ਪੀਐਮ ਮੋਦੀ ਨੇ ਕਰਤਾ ਇਹ ਵੱਡਾ ਐਲਾਨ-ਹੁਣ ਨਹੀਂ ਪਵੇਗੀ ਪੈਟਰੋਲ ਡੀਜ਼ਲ ਦੀ ਲੋੜ

15 ਅਗਸਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਦੀ ਫਸੀਲ ਤੋਂ ਦਿੱਤੇ ਆਪਣੇ ਭਾਸ਼ਣ ‘ਚ ਭਾਰਤ ਸਰਕਾਰ ਦੀਆਂ ਕਈ ਉਪਲਬਧਈਆਂ ਗਿਣਵਾਈਆਂ ਤੇ ਨਵੇਂ ਪਲਾਨ ਦੀ ਜਾਣਕਾਰੀ ਵੀ ਦਿੱਤੀ। ਇਸ ਦੌਰਾਨ ਪੀਐੱਮ ਮੋਦੀ ਨੇ ਨੈਸ਼ਨਲ ਹਾਈਡ੍ਰੋਜਨ ਮਿਸ਼ਨ ਦਾ ਐਲਾਨ ਕੀਤਾ, ਜਿਸ ਦੇ ਜ਼ਰੀਏ ਗ੍ਰੀਨ ਹਾਈਡ੍ਰੋਜਨ ‘ਚ ਭਾਰਤ ਨੂੰ ਗਲੋਬਲ ਹੱਬ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਪੀਐੱਮ ਮੋਦੀ ਇਸ ਦਾ ਜ਼ਿਕਰ ਕਰ ਚੁੱਕੇ ਹਨ ਤੇ ਉਨ੍ਹਾਂ ਕਿਹਾ ਸੀ ਕਿ ਫਿੂਚਰ ਫਿਊਲ ਗ੍ਰੀਨ ਐਨਰਜੀ, ਸਾਡੀ ਐਨਰਜੀ ਵਿਚ ਆਤਮਨਿਰਭਤਾ ਲਈ ਬੇਹੱਦ ਜ਼ਰੂਰੀ ਹੈ।

ਨਾਲ ਹੀ ਮੋਦੀ ਨੇ ਦੱਸਿਆ ਕਿ ਹੁਣ ਈਥਾਨੋਲ, ਈਵੀ ਦੇ ਇਸਤੇਮਾਲ ਨੂੰ ਬੜ੍ਹਾਵਾ ਦਿੱਤਾ ਜਾ ਰਿਹਾ ਹੈ ਤੇ ਇਸ ਦਹਾਕੇ ਤਕ ਰਿਨਿਊਏਬਲ ਐਨਰਜੀ ਨਾਲ 450 GW ਬਿਜਲੀ ਬਣਾਵਾਂਗੇ। ਪੀਐੱਮ ਮੋਦੀ ਦਾ ਕਹਿਣਾ ਹੈ ਕਿ ਇਹ ਊਰਜਾ ਦੇ ਖੇਤਰ ਵਿਚ ਨਵੀਂ ਪ੍ਰਗਤੀ ਭਾਰਤ ਨੂੰ ਆਤਮਨਿਰਭਰ ਬਣਾਏਗੀ। ਭਾਰਤ ਸਰਕਾਰ ਨੇ ਦੇਸ਼ ਵਿਚ ਹਾਈਡ੍ਰੋਜਨ ਰੋਡਮੈਪ ਤਿਆਰ ਕਰਨ ਲਈ ਹਾਲ ਹੀ ‘ਚ ਕੇਂਦਰੀ ਬਜਟ 2021 ‘ਚ ਰਾਸ਼ਟਰੀ ਹਾਈਡ੍ਰੋਜਨ ਮਿਸ਼ਨ ਦਾ ਜ਼ਿਕਰ ਕੀਤਾ ਸੀ। ਇਸ ਮਿਸ਼ਨ ਤਹਿਤ ਬਲਿਊ ਹਾਈਡ੍ਰੋਜਨ, ਹਾਈਡ੍ਰੋਜਨ ਸੀਐੱਨਜੀ, ਐੱਚ-ਸੀਐੱਨਜੀ ਤੇ ਗ੍ਰੀਨ ਹਾਈਡ੍ਰੋਜਨ ‘ਤੇ ਕੰਮ ਕੀਤਾ ਜਾ ਰਿਹਾ ਹੈ।

