ਛੇ ਫੁੱਟ ਦੀ ਰਾਡ ਦਾ ਦਰਦ ਸਹਿਣ ਵਾਲੇ ਵਿਅਕਤੀ ਦੇ ਪਰਿਵਾਰ ਦੀ ਪਹਿਲੀ ਇੰਟਰਵਿਊ-ਪਤਨੀ ਨੇ ਦੱਸਿਆ ਐਕਸੀਡੈਂਟ ਦੀ ਪੂਰੀ ਕਹਾਣੀ

ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਵਿਅਕਤੀ ਦੀ ਛਾਤੀ ਦੇ ਵਿੱਚ ਛੇ ਫੁੱਟ ਦੀ ਰਾਡ ਦਿਖਾਈ ਦੇ ਰਹੀ ਹੈ।ਇਸ ਸਬੰਧੀ ਕੁਝ ਹੋਰ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਹਨ,ਜਿਨ੍ਹਾਂ ਵਿਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਨਾਲ ਇਸ ਵਿਅਕਤੀ ਦਾ ਆਪਰੇਸ਼ਨ ਕੀਤਾ ਜਾ ਰਿਹਾ ਹੈ।ਪਰ ਫਿਰ ਵੀ ਇਹ ਵਿਅਕਤੀ ਚੜ੍ਹਦੀ ਕਲਾ ਵਿੱਚ ਵਿਖਾਈ ਦੇ ਰਿਹਾ ਹੈ। ਜਾਣਕਾਰੀ ਮੁਤਾਬਕ ਇਹ ਮਾਮਲਾ ਲਹਿਰਾ ਮੁਹੱਬਤ ਦਾ ਹੈ,

ਜਿਥੇ ਹਰਦੀਪ ਸਿੰਘ ਨਾਂ ਦਾ ਵਿਅਕਤੀ ਆਪਣੇ ਛੋਟੇ ਹਾਥੀ ਵਿੱਚ ਬੈਠ ਕੇ ਆਪਣਾ ਕੰਮ ਕਰਨ ਲਈ ਜਾ ਰਿਹਾ ਸੀ।ਇਸੇ ਦੌਰਾਨ ਉਸ ਦੇ ਛੋਟੇ ਹਾਥੀ ਦਾ ਟਾਇਰ ਫਟ ਜਾਂਦਾ ਹੈ ਅਤੇ ਗੱਡੀ ਬੇਕਾਬੂ ਹੋ ਜਾਂਦੀ ਹੈ, ਉਸ ਤੋਂ ਬਾਅਦ ਸੜਕ ਵਿਚਾਲੇ ਲੱਗੇ ਡਿਵਾਈਡਰ ਦੀ ਇਕ ਰਾਡ ਨਿਕਲ ਕੇ ਉਸ ਦੀ ਛਾਤੀ ਵਿਚ ਖੁੱਭ ਜਾਂਦੀ ਹੈ। ਜਾਣਕਾਰੀ ਮੁਤਾਬਕ ਪਹਿਲਾਂ ਇਹ ਰਾਡ ਸ਼ੀਸ਼ੇ ਵਿਚੋਂ ਦੀ ਲੰਘਦੀ ਹੈ, ਉਸ ਤੋਂ ਬਾਅਦ ਹਰਦੀਪ ਸਿੰਘ ਦੀ ਛਾਤੀ ਤੋਂ ਹੁੰਦੀ ਹੋਈ ਉਸ ਦੀ ਕੁਰਸੀ ਦੇ ਆਰ ਪਾਰ ਹੋ ਜਾਂਦੀ ਹੈ।

ਇਸ ਮਾਮਲੇ ਤੋਂ ਬਾਅਦ ਇੱਕ ਨਿਹੰਗ ਸਿੰਘ ਇਸ ਵਿਅਕਤੀ ਨੂੰ ਹਸਪਤਾਲ ਪਹੁੰਚਾਉਂਦੇ ਹਨ ਅਤੇ ਉਸ ਨੂੰ ਬਹੁਤ ਜ਼ਿਆਦਾ ਹੌਂਸਲਾ ਦਿੰਦੇ ਹਨ।ਇਸ ਸੰਬੰਧੀ ਜਦੋਂ ਹਰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਹਰਦੀਪ ਸਿੰਘ ਨੇ ਕਦੇ ਵੀ ਕਿਸੇ ਦਾ ਬੁਰਾ ਨਹੀਂ ਕੀਤਾ ਅਤੇ ਉਹ ਗੁਰਬਾਣੀ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਰੱਖਦੇ ਹਨ ਅਤੇ ਅੱਜ ਪਰਮਾਤਮਾ ਨੇ ਹੀ ਉਨ੍ਹਾਂ ਦੀ ਜਾਨ ਬਚਾਈ ਹੈ।ਇਸ ਤੋਂ ਇਲਾਵਾ ਉਨ੍ਹਾਂ ਨੇ ਉਸ ਨਿਹੰਗ ਸਿੰਘ ਦਾ ਵੀ ਬਹੁਤ ਧੰਨਵਾਦ ਕੀਤਾ ਹੈ।ਜਿਨ੍ਹਾਂ ਨੇ ਹਰਦੀਪ ਸਿੰਘ ਨੂੰ ਹਸਪਤਾਲ ਵਿਚ ਪਹੁੰਚਾਇਆ ਅਤੇ ਉਨ੍ਹਾਂ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਦੀ ਸਲਾਹ ਦਿੱਤੀ।

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ |

Leave a Reply

Your email address will not be published.