ਹੁਣੇ ਹੁਣੇ ਬਿਜਲੀ ਬਿੱਲਾਂ ਨੂੰ ਲੈ ਕੇ ਆਈ ਵੱਡੀ ਖ਼ਬਰ-ਦੇਖੋ ਪੂਰੀ ਖ਼ਬਰ

ਬਿਜਲੀ ਉਤਪਾਦਨ ਉੱਤੇ ਲੱਗਣ ਵਾਲੇ ਕਈ ਤਰ੍ਹਾਂ ਦੇ ਟੈਕਸਾਂ ਕਾਰਨ ਆਮ ਖਪਤਕਾਰਾਂ ਨੂੰ ਹਰ ਸਾਲ ਲਗਪਗ 25 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਬੋਝ ਪੈ ਰਿਹਾ ਹੈ। ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਕਾਰਨ ਹੋ ਰਹੀ ਪ੍ਰੇਸ਼ਾਨੀ ’ਚ ਕੋਲੇ ਉੱਤੇ ਲਾਏ ਜਾਣ ਵਾਲੇ ਟੈਕਸ ਤੇ ਸੈੱਸ ਨੂੰ ਆਮ ਤੌਰ ਉੱਤੇ ਅੱਖੋਂ ਪ੍ਰੋਖੇ ਕੀਤਾ ਜਾਂਦਾ ਹੈ |ਜਦਕਿ ਕੋਲੇ ਉੱਤੇ ਲੱਗੇ ਵੱਖੋ-ਵੱਖਰੀ ਕਿਸਮ ਦੇ ਟੈਕਸਾਂ ਦਾ ਅਸਰ ਸਿੱਧੇ ਖਪਤਕਾਰ ਦੇ ਬਿਜਲੀ ਦੇ ਮਾਸਿਕ ਬਿਲ ਉੱਤੇ ਪੈਂਦਾ ਹੈ।

ਕੋਲੇ ਦੇ ਉਤਪਾਦਨ ਤੋਂ ਲੈ ਕੇ ਉਸ ਦੀ ਵਰਤੋਂ ਤੱਕ ਕਈ ਤਰ੍ਹਾਂ ਦੇ ਟੈਕਸ ਤੇ ਸੈੱਸ ਲਾਏ ਜਾਂਦੇ ਹਨ; ਜੋ ਅੰਤ ਵਿੱਚ ਬਣਨ ਵਾਲੀ ਬਿਜਲੀ ਦੀ ਕੀਮਤ ਉੱਤੇ ਸਿੱਧਾ ਅਸਰ ਪਾਉਂਦੇ ਹਨ। ਇਸ ਵੇਲੇ ਦੇਸ਼ ਵਿੱਚ ਬਿਜਲੀ ਉਤਪਾਦਨ ਵਿੱਚ ਕੋਲੇ ਦੀ ਹਿੱਸੇਦਾਰ ਲਗਪਗ 55 ਫ਼ੀਸਦੀ ਹੈ ਤੇ ਦੇਸ਼ ਵਿੱਚ ਤਾਪ ਬਿਜਲੀ ਘਰਾਂ ਰਾਹੀਂ ਉਤਪਾਦਨ ਲਈ ਇਹ ਇੱਕ ਬੁਨਿਆਦੀ ਸਮੱਗਰੀ ਹੈ।

ਕੋਲਾ, ਬਿਜਲੀ ਉਤਪਾਦਨ ਲਈ ਇੱਕ ਬੁਨਿਆਦੀ ਸਮੱਗਰੀ ਹੋਣ ਦੇ ਬਾਵਜੂਦ ਜੀਐੱਸਟੀ (GST) ਦੇ ਅਧੀਨ ਹੈ ਪਰ ਬਿਜਲੀ ਜੋ ਕਿ ਕੋਲੇ ਦਾ ਇੱਕ ਅੰਤਿਮ ਉਤਪਾਦ ਹੈ, ਉਹ ਜੀਐੱਸਟੀ ’ਚ ਨਹੀਂ ਹੈ। ਕੋਲਾ ਉਤਪਾਦਕ ਇਨਪੁਟ ਟੈਕਸ ਕ੍ਰੈਡਿਟ ਦਾ ਦਾਅਵਾ ਨਹੀਂ ਕਰ ਸਕਦੇ, ਉਹ ਬਿਜਲੀ ਦੀ ਲਾਗਤ ਵਿੱਚ ਟੈਕਸ ਜੋੜਦੇ ਹਨ, ਜਿਸ ਨਾਲ ਖਪਤਕਾਰਾਂ ਉੱਤੇ ਵਾਧੂ ਬੋਝ ਪੈਂਦਾ ਹੈ।

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੀਐੱਸਟੀ ਵਿੱਚ ਸ਼ਾਮਲ ਨਾ ਹੋਣ ਕਾਰਣ ਬਿਜਲੀ ਖਪਤਕਾਰਾਂ ਉੱਤੇ ਹਰ ਸਾਲ 25,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆ ਰਹੀ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published.