ਫਿਊਲ ਦੇ ਰੂਪ ‘ਚ ਕੰਮ ਆਵੇਗੀ ਹਾਈਡ੍ਰੋਜਨ – ਦੱਸਿਆ ਜਾ ਰਿਹਾ ਹੈ ਕਿ ਹਾਈਟੈੱਕ ਟੈਕਨੋਲਾਜੀ ਦੇ ਇਸਤੇਮਾਲ ਨਾਲ ਹਾਈਡ੍ਰੋਜਨ ਨੂੰ ਕੰਪ੍ਰੈਸਡ ਨੈਚੁਰਲ ਗੈਸ ‘ਚ ਮਿਲਾਇਆ ਜਾਵੇਗਾ ਤੇ ਇਸ ਦਾ ਇਸਤੇਮਾਲ ਟਰਾਂਸਪੋਰਟ ਈਧਣ ਦੇ ਰੂਪ ‘ਚ ਅਤੇ ਤੇਲ ਸੋਧ ਨਾਲ ਜੁੜੀਆਂ ਸਨਅਤੀ ਇਕਾਇਆਂ ‘ਚ ਕੀਤਾ ਜਾਵੇਗਾ। ਹਾਈਡ੍ਰੋਜ਼ਨ ਨਾਲ ਬਣੇ ਇਸ ਫਿਊਲ ਨੂੰ ਪੈਦਾ ਕਰਨ ਦਾ ਮੁੱਖ ਉਦੇਸ਼ ਪਥਰਾਟ ਈਧਣ ‘ਤੇ ਨਿਰਭਰਤਾ ਘਟਾਉਣ ਤੇ ਪ੍ਰਦੂਸ਼ਣ ਘਟਾਉਣਾ ਹੈ। ਭਾਰਤ ਆਪਣੀ ਈਧਣ ਖਪਤ ਦਾ ਇਕ ਤਿਹਾਈ ਹਿੱਸਾ ਦਰਾਮਦ ਕਰਦਾ ਹੈ, ਜਿਸ ਨਾਲ ਸਰਕਾਰੀ ਖਜ਼ਾਨੇ ਉੱਪਰ ਦਬਾਅ ਬਣਦਾ ਹੈ। ਪਥਰਾਟ ਈਧਣ ਜਿਵੇਂ ਕਿ ਪੈਟਰੋਲ ਤੇ ਡੀਜ਼ਲ ‘ਤੇ ਨਿਰਭਰਤਾ ਘਟਾਉਣ ਲ਼ਈ ਹਾਈਡ੍ਰੋਜਨ ਗੈਸ ਸਹੀ ਬਦਲ ਸਾਬਿਤ ਹੋ ਸਕਦਾ ਹੈ।

