ਜੇਕਰ ਕਿਸਾਨ ਨਿਧੀ ਯੋਜਨਾਂ ਵਾਲੇ ਕਿਸਾਨਾਂ ਨੂੰ ਨਹੀਂ ਆਈ 9ਵੀ ਕਿਸ਼ਤ ਤਾਂ ਤੁਰੰਤ ਕਰੋ ਇਹ ਕੰਮ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਹਫ਼ਤੇ ਵੀਡੀਓ ਕਾਨਫਰੰਸਿੰਗ ਜ਼ਰੀਏ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (PM Kisan) ਯੋਜਨਾ ਦੀ 9ਵੀਂ ਕਿਸ਼ਤ ਜਾਰੀ ਕੀਤੀ ਸੀ। ਨੌਵੀਂ ਕਿਸ਼ਤ ‘ਚ ਸਰਕਾਰ ਵੱਲੋਂ 19,500 ਕਰੋੜ ਤੋਂ ਜ਼ਿਆਦਾ ਦੀ ਰਕਮ ਸਿੱਧੀ 9.75 ਕਰੋੜ ਤੋਂ ਜ਼ਿਆਦਾ ਲਾਭਪਾਤਰੀ ਕਿਸਾਨਾਂ ਦੇ ਖਾਤੇ ‘ਚ ਟਰਾਂਸਫਰ ਕੀਤੀ ਗਈ ਸੀ। ਕੋਰੋਨਾ ਸੰਕਟ ਵੇਲੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਨੇ ਕਿਸਾਨਾਂ ਨੂੰ ਕਾਫੀ ਰਾਹਤ ਦੇਣ ਦਾ ਕੰਮ ਕੀਤਾ ਹੈ।

ਜੇਕਰ ਤੁਸੀਂ ਕਿਸਾਨ ਸਨਮਾਨ ਨਿਧੀ ਦੇ ਲਾਭਪਾਤਰੀ ਕਿਸਾਨਾਂ ‘ਚ ਸ਼ਾਮਲ ਹੋ ਤੇ ਕਿਸੇ ਕਾਰਨ ਅਜੇ ਤਕ ਤੁਹਾਡੇ ਖਾਤੇ ਵਿਚ 9ਵੀਂ ਕਿਸ਼ਤ ਦਾ ਪੈਸਾ ਨਹੀਂ ਪਹੁੰਚਿਆ ਹੈ ਤਾਂ ਪਰੇਸ਼ਾਨੀ ਹੋਣ ਦੀ ਜ਼ਰੂਰਤ ਨਹੀਂ। ਤੁਸੀਂ ਪੀਐੱਮ ਕਿਸਾਨ ਯੋਜਨਾ ਲਈ ਬਣਾਈ ਗਈ Toll Free ਹੈਲਪਲਾਈਨ ਨੰਬਰ ਦੀ ਸਹੂਲਤ ਜ਼ਰੀਏ PM Kisan Scheme ਨਾਲ ਜੁੜੀ ਆਪਣੀ ਕਿਸੇ ਵੀ ਸ਼ਿਕਾਇਤ ਨੂੰ ਦਰਜ ਕਰਵਾ ਸਕਦੇ ਹੋ। ਨਾਲ ਹੀ ਇਸ ਰਾਹੀਂ ਤੁਸੀਂ ਇਹ ਜਾਣਕਾਰੀ ਵੀ ਹਾਸਲ ਕਰ ਸਕਦੇ ਹੋ ਕਿ ਕਿਹੜੇ ਕਾਰਨਾਂ ਕਰਕੇ ਤੁਹਾਡੇ ਖਾਤੇ ਵਿਚ ਰਕਮ ਟਰਾਂਸਫਰ ਨਹੀਂ ਹੋ ਸਕੀ ਹੈ |

PM Kisan ਹੈਲਪਲਾਈਨ ਨੰਬਰ ‘ਤੇ ਕਰ ਸਕਦੇ ਹੋ ਸੰਪਰਕ
PM Kisan Scheme ਯੋਜਨਾ ਦਾ ਲਾਭਪਾਤਰੀ ਹੋਣ ਤੋਂ ਬਾਅਦ ਜੇਕਰ ਤੁਹਾਡੇ ਖਾਤੇ ਵਿਚ ਇਸ ਦੀ 9ਵੀਂ ਕਿਸ਼ਤ ਨਹੀਂ ਆਈ ਹੈ ਤਾਂ ਤੁਸੀਂ ਪੀਐੱਮ ਕਿਸਾਨ ਦੇ Toll Free ਨੰਬਰ 1800115526 ‘ਤੇ ਕਾਲ ਕਰ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ।

PM Kisan Scheme ਨਾਲ ਸੰਬੰਧਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਜਾਂ ਪੁੱਛਗਿੱਛ ਲਈ ਤੁਸੀਂ ਹੈਲਪਲਾਈਨ ਨੰਬਰ 155261 ਜਾਂ Toll Free ਨੰਬਰ 1800115526 ‘ਤੇ ਵੀ ਕਾਲ ਜ਼ਰੀਏ ਗੱਲਬਾਤ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਖੇਤੀ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਨੰਬਰ 011-23381092 ‘ਤੇ ਵੀ ਕਾਲ ਜ਼ਰੀਏ ਸੰਪਰਕ ਕਰ ਸਕਦੇ ਹੋ।

ਤਿੰਨ ਤਰ੍ਹਾਂ ਦਾ ਹੁੰਦਾ ਹੈ GST, ਜਾਣੋ ਇਨ੍ਹਾਂ ਦਾ ਮਤਲਬ ਤੇ ਕਿਸ ਵਿਚ ਕਿੰਨੀ ਹਿੱਸੇਦਾਰੀ ਹੁੰਦੀ ਹੈ
ਤੁਸੀਂ ਇਸ ਗੱਲ ਦਾ ਧਿਆਨ ਜ਼ਰੂਰ ਰੱਖਿਓ ਕਿ ਤੁਹਾਡਾ ਆਧਾਰ ਕਾਰਡ PM Kisan Scheme ਨਾਲ ਜੁੜਿਆ ਹੋਣਾ ਚਾਹੀਦਾ ਹੈ, ਜੇਕਰ ਅਜਿਹਾ ਨਹੀਂ ਹੈ ਤਾਂ ਤੁਹਾਡੇ ਖਾਤੇ ਵਿਚ ਕਿਸ਼ਤ ਦੀ ਰਕਮ ਨਹੀਂ ਆਵੇਗੀ, ਕਿਉਂਕਿ ਇਸ ਯੋਜਨਾ ਦਾ ਲਾਭ ਹਾਸਲ ਕਰਨ ਲਈ ਆਧਾਰ ਕਾਰਡ ਨੂੰ ਲਿੰਕ ਕਰਵਾਉਣਾ ਲਾਜ਼ਮੀ ਬਣਾ ਦਿੱਤਾ ਗਿਆ ਹੈ। ਇਸ ਯੋਜਨਾ ਤਹਿਤ ਹਰ ਕਿਸ਼ਤ ਵਿਚ 2,000 ਰੁਪਏ ਪ੍ਰਾਪਤ ਹੁੰਦੇ ਹਨ।

Leave a Reply

Your email address will not be published. Required fields are marked *