ਹਵਾਈ ਯਾਤਰਾ ਕਰਨ ਵਾਲਿਆਂ ਨੂੰ ਲੱਗੇਗਾ ਵੱਡਾ ਝੱਟਕਾ-ਸਰਕਾਰ ਨੇ ਕਰਤਾ ਇਹ ਐਲਾਨ

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਹਵਾਈ ਕਿਰਾਏ ਦੀ ਹੇਠਲੀ ਤੇ ਉੱਪਰੀ ਹੱਦ ’ਚ 9.83 ਤੋਂ 12.82 ਫ਼ੀਸਦੀ ਤਕ ਦਾ ਵਾਧਾ ਕੀਤਾ ਹੈ। ਇਸ ਨਾਲ ਘਰੇਲੂ ਹਵਾਈ ਯਾਤਰਾ ਹੋਰ ਮਹਿੰਗੀ ਹੋ ਜਾਵੇਗੀ। ਇਸ ਤੋਂ ਪਹਿਲਾਂ ਪਿਛਲੇ ਸਾਲ ਪੰਜ ਮਈ ਨੂੰ ਹਵਾਈ ਸੇਵਾਵਾਂ ਦੇ ਬਹਾਲ ਹੋਣ ਦੇ ਨਾਲ ਸਰਕਾਰ ਨੇ ਉਡਾਣ ਮਿਆਦ ਦੇ ਆਧਾਰ ’ਤੇ ਹਵਾਈ ਕਿਰਾਏ ’ਤੇ ਹੇਠਲੀ ਤੇ ਉੱਪਰੀ ਹੱਦਾਂ ਲਗਾਈਆਂ ਸਨ।

ਯਾਤਰਾ ਪਾਬੰਦੀਆਂ ਦੇ ਕਾਰਨ ਆਰਥਿਕ ਦਿੱਕਤਾਂ ਨਾਲ ਜੂਝ ਰਹੀਆਂ ਏਅਰਲਾਈਨਾਂ ਦੀ ਮਦਦ ਲਈ ਹੇਠਲੀ ਹੱਦ ਲਗਾਈ ਗਈ ਸੀ। ਜਦਕਿ ਉੱਪਰੀ ਹੱਦ ਇਸ ਲਈ ਲਗਾਈ ਗਈ ਸੀ। ਜਦਕਿ ਉੱਪਰੀ ਹੱਦ ਇਸ ਲਈ ਲਗਾਈ ਗਈ ਸੀ ਜਦਕਿ ਉੱਪਰੀ ਹੱਦ ਇਸ ਲਈ ਲਗਾਈ ਗਈ ਸੀ ਤਾਂ ਜੋ ਸੀਟਾਂ ਦੀ ਮੰਗ ਜ਼ਿਆਦਾ ਹੋਣ ’ਤੇ ਯਾਤਰੀਆਂ ਤੋਂ ਜ਼ਿਆਦਾ ਫੀਸ ਨਾ ਵਸੂਲਿਆ ਜਾ ਸਕੇ।

12 ਅਗਸਤ, 2021 ਦੇ ਇਕ ਆਦੇਸ਼ ’ਚ ਮੰਤਰਾਲੇ ਨੇ 40 ਮਿੰਟਾਂ ਦੇ ਸਮੇਂ ਦੀਆਂ ਉਡਾਣਾ ਦੇ ਕਿਰਾਏ ਹੇਠਲੀ ਹੱਦ ਨੂੰ 2,600 ਰੁਪਏ ਤੋਂ ਵਧਾ ਕੇ 2,900 ਰੁਪਏ ਕਰ ਦਿੱਤਾ, ਯਾਨੀ ਇਸ ਵਿਚ 11.53 ਫੀਸਦੀ ਦਾ ਵਾਧਾ ਹੋਇਆ ਹੈ। ਉੱਥੇ 40 ਮਿੰਟ ਦੇ ਸਮੇਂ ਦੀਆਂ ਉਡਾਣਾਂ ਲਈ ਉੱਪਰੀ ਹੱਦ ਨੂੰ 12.82 ਫ਼ੀਸਦੀ ਵਧਾ ਕੇ 8,800 ਰੁਪਏ ਕਰ ਦਿੱਤਾ ਗਿਆ।

ਇਸ ਤਰ੍ਹਾਂ, 40-60 ਮਿੰਟ ਦੇ ਸਮੇਂ ਵਾਲੀਆਂ ਉਡਾਣਾਂ ਲਈ ਹੇਠਲੀ ਹੱਦ ਹੁਣ 3,300 ਰੁਪਏ ਦੀ ਬਜਾਏ 3,700 ਰੁਪਏ ਹੋਵੇਗੀ। ਵੀਰਵਾਰ ਨੂੰ ਇਨ੍ਹਾਂ ਉਡਾਣਾਂ ਦੇ ਕਿਰਾਏ ਦੀ ਉੱਪਰੀ ਹੱਦ 12.24 ਫ਼ੀਸਦੀ ਵਧਾ ਕੇ 11 ਹਜ਼ਾਰ ਰੁਪਏ ਕਰ ਦਿੱਤੀ ਗਈ। ਇਸ ਤੋਂ ਇਲਾਵਾ 60-90 ਮਿੰਟ ਦੇ ਸਮੇਂ ਵਾਲੀਆਂ ਉਡਾਣਾਂ ਕਿਰਾਏ ਦੀ ਹੇਠਲੀ ਹੱਦ 4,500 ਰੁਪਏ ਹੋਵੇਗੀ, ਯਾਨੀ ਇਸ ਵਿਚ 12.5 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ।

ਵੀਰਵਾਰ ਨੂੰ ਇਨ੍ਹਾਂ ਉਡਾਣਾਂ ਦੇ ਕਿਰਾਏ ਦੀ ਉੱਪਰੀ ਹੱਦ 12.82 ਫ਼ੀਸਦੀ ਵਧਾ ਕੇ 13,200 ਰੁਪਏ ਕਰ ਦਿੱਤੀ ਗਈ। ਹੁਣ 90-120, 120-150, 150-180 ਤੇ 180-210 ਮਿੰਟ ਦੇ ਸਮੇਂ ਦੀਆਂ ਘਰੇਲੂ ਉਡਾਣਾਂ ਦੇ ਕਿਰਾਏ ਲਈ ਕ੍ਰਮਵਾਰ 5,300 ਰੁਪਏ, 6700 ਰੁਪਏ, 8300 ਰੁਪਏ ਤੇ 9800 ਰੁਪਏ ਦੀ ਹੇਠਲੀ ਹੱਦ ਹੋਵੇਗੀ।

Leave a Reply

Your email address will not be published. Required fields are marked *