ਅਫਗਾਨਿਸਤਾਨ: ਰਾਸ਼ਟਰਪਤੀ ਗਨੀ ਇਸ ਤਰਾਂ ਹੈਲੀਕਾਪਟਰ ਅਤੇ 4 ਕਾਰਾਂ ਚ ਪੈਸੇ ਲੈ ਕੇ ਦੇਸ਼ ਛੱਡ ਕੇ ਭਜਿਆ ਸੀ

ਆਈ ਤਾਜਾ ਵੱਡੀ ਖਬਰ

ਇਸ ਸਮੇਂ ਅਫਗਾਨਿਸਤਾਨ ਵਿੱਚ ਮੌਜੂਦਾ ਹਾਲਾਤਾਂ ਨੂੰ ਲੈ ਕੇ ਇਕ ਤੋਂ ਬਾਅਦ ਇਕ ਖਬਰ ਸਾਹਮਣੇ ਆਈ ਹੈ ਜੋ ਲੋਕਾਂ ਨੂੰ ਹੈਰਾਨ ਕਰਨ ਵਾਲੀ ਹੈ। ਜਿੱਥੇ ਬਹੁਤ ਸਾਰੇ ਦੇਸ਼ਾਂ ਦੇ ਨਾਗਰਿਕ ਅਫਗਾਨਿਸਤਾਨ ਵਿੱਚ ਫਸੇ ਹੋਏ ਹਨ ਅਤੇ ਸਾਰੇ ਦੇਸ਼ਾ ਵਲੋ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਿਉਂਕਿ ਤਾਲਿਬਾਨ ਵੱਲੋਂ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਉੱਪਰ ਵੀ ਕਬਜ਼ਾ ਕਰ ਲਿਆ ਗਿਆ ਸੀ ਜਿਸ ਕਾਰਨ ਅਫਗਾਨਿਸਤਾਨ ਦੇ ਰਾਸ਼ਟਰਪਤੀ ਦੇਸ਼ ਛੱਡ ਕੇ ਭੱਜ ਗਏ ਸਨ। ਉਥੇ ਹੀ ਬਾਕੀ ਦੇਸ਼ਾਂ ਦੇ ਨਾਗਰਿਕਾਂ ਵੱਲੋਂ ਵੀ ਆਪਣੇ-ਆਪਣੇ ਦੇਸ਼ਾਂ ਨੂੰ ਵਾਪਸ ਜਾ ਕੇ ਆਪਣੀ ਜਾਨ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਿਸ ਵਾਸਤੇ ਸਾਰੇ ਦੇਸ਼ਾਂ ਵੱਲੋਂ ਆਪਣੀਆਂ ਹਵਾਈ ਸੇਵਾਵਾਂ ਜਾਰੀ ਰੱਖੀਆਂ ਜਾ ਰਹੀਆਂ ਹਨ।

ਜਿਸ ਸਦਕਾ ਉਹ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਓਥੋਂ ਕੱਢ ਸਕਣ। ਹੁਣ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਵੱਲੋਂ ਹੈਲੀਕਾਪਟਰ ਅਤੇ ਚਾਰ ਕਾਰਾਂ ਪੈਸੇ ਨਾਲ ਭਰੀਆਂ ਹੋਈਆਂ ਲੈ ਕੇ ਦੇਸ਼ ਛੱਡਿਆ ਗਿਆ ਹੈ। ਜਿੱਥੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਵੱਲੋਂ ਦੇਸ਼ ਛੱਡਣ ਤੋਂ ਬਾਅਦ ਉਨ੍ਹਾਂ ਦਾ ਬਿਆਨ ਸਾਹਮਣੇ ਆਇਆ ਹੈ ਕਿ ਉਨ੍ਹਾਂ ਵੱਲੋਂ ਦੇਸ਼ ਵਿਚ ਖ਼ੂਨ-ਖ਼ਰਾਬੇ ਨੂੰ ਰੋਕਣ ਲਈ ਹੀ ਦੇਸ਼ ਛੱਡ ਜਾਣਾ ਬਿਹਤਰ ਸਮਝਿਆ ਗਿਆ ਹੈ। ਜਿਸ ਸਦਕਾ ਕਾਬੁਲ ਦੇ 60 ਲੱਖ ਦੀ ਆਬਾਦੀ ਵਾਲੇ ਲੋਕਾਂ ਦੀ ਜਾਨ ਸੁਰੱਖਿਅਤ ਰਹਿ ਸਕੇ।

ਉੱਥੇ ਹੀ ਹੁਣ ਰੂਸ ਦੇ ਦੂਤਘਰ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਵਿਚ ਇਹ ਦੱਸਿਆ ਗਿਆ ਹੈ ਕਿ ਰਾਸ਼ਟਰਪਤੀ ਵੱਲੋਂ ਜਾਂਦੇ ਸਮੇਂ ਆਪਣੇ ਨਾਲ ਚਾਰ ਕਾਰਾਂ ਵਿੱਚ ਪੈਸਾ ਭਰਿਆ ਹੋਇਆ ਸੀ ਜਿਸ ਨੂੰ ਹੈਲੀਕਾਪਟਰ ਵਿੱਚ ਲੱਦ ਕੇ ਲਿਜਾਇਆ ਗਿਆ ਹੈ। ਉਸ ਵਿੱਚ ਜਗ੍ਹਾ ਘੱਟ ਹੋਣ ਕਾਰਨ ਕਾਫੀ ਨਗਦੀ ਸੜਕ ਉਪਰ ਖਿੱਲਰੀ ਹੋਈ ਵੀ ਪਾਈ ਗਈ ਹੈ। ਉਨ੍ਹਾਂ ਵੱਲੋਂ ਉਸ ਸਮੇਂ ਭੱਜਣ ਦੀ ਤਿਆਰੀ ਕੀਤੀ ਗਈ ਜਦੋਂ ਤਾਲੇਬਾਨੀ ਰਾਜਧਾਨੀ ਅੰਦਰ ਆ ਕੇ ਰਾਸ਼ਟਰਪਤੀ ਭਵਨ ਵੱਲ ਆ ਰਹੇ ਸਨ।

ਉਥੇ ਹੀ ਰੂਸ ਦੇ ਵਿਸ਼ੇਸ਼ ਦੂਤਘਰ ਦੇ ਅਧਿਕਾਰੀ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਉਹ ਆਪਣੇ ਨਾਲ ਕਿੰਨੀ ਨਕਦੀ ਲੈ ਕੇ ਗਏ ਹਨ ਇਸ ਬਾਰੇ ਕੋਈ ਵੀ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਦੱਸਿਆ ਕਿ ਉਹ ਆਪਣੇ ਨਾਲ ਵਧੇਰੇ ਨਕਦੀ ਲੈ ਕੇ ਜਾਣਾ ਚਾਹੁੰਦੇ ਸਨ, ਪਰ ਜਗਾ ਦੀ ਘਾਟ ਕਾਰਨ ਇਹ ਸੰਭਵ ਨਹੀਂ ਹੋ ਸਕਿਆ। ਰੂਸ ਵੱਲੋਂ ਲਗਾਤਾਰ ਤਾਲਿਬਾਨ ਨਾਲ ਸੰਪਰਕ ਕਾਇਮ ਰੱਖਿਆ ਜਾ ਰਿਹਾ ਹੈ। ਇਸ ਲਈ ਹੀ ਰੂਸ ਅਤੇ ਚੀਨ ਵੱਲੋਂ ਆਪਣੇ ਦੂਤਾਵਾਸ ਘਰ ਬੰਦ ਨਾ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ।

Leave a Reply

Your email address will not be published.