.C.A. Kalyani ਦੇ ਅਨੁਸਾਰ, ਸਰਕਾਰ ਇਨ੍ਹਾਂ ਦੋ ਸੂਬਿਆਂ ਵਿਚ ਆਉਣ ਵਾਲੇ ਤਿਉਹਾਰ ਨੂੰ ਵਿਸ਼ੇਸ਼ ਮਹੱਤਵ ਦੇ ਰਹੀ ਹੈ।

ਇਸ ਲਈ, ਪਹਿਲਾਂ ਤਨਖ਼ਾਹ ਜਾਰੀ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ ਤਾਂ ਜੋ ਵਿਭਾਗ ਨੂੰ ਸਾਰੀਆਂ ਤਿਆਰੀਆਂ ਪਹਿਲਾਂ ਤੋਂ ਹੀ ਕਰ ਸਕੇ। ਉਸਦੇ ਅਨੁਸਾਰ, 19 ਅਗਸਤ 2021 ਨੂੰ ਕੇਰਲਾ ਵਿਚ ਤਨਖ਼ਾਹ ਆਵੇਗੀ, ਜਦਕਿ ਮਹਾਰਾਸ਼ਟਰ ਵਿਚ ਤਨਖ਼ਾਹ 18 ਸਤੰਬਰ 2021 ਨੂੰ ਆਵੇਗੀ। Pensioner ਨੂੰ ਵੀ ਇਸ ਦਾ ਲਾਭ ਮਿਲੇਗਾ।

Defence, Posts ਤੇ Telecommunication ਸਟਾਫ ਵੀ ਸ਼ਾਮਲ- ਵਿਭਾਗ ਦੇ ਅਨੁਸਾਰ, ਇਹ ਆਦੇਸ਼ Defence, Posts ਤੇ Telecommunication ਸਟਾਫ ਲਈ ਵੀ ਹੈ। ਇੰਨਾ ਹੀ ਨਹੀਂ, ਸਨਅਤੀ ਖੇਤਰ ਨਾਲ ਜੁੜੇ ਕਰਮਚਾਰੀਆਂ ਨੂੰ ਵੀ ਉਨ੍ਹਾਂ ਦੀ ਤਨਖ਼ਾਹ ਜਾਰੀ ਕੀਤੀ ਜਾਵੇਗੀ।

ਅਡਵਾਂਸ ਪੇਮੈਂਟ ਦੇ ਤੌਰ ‘ਤੇ ਦਿੱਤੀ ਜਾ ਰਹੀ Salary – ਵਿਭਾਗ ਨੇ ਸਾਫ਼ ਕਰ ਦਿੱਤਾ ਹੈ ਕਿ ਇਹ Salary ਅਡਵਾਂਸ ਪੇਮੈਂਟ ਵਜੋਂ ਦਿੱਤੀ ਜਾ ਰਹੀ ਹੈ। ਇਸ ਨੂੰ Final Payment ਦੇ ਸਮੇਂ ਐਡਜਸਟ ਕੀਤਾ ਜਾਵੇਗਾ। ਇਹ ਵਿਵਸਥਾ ਅਗਸਤ ਅਤੇ ਸਤੰਬਰ ਦੀ ਤਨਖ਼ਾਹ ਵਿਚ ਕੀਤੀ ਜਾਵੇਗੀ। ਇਨ੍ਹਾਂ ਸੂਬਿਆਂ ਵਿਚ ਸਥਿਤ ਵਿਭਾਗਾਂ ਨੂੰ ਪਹਿਲਾਂ ਹੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਨਾਲ ਹੀ, RBI ਨੂੰ ਬੇਨਤੀ ਹੈ ਕਿ ਉਹ ਆਪਣੇ ਬੈਂਕਾਂ ਨੂੰ Salary/Wages/Pension ਜਾਰੀ ਕਰਨ ਦੇ ਨਿਰਦੇਸ਼ ਦੇਵੇ।

Leave a Reply

Your email address will not be published.