ਅਫਗਾਨੀ ਬੀਬੀਆਂ ਨੇ ਭੁੱਬਾਂ ਮਾਰਦੇ ਬਿਆਨ ਕੀਤਾ ਦਰਦ-‘ਸਾਨੂੰ ਅੰਦਰ ਆਉਣ ਦਿਓ ਤਾਲਿਬਾਨੀ ਮਾਰ ਦੇਣਗੇ’

ਅਫ਼ਗਾਨਿਸਤਾਨ ’ਤੇ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ। ਤਾਲਿਬਾਨ ਦੇ ਕਬਜ਼ੇ ਮਗਰੋਂ ਇੱਥੋਂ ਦੇ ਕੀ ਹਾਲਾਤ ਹਨ, ਇਹ ਕਿਸੇ ਤੋਂ ਲੁਕੇ ਨਹੀਂ ਹਨ। ਭਾਵੇਂ ਹੀ ਤਾਲਿਬਾਨ ਆਖ ਰਿਹਾ ਹੈ ਕਿ ਉਹ ਇੱਥੇ ਸ਼ਾਂਤੀ ਅਤੇ ਲੋਕਾਂ ਦੇ ਹਿੱਤਾਂ ਲਈ ਕੰਮ ਕਰੇਗਾ ਪਰ ਉਸ ਦੇ ਦਾਅਵੇ ਖੋਖਲੇ ਸਾਬਤ ਹੋਏ ਅਤੇ ਸੱਚਾਈ ਕੁਝ ਹੋਰ ਹੀ ਸਾਹਮਣੇ ਆ ਰਹੀ ਹੈ।

ਦਰਅਸਲ ਜਦੋਂ ਤਾਲਿਬਾਨ ਨੇ ਕਾਬੁਲ ’ਤੇ ਕਬਜ਼ਾ ਕਰ ਲਿਆ ਤਾਂ ਇੱਥੋਂ ਦੇ ਰਾਸ਼ਟਰਪਤੀ ਅਸ਼ਰਫ ਗਨੀ ਦੇਸ਼ ਛੱਡ ਕੇ ਦੌੜ ਗਏ, ਜਿਸ ਤੋਂ ਬਾਅਦ ਤਾਲਿਬਾਨ ਸੱਤਾ ’ਤੇ ਕਾਬਜ਼ ਹੋ ਗਿਆ। ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗਾਨ ਜਨਤਾ ਨੂੰ ਤਾਲਿਬਾਨ ’ਤੇ ਭਰੋਸਾ ਨਹੀਂ ਹੈ। ਲੋਕ ਅਫ਼ਗਾਨਿਸਤਾਨ ਨੂੰ ਛੱਡ ਕੇ ਜਾਣਾ ਚਾਹੁੰਦੇ ਹਨ।

ਇਸ ਦੀ ਇਕ ਤਸਵੀਰ ਕਾਬੁਲ ਹਵਾਈ ਅੱਡੇ ’ਤੇ ਵੇਖਣ ਨੂੰ ਮਿਲੀ, ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਹਵਾਈ ਜਹਾਜ਼ਾਂ ਦੀ ਉਡੀਕ ਵਿਚ ਹਨ, ਤਾਂ ਕਿ ਛੇਤੀ ਤੋਂ ਛੇਤੀ ਇਸ ਦੇਸ਼ ਨੂੰ ਛੱਡ ਕੇ ਜਾ ਸਕਣ। ਉੱਥੇ ਹੀ ਦਿਲ ਨੂੰ ਝੰਜੋੜ ਦੇਣ ਵਾਲੀ ਇਕ ਤਸਵੀਰ ਸਾਹਮਣੇ ਆਈ ਹੈ। ਹਵਾਈ ਅੱਡੇ ਦੇ ਬਾਹਰ ਅਫ਼ਗਾਨ ਬੀਬੀਆਂ ਹਵਾਈ ਅੱਡੇ ਅੰਦਰ ਦਾਖ਼ਲ ਹੋਣ ਲਈ ਅਮਰੀਕੀ ਫ਼ੌਜੀਆਂ ਨੂੰ ਗੁਹਾਰ ਲਾ ਰਹੀਆਂ ਹਨ। ਕਾਬੁਲ ਦੇ ਹਾਮਿਦ ਕਰਜ਼ਈ ਕੌਮਾਂਤਰੀ ਹਵਾਈ ਅੱਡੇ ’ਤੇ ਅਮਰੀਕੀ ਫ਼ੌਜੀਆਂ ਨੇ ਬੈਰੀਕੇਡਿੰਗ ਕੀਤੀ ਹੋਈ ਹੈ, ਤਾਂ ਕਿ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਸੁਰੱਖਿਅਤ ਉੱਥੋਂ ਕੱਢ ਸਕੇ। ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ’ਚ ਕੁਝ ਅਫ਼ਗਾਨੀ ਬੀਬੀਆਂ ਹਵਾਈ ਅੱਡੇ ਦੇ ਅੰਦਰ ਆਉਣ ਦੀ ਗੁਹਾਰ ਲਾ ਰਹੀਆਂ ਹਨ।

ਇਕ ਬੀਬੀ ਰੋਂਦੇ ਹੋਏ ਆਖ ਰਹੀ ਹੈ ਕਿ ਹੈਲਪ ਪਲੀਜ਼.. ਹੈਲਪ, ਤਾਲਿਬਾਨ ਆ ਰਹੇ ਹਨ। ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਅਮਰੀਕੀ ਫੌਜੀਆਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਪਰ ਅਮਰੀਕੀ ਜਾਂ ਹੋਰ ਦੇਸ਼ ਦੀਆਂ ਫ਼ੌਜਾਂ ਨੇ ਸਭ ਤੋਂ ਪਹਿਲਾਂ ਆਪਣੇ ਨਾਗਰਿਕਾਂ ਦੀ ਮਦਦ ਕਰ ਰਹੀ ਹੈ। ਦਰਅਸਲ ਅਫ਼ਗਾਨਿਸਤਾਨੀ ਬੀਬੀਆਂ ਨੂੰ ਡਰ ਹੈ ਕਿ ਜੇਕਰ ਉਹ ਇੱਥੇ ਰੁਕੀਆਂ ਤਾਂ ਉਨ੍ਹਾਂ ਨੂੰ ਤਾਲਿਬਾਨ ਦੇ ਜ਼ੁਲਮ ਦਾ ਸ਼ਿਕਾਰ ਹੋਣਾ ਪਵੇਗਾ।

Leave a Reply

Your email address will not be published. Required fields are marked *