ਹੁਣੇ ਹੁਣੇ ਏਥੇ ਨਗਰ ਨਿਗਮ ਦਾ ਝੰਡਾ ਲਹਿਰਾਉਂਦੇ ਸਮੇਂ ਵਾਪਰ ਗਿਆ ਵੱਡਾ ਕਾਂਡ-ਮੌਕੇ ਤੇ ਵਿਛੀਆਂ ਏਨੀਆਂ ਲਾਸ਼ਾਂ

ਸੁਤੰਤਰਤਾ ਦਿਵਸ ਦੇ 75 ਸਾਲ ਪੂਰੇ ਹੋਣ ’ਤੇ ਦੇਸ਼ ਭਰ ’ਚ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾਇਆ ਜਾ ਰਿਹਾ ਹੈ। ਇਸ ਕ੍ਰਮ ’ਚ ਮੱਧ ਪ੍ਰਦੇਸ਼ ’ਚ ਵੀ ਸਮਾਗਮ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਗਵਾਲੀਅਰ ਦੇ ਮਹਾਰਾਜ ਬਾੜਾ ਸਥਿਤ ਨਗਰ ਨਿਗਮ ਦਫ਼ਤਰ ’ਤੇ ਵੀ ਸ਼ਨੀਵਾਰ ਨੂੰ ਰਾਸ਼ਟਰੀ ਝੰਡਾ ਲਗਾਇਆ ਜਾ ਰਿਹਾ ਸੀ।

ਪਰ ਜਿਸ ਹਾਈਡ੍ਰੋਲਿਕ ਮਸ਼ੀਨ ’ਤੇ ਚੜ੍ਹ ਕੇ ਝੰਡਾ ਲਗਾਇਆ ਜਾ ਰਿਹਾ ਸੀ, ਉਹੀ ਟੁੱਟ ਗਈ ਅਤੇ ਤਿੰਨ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਥੇ ਹੀ ਹਾਦਸੇ ’ਚ ਜ਼ਖ਼ਮੀ ਲੋਕਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਦੱਸ ਦੇਈਏ ਕਿ ਮਹਾਰਾਜਾ ਬਾੜਾ ਦੇ ਇਤਿਹਾਸਿਕ ਬਿਲਡਿੰਗ ਨੂੰ ਹਰ ਸਾਲ ਸੁਤੰਤਰਤਾ ਦਿਵਸ ਦੇ ਮੌਕੇ ’ਤੇ ਸਜਾਇਆ ਜਾਂਦਾ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਟਵਿੱਟਰ ’ਤੇ ਹਾਦਸੇ ’ਤੇ ਦੁੱਖ ਪ੍ਰਗਟਾਇਆ ਹੈ।

ਹਾਦਸੇ ਕਾਰਨ ਘਟਨਾ ਸਥਾਨ ’ਤੇ ਪਹੁੰਚੇ ਇੰਚਾਰਜ ਨਗਰ ਨਿਗਮ ਦੇ ਕਮਿਸ਼ਨਰ ਮੁਕੁਲ ਗੁਪਤਾ ਨੂੰ ਗੁੱਸੇ ’ਚ ਆਈ ਭੀੜ੍ਹ ’ਚੋਂ ਇਕ ਸਖ਼ਸ਼ ਨੇ ਥੱਪੜ ਮਾਰ ਦਿੱਤਾ। ਘਟਨਾ ਸਥਾਨ ’ਤੇ ਹਾਦਸੇ ਤੋਂ ਬਾਅਦ ਨਾਰਾਜ਼ ਲੋਕਾਂ ਦੇ ਹੰਗਾਮੇ ਨੂੰ ਖ਼ਤਮ ਕਰਨ ਲਈ ਪੁਲਿਸ ਨੇ ਕਾਰਵਾਈ ਕੀਤੀ ਅਤੇ ਨਿਗਮ ਅਧਿਕਾਰੀਆਂ ਨੂੰ ਉਥੋਂ ਸੁਰੱਖਿਅਤ ਕੱਢਿਆ।

ਘਟਨਾ ਦੀ ਜਾਣਕਾਰੀ ਮਿਲਣ ਦੇ ਤੁਰੰਤ ਬਾਅਦ ਪੁਲਿਸ ਤੇ ਨਗਰ ਨਿਗਮ ਕਮਿਸ਼ਨਰ ਮੁਕੁਲ ਗੁਪਤਾ ਤੋਂ ਇਲਾਵਾ ਗਵਾਲੀਅਰ ਆਏ ਇੰਚਾਰਜ ਮੰਤਰੀ ਤੁਲਸੀ ਸਿਲਾਵਟ ਵੀ ਪਹੁੰਚੇ। ਸਿਲਾਵਟ ਨੇ ਹਾਦਸੇ ਦੀ ਜਾਣਕਾਰੀ ਲਈ ਅਤੇ ਉਸਦੇ ਇਲਾਜ ਦੇ ਲੋੜੀਂਦੇ ਇੰਤਜ਼ਾਮ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਪੀੜ੍ਹਤਾਂ ਦੇ ਪਰਿਵਾਰ ਵਾਲਿਆਂ ਨਾਲ ਗੱਲ ਕਰਕੇ ਉਨ੍ਹਾਂ ਨੂੰ ਦਿਲਾਸਾ ਦਿੱਤਾ।

ਰਾਸ਼ਟਰੀ ਝੰਡਾ ਲਗਾਉਣ ਲਈ ਹਾਈਡ੍ਰੋਲਿਕ ਮਸ਼ੀਨ ਮੰਗਵਾਈ ਗਈ ਸੀ, ਜਿਸ ’ਤੇ ਚੜ੍ਹ ਕੇ ਕੁਝ ਕਰਮਚਾਰੀ ਇਮਾਰਤ ’ਤੇ ਝੰਡਾ ਲਗਾਉਣ ਲਈ ਚੜ੍ਹੇ ਸੀ ਤਾਂ ਇਹ ਦੁਰਘਟਨਾ ਹੋ ਗਈ। ਇਸ ’ਚ ਨਿਗਮ ਕਰਮਚਾਰੀ ਮੰਜਰ ਆਲਮ, ਕੁਲਦੀਪ ਦੰਡੌਤਿਆ ਅਤੇ ਵਿਨੋਦ ਦੰਡੌਤਿਆ ਅਤੇ ਵਿਨੋਦ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਥੇ ਹੀ ਜ਼ਖ਼ਮੀਆਂ ’ਚੋਂ ਇਕ ਨੂੰ ਗੰਭੀਰ ਸੱਟ ਲੱਗੀ ਹੈ।

Leave a Reply

Your email address will not be published. Required fields are marked *