ਦੱਸ ਦੇਈਏ ਕਿ ਹਾਈਡ੍ਰੋਜਨ ਸਸਤੇ ਟਰਾਂਸਪੋਰਟ ਲਈ ਟਿਕਾਊ ਬਦਲ ਐੱਸਏਟੀਏਟੀ ਤਹਿਤ ਕੰਪ੍ਰੈਸਡ ਬਾਇਓਗੈਸ ਨੂੰ ਬੜ੍ਹਾਵਾ ਦੇਣ, ਗੈਸ ਆਧਾਰਤ ਅਰਥਵਿਵਸਥਾ ਨੂੰ ਪ੍ਰੋਤਸਾਹਣ ਦੇਣ ਜਾਂ ਵੇਸਟ ਟੂ ਐਨਰਜੀ ਵਰਗੇ ਮੰਤਰਾਲੇ ਦੀਆਂ ਹੋਰ ਖਾਹਸ਼ੀ ਯੋਜਨਾਵਾਂ ਨੂੰ ਵੀ ਮਜ਼ਬੂਤੀ ਦੇਣ ਵਿਚ ਸਮਰੱਥ ਹੈ। ਹਾਈਡ੍ਰੋਜਨ ਦਾ ਇਸਤੇਮਾਲ ਆਵਾਜਾਈ ਖੇਤਰ ਤਕ ਹੀ ਸੀਮਤ ਨਹੀਂ ਰਹਿਣ ਵਾਲਾ ਹੈ। ਇਸ ਦੀ ਡੀ-ਕਾਰਬੋਨਾਈਜ਼ਿੰਗ ਏਜੰਟ ਦੇ ਰੂਪ ‘ਚ ਇਸਤੇਮਾਲ ਨਾਲ ਜਿਹੜਾ ਈਕੋ-ਸਿਸਟਮ ਵਿਕਸਤ ਹੋਵੇਗਾ, ਉਹ ਰਸਾਇਣ ਉਦਯੋਗ ਤੋਂ ਲੈ ਕੇ ਇਸਪਾਤ, ਲੋਹ, ਖਾਦ ਅਤੇ ਸੋਧ, ਆਵਾਜਾਈਤੇ ਊਰਜਾ ਸਮੇਤ ਵੱਖ-ਵੱਖ ਖੇਤਰਾਂ ਲਈ ਉਪਯੋਗ ਹੋਵੇਗਾ।

ਪਾਣੀ ਨਾਲ ਵੀ ਚੱਲ ਸਕਦੀ ਹੈ ਕਾਰ – ਭਾਰਤ ‘ਚ ਹੁਣ ਹਾਈਡ੍ਰੋਜਨ ਗੈਸ ਬਣਾਉਣ ਲਈ ਦੋ ਤਰ੍ਹਾਂ ਦੀ ਟੈਕਨੋਲਾਜੀ ਦਾ ਇਸੇਤਮਾਲ ਹੁੰਦਾ ਹੈ। ਪਹਿਲਾ, ਪਾਣੀ ਦਾ ਇਲੈਕਟ੍ਰੋਲਿਸਿਸ ਕਰ ਕੇ ਹਾਈਡ੍ਰੋਜਨ ਨੂੰ ਅਲੱਗ ਕੀਤਾ ਜਾਂਦਾ ਹੈ। ਇਸ ਵਿਚ ਪਾਣੀ ਹੀ ਮੁੱਖ ਸ੍ਰੋਤ ਹੈ। ਦੂਸਰਾ ਕੁਦਰਤੀ ਗੈਸ ਨੂੰ ਤੋੜਿਆ ਜਾਂਦਾ ਹੈ ਜਿਸ ਨਾਲ ਹਾਈਡ੍ਰੋਜਨ ਤੇ ਕਾਰਬਨ ਅਲੱਗ ਹੋ ਜਾਂਦੇ ਹਨ। ਇਹ ਦੋ ਤਰ੍ਹਾਂ ਨਾਲ ਫਾਇਦੇਮੰਦ ਹੈ। ਹਾਈਡ੍ਰੋਜਨ ਨੂੰ ਈਧਣ ਦੇ ਰੂਪ ‘ਚ ਇਸਤੇਮਾਲ ਕਰ ਲਿਆ ਜਾਵੇਗਾ ਜਦਕਿ ਕਾਰਬਨ ਦੀ ਵਰਤੋਂ ਸਪੇਸ, ਏਅਰੋਸਪੇਸ, ਆਟੋ, ਬੇੜਿਆਂ ਦੇ ਨਿਰਮਾਣ, ਇਲੈਕਟ੍ਰੋਨਿਕਸ ਵਰਗੇ ਕੰਮ ‘ਚ ਹੋਵਗੇੀ। ਅਜਿਹੇ ਵਿਚ ਪਾਣੀ ਨੂੰ ਵੀ ਫਿਊਲ ਦੇ ਰੂਪ ‘ਚ ਇਸਤੇਮਾਲ ਕੀਤਾ ਜਾ ਸਕੇਗਾ।

Leave a Reply

Your email address will not be published. Required fields are marked *