ਇੱਥੇ ਹੁੰਦੀ ਹੈ ਸੱਪਾਂ ਦੀ ਖੇਤੀ, ਲੋਕ ਕਰਦੇ ਹਨ ਕਰੋੜਾਂ ਦੀ ਕਮਾਈ

ਦੋਸਤੋ ਅੱਜ ਤੱਕ ਤੁਸੀਂ ਅਨਾਜ, ਫਲਾਂ ਅਤੇ ਸਬਜ਼ੀਆਂ ਦੀ ਖੇਤੀ ਬਾਰੇ ਸੁਣਿਆ ਹੋਵੇਗਾ ਪਰ ਕੀ ਤੁਸੀਂ ਕਦੇ ਸੱਪਾਂ ਦੀ ਖੇਤੀ ਦੇਖੀ ਹੈ? ਜੀ ਹਾਂ ਸੱਪਾਂ ਦੀ ਖੇਤੀ। ਅੱਜ ਅਸੀ ਤੁਹਾਨੂੰ ਇੱਕ ਅਜਿਹੀ ਜਗ੍ਹਾ ਬਾਰੇ ਜਾਣਕਾਰੀ ਦੇਵਾਂਗੇ ਜਿੱਥੇ ਸੱਪਾਂ ਦੀ ਖੇਤੀ ਕੀਤੀ ਜਾਂਦੀ ਹੈ। ਤੁਹਾਨੂੰ ਜਾਨਕੇ ਹੈਰਾਨੀ ਹੋਵੋਗੇ ਕਿ ਇਸ ਜਗ੍ਹਾ ਦੇ ਲੋਕ ਸੱਪਾਂ ਦੀ ਖੇਤੀ ਤੋਂ ਕਰੋੜਾਂ ਰੁਪਏ ਕਮਾ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਚੀਨ ਦੇ Zisiqiao ਨਾਮ ਦੇ ਪਿੰਡ ਵਿੱਚ ਸੈਂਕੜੇ ਲੋਕ ਸੱਪਾਂ ਦੀ ਖੇਤੀ ਕਰ ਰਹੇ ਹਨ ਅਤੇ ਕਰੋੜਾਂ ਰੁਪਏ ਕਮਾ ਰਹੇ ਹਨ। ਇਸ ਪਿੰਡ ਨੂੰ ਸਨੇਕ ਵਿਲੇਜ ਵੀ ਕਿਹਾ ਜਾਂਦਾ ਹੈ। ਇਥੋਂ ਦੇ ਲੋਕਾਂ ਕਮਾਈ ਦਾ ਮੁੱਖ ਸਰੋਤ ਸਨੇਕ ਫਾਰਮਿੰਗ ਹੀ ਹੈ। ਇਸ ਪਿੰਡ ਦੀ ਆਬਾਦੀ ਕਰੀਬ 1000 ਹੈ ਅਤੇ ਇਸ ਪਿੰਡ ਦਾ ਹਰ ਵਿਅਕਤੀ ਹਰ ਸਾਲ ਲਗਭਗ 30000 ਸੱਪਾਂ ਨੂੰ ਪਾਲਦਾ ਹੈ।

ਯਾਨੀ ਕਿ ਹਰ ਸਾਲ ਇਸ ਪਿੰਡ ਵਿੱਚ 30 ਲੱਖ ਤੋਂ ਵੀ ਜ਼ਿਆਦਾ ਸੱਪਾਂ ਦੀ ਖੇਤੀ ਕੀਤੀ ਜਾਂਦੀ ਹੈ। ਇਨ੍ਹਾਂ ਸੱਪਾਂ ਵਿੱਚ ਕੋਬਰਾ , ਅਜ਼ਗਰ ਅਤੇ ਵਾਈਪਰ ਦੇ ਨਾਲ ਨਾਲ ਹੋਰ ਵੀ ਕਈ ਕਿਸਮਾਂ ਦੇ ਜ਼ਹਰੀਲੇ ਸੱਪ ਵੀ ਸ਼ਾਮਿਲ ਹਨ। ਤੁਹਾਨੂੰ ਜਾਨਕੇ ਹੈਰਾਨੀ ਹੋਵੇਗੀ ਕਿ ਇੱਥੇ ਬੱਚੇ ਪੈਦਾ ਹੁੰਦੇ ਹੀ ਖਿਡੌਣਿਆਂ ਦੀ ਜਗ੍ਹਾ ਸੱਪਾਂ ਨਾਲ ਖੇਡਣਾ ਸਿੱਖ ਲੈਂਦੇ ਹਨ।

ਨਾਲ ਹੀ ਇੱਥੇ ਸੱਪਾਂ ਦੀ ਪੂਜਾ ਵੀ ਹੁੰਦੀ ਹੈ ਅਤੇ ਲੋਕ ਇਨ੍ਹਾਂ ਸੱਪਾਂ ਤੋਂ ਬਿਲਕੁਲ ਵੀ ਨਹੀਂ ਡਰਦੇ। ਤੁਹਾਨੂੰ ਦੱਸ ਦੇਈਏ ਕਿ ਇਸ ਪਿੰਡ ਦੇ ਲੋਕ ਸੱਪਾਂ ਦੀ ਖੇਤੀ ਇਸਲਈ ਕਰਦੇ ਹਨ ਤਾਂ ਜੋ ਉਨ੍ਹਾਂ ਦੇ ਜ਼ਹਿਰ, ਮਾਸ ਅਤੇ ਸਰੀਰ ਦੇ ਬਾਕੀ ਅੰਗ ਬਾਜ਼ਾਰ ਵਿੱਚ ਵੇਚ ਸਕਣ। ਕਈ ਸੱਪਾਂ ਦਾ ਜ਼ਹਰ ਬਾਜ਼ਾਰ ਵਿੱਚ ਬਹੁਤ ਮਹਿੰਗਾ ਵਿਕਦਾ ਹੈ ਜਿਸਨੂੰ ਵੇਚਕੇ ਇਸ ਪਿੰਡ ਦੇ ਲੋਕ ਕਰੋੜਪਤੀ ਬਣ ਰਹੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Leave a Reply

Your email address will not be